ਸਰਦੀਆਂ ਦੇ ਮੌਸਮ ਦੇ ਵਿੱਚ ਸਕਿਨ ਸੰਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਅਕਸਰ ਹੀ ਸਕਿਨ ਰੁੱਖੀ , ਬੇਜਾਨ ਧੀ ਚਿਹਰੇ ਦਾ ਨਿਖਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ । ਕਈ ਤਰ੍ਹਾਂ ਦੇ ਕੈਮੀਕਲ ਪ੍ਰੋਡਕਟਸ ਦੀ ਵੀ ਵਰਤੋਂ ਕੀਤੀ ਜਾਂਦੀ ਹੈ , ਪਰ ਕਈ ਵਾਰ ਕਈ ਤਰ੍ਹਾਂ ਦੇ ਕੈਮੀਕਲਸ ਵਾਲੇ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਚਿਹਰੇ ਉੱਪਰ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ , ਜਿਸ ਕਾਰਨ ਚਿਹਰੇ ਦੀ ਸੁੰਦਰਤਾ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਚਿਹਰੇ ਉੱਪਰ ਕਈ ਤਰ੍ਹਾਂ ਦੇ ਦਾਗ ,ਧੱਬੇ , ਫੋੜੇ, ਫਿਨਸੀਆਂ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ ।
ਪਰ ਅੱਜ ਅਸੀ ਚਿਹਰੇ ਦੀ ਰੁੱਖੀ ਸਕਿਨ ਨੂੰ ਸੌਫਟ ਅਤੇ ਮੁਲਾਇਮ ਬਣਾਉਣ ਲਈ ਘਰੇ ਬਣੇ ਕੁਝ ਘਰੇਲੂ ਨੁਸਖੇ ਲੈ ਕੇ ਹਾਜ਼ਰ ਹੋਏ ਹਾਂ । ਜਿਸ ਦੇ ਨਾਲ ਤੁਸੀਂ ਬਿਨਾ ਇੱਕ ਰੁਪਿਆ ਵੀ ਖਰਚੇ ਆਪਣੇ ਚਿਹਰੇ ਨੂੰ ਨਿਖਾਰ ਸਕਦੇ ਹੋ । ਨਾਲ ਹੀ ਚਿਹਰੇ ਤੇ ਦਾਗ, ਧੱਬੇ ,ਫੋੜੇ ,ਫਿਨਸੀਆਂ ਦੀ ਦਿੱਕਤ ਤੋਂ ਵੀ ਰਾਹਤ ਪਾ ਸਕਦੇ ਹੋ । ਉਸਦੇ ਲਈ ਤੁਸੀਂ ਕੁਦਰਤੀ ਤਰੀਕੇ ਨਾਲ ਇਕ ਸਕਰੱਬ ਤਿਆਰ ਕਰਨਾ ਹੈ । ਇਸ ਸਕਰਬ ਨੂੰ ਤਿਆਰ ਕਰਨ ਲਈ ਤੁਸੀਂ ਦੋ ਚੱਮਚ ਚੀਨੀ ਦੇ ਇਕ ਕੌਲੀ ਵਿਚ ਪਾ ਲੈਣੇ ਹਨ , ਫਿਰ ਉਸ’ਚ ਇਕ ਚਮਚ ਕੌਫੀ , ਇੱਕ ਚੱਮਚ ਨਿੰਬੂ ਦਾ ਰਸ , ਇਕ ਚਮਚ ਗਲੀਸਰੀਨ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ।
ਫਿਰ ਤੁਸੀਂ ਇਸ ਨੂੰ ਆਪਣੇ ਚਿਹਰੇ ਇਸ ਸਕਰੱਬ ਨੂੰ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨੀ ਹੈ । ਸਕਰਬ ਕਰਨ ਤੋਂ ਬਾਅਦ ਫਿਰ ਤੁਸੀਂ ਇਕ ਕੌਲੀ ਦੇ ਵਿੱਚ ਦੋ ਚਮਚ ਬੇਸਣ , ਇੱਕ ਚੁਟਕੀ ਹਲਦੀ , ਦੋ ਚਮਚ ਦਹੀਂ ਲੈ ਕੇ ਚੰਗੀ ਤਰ੍ਹਾਂ ਨਾਲ ਘੋਲ ਲੈਣਾ ਹੈ ।
ਸਕਰਬ ਕਰਨ ਤੋਂ ਪੂਰੇ ਪੰਜ ਮਿੰਟਾਂ ਬਾਅਦ ਤੁਸੀਂ ਇਸ ਤਿਆਰ ਕੀਤੇ ਪੇਸਟ ਨੂੰ ਆਪਣੇ ਫੇਸ ਉੱਪਰ ਹੱਥਾਂ ਦੀ ਸਹਾਇਤਾ ਨਾਲ ਲਗਾਉਣਾ ਹੈ । ਪੂਰੇ ਦਸ ਮਿੰਟ ਰੱਖਣ ਤੋਂ ਬਾਅਦ ਫਿਰ ਤੁਸੀਂ ਸਾਦੇ ਪਾਣੀ ਦੇ ਨਾਲ ਇਸ ਨੂੰ ਧੋ ਲੈਣਾ ਹੈ । ਹਫਤੇ ਦੇ ਵਿਚ ਜੇਕਰ ਦੋ ਵਾਰ ਤੁਸੀਂ ਇਸ ਨੁਸਖੇ ਦਾ ਉਪਯੋਗ ਕਰ ਲਵੋਗੇ ਤਾਂ ਤੁਹਾਨੂੰ ਕਦੇ ਵੀ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ।
ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਲਈ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ