ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਗਰਮਾਹਟ ਦੇਣ ਲਈ ਅਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਤਰ੍ਹਾਂ ਦੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਸਰਦੀਆਂ ਦੇ ਮੌਸਮ ਵਿਚ ਠੰਡਕ ਜ਼ਿਆਦਾ ਹੋਣ ਕਾਰਨ ਹੱਡੀਆਂ ਅਤੇ ਗੋਡਿਆਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਕੰਮ ਕਰਨ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ।ਇਸੇ ਤਰ੍ਹਾਂ ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਗਰਮਾਹਟ ਦੇਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ
ਅੱਧਾ ਕਿੱਲੋ ਬਾਦਾਮ, ਅੱਧਾ ਕਿਲੋ ਅਖਰੋਟ ਦੀਆਂ ਗਿਰੀਆਂ, ਚਾਰ ਸੌ ਗ੍ਰਾਮ ਗੂੰਦ ਕਤੀਰਾ, ਅੱਧਾ ਕਿਲੋ ਮੂੰਗਫਲੀ, ਅੱਧਾ ਕਿਲੋ ਤਿਲ, ਢਾਈ ਸੌ ਗ੍ਰਾਮ ਅਲਸੀ ਦੇ ਬੀਜ, ਅੱਧਾ ਕਿਲੋ ਗੁੜ, ਦੇਸੀ ਘਿਓ ਅਤੇ ਇੱਕ ਕਿਲੋ ਆਟਾ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਅੱਧਾ ਕਿਲੋ ਬਦਾਮ ਪਾਣੀ ਵਿਚ ਭਿਓਂ ਲਓ। ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ। ਇਸ ਤੋਂ ਬਾਅਦ ਅਲਸੀ ਦੇ ਬੀਜ ਲੈ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਤਿਲਾਂ ਨੂੰ ਚੰਗੀ ਤਰ੍ਹਾਂ ਭੁੰਨ ਲਓ। ਹੁਣ ਮੂੰਗਫਲੀਆਂ ਅਤੇ ਬਦਾਮ ਦੀਆਂ ਗਿਰੀਆਂ ਨੂੰ ਭੁੰਨ ਲਵੋ। ਇਸ ਤੋਂ ਬਾਅਦ ਗੂੰਦ ਕਤੀਰੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ।
ਇਸ ਤੋਂ ਇਲਾਵਾ ਬਦਾਮਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਓ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਪਾ ਲਵੋ ਅਤੇ ਇਕੱਠਾ ਕਰ ਲਵੋ ਇਸ ਤੋਂ ਬਾਅਦ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਇਸ ਤੋਂ ਬਾਅਦ ਹੁਣ ਦੇਸੀ ਘਿਓ ਲੈ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਇਸ ਤੋਂ ਬਾਅਦ ਇਸ ਵਿੱਚ ਆਟਾ ਪਾ ਲਵੋ ਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਇਸ ਵਿਚ ਡਰਾਈਫਰੂਟਸ ਦਾ ਤਿਆਰ ਕੀਤਾ ਹੋਇਆ ਪਾਊਡਰ ਪਾ ਲਓ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।
ਇਸ ਤਰ੍ਹਾਂ ਇਹ ਪੰਜੀਰੀ ਬਣ ਕੇ ਤਿਆਰ ਹੋ ਜਾਵੇਗੀ ਅਤੇ ਹੁਣ ਇਸ ਦੀ ਵਰਤੋਂ ਕਰੋ। ਰੋਜ਼ਾਨਾ ਚਾਹ ਜਾਂ ਦੁੱਧ ਨਾਲ ਲਗਾਤਾਰ ਇਸ ਪੰਜੀਰੀ ਦੀ ਵਰਤੋਂ ਕਰਦੇ ਰਹਿਣ ਨਾਲ ਸਰੀਰ ਵਿਚ ਗਰਮਾਹਟ ਆਵੇਗੀ ਅਤੇ ਕੰਮ ਕਰਦੇ ਸਮੇਂ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ