ਸਰਦੀਆਂ ਦੇ ਮੌਸਮ ਵਿੱਚ ਅਕਸਰ ਠੰਢ ਤੋਂ ਬਚਣ ਲਈ ਜਾਂ ਗਰਮਾਹਟ ਪੈਦਾ ਕਰਨ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਵਰਤਦੇ ਹਨ ਇਸੇ ਤਰ੍ਹਾਂ ਸਰਦੀਆਂ ਦੇ ਵਿੱਚ ਅਕਸਰ ਘਰਾਂ ਦੇ ਵਿੱਚ ਹੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਘਰ ਦਾ ਤਾਪਮਾਨ ਕੰਟਰੋਲ ਵਿਚ ਰੱਖਿਆ ਜਾਵੇ ਅਤੇ ਠੰਢ ਨਾ ਲੱਗੇ ਪਰ ਹੀਟਰ ਦੀ ਵਰਤੋਂ ਕਰਨ ਨਾਲ ਸਰੀਰ ਤੇ ਕਈ ਤਰ੍ਹਾਂ ਦੇ ਪ੍ਰਭਾਵ ਪੈਂਦੇ ਹਨ।
ਇਸ ਲਈ ਕੁਝ ਗੱਲਾਂ ਨੂੰ ਹਮੇਸ਼ਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜਿਵੇਂ ਹੀਟਰ ਦੇ ਕੋਲ ਕਿਸ ਤਰ੍ਹਾਂ ਦੇ ਲੋਕਾਂ ਦਾ ਕੋਲ ਬੈਠਣਾ ਖਤਰਨਾਕ ਹੁੰਦਾ ਹੈ ਜਾਂ ਰੂਮ ਹੀਟਰ ਨੂੰ ਚਲਾਉਣ ਨਾਲ ਕਿਹੜੀ ਗੈਸ ਨਿਕਲਦੀ ਹੈ। ਕਮਰੇ ਵਿਚ ਲੋਹੇ ਦਾ ਹੀਟਰ ਚਲਾਉਣ ਨਾਲ ਕੀ ਨੁਕਸਾਨ ਹੁੰਦੇ ਹਨ ਕਮਰੇ ਵਿੱਚ ਹੀਟਰ ਚਲਾਉਣ ਨਾਲ ਕਿਹਡ਼ੀ ਬੀਮਾਰੀ ਹੋ ਸਕਦੀ ਹੈ। ਕੀ ਲਗਾਤਾਰ ਹੀਟਰ ਦੀ ਵਰਤੋਂ ਕਰਨ ਨਾਲ ਚਮੜੀ ਉੱਤੇ ਝੁਰੜੀਆਂ ਆਦਿ ਪੈ ਸਕਦੀਆਂ ਹਨ ਜਾਂ ਨਹੀਂ।ਸਭ ਤੋਂ ਪਹਿਲਾਂ ਅਸਥਮਾ ਦੇ ਮਰੀਜ਼ਾਂ ਨੂੰ ਹੀਟਰ ਦੇ ਕੋਲ ਬਹਿਣਾ ਖ਼ਤਰਨਾਕ ਹੋ ਸਕਦਾ ਹੈ ਜਿਵੇਂ ਉਨ੍ਹਾਂ ਨੂੰ ਸਾਹ ਵਿਚ ਦਿੱਕਤਾਂ ਆ ਸਕਦੀਆਂ ਹਨ।
ਇਸ ਤੋਂ ਬਾਅਦ ਹੀਟਰ ਚਲਾਉਣ ਨਾਲ ਕਾਰਬਨ ਮੋਨੋ ਆਕਸਾਈਡ ਗੈਸ ਨਿਕਲਦੀ ਹੈ ਜੋ ਬੱਚਿਆਂ ਦੇ ਸਰੀਰ ਲਈ ਨੁਕਸਾਨਦੇਹ ਹੋ ਸਕਦੀ ਹੈ। ਲੋਹੇ ਦਾ ਹੀਟਰ ਚਲਾਉਣ ਨਾਲ ਹੀਟਰ ਦੀ ਬਾਹਰਲੀ ਸੱਤਾ ਚੰਗੀ ਤਰ੍ਹਾਂ ਗਰਮ ਹੋ ਜਾਂਦੀ ਹੈ ਜਿਸ ਕਾਰਨ ਕਈ ਵਾਰੀ ਹੱਥ ਸੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਹੀਟਰ ਦੀ ਵਰਤੋਂ ਕਰਨ ਨਾਲ ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ ਰੋਜ਼ਾਨਾ ਨੁਕਸਾਨ ਹੋ ਸਕਦੇ ਹਨ ਇਸ ਤੋਂ ਇਲਾਵਾ ਜਿਨ੍ਹਾਂ ਦੀਆਂ ਅੱਖਾਂ ਟੀ ਚਸ਼ਮਾ ਆਦਿ ਲੱਗਿਆ ਹੁੰਦਾ ਹੈ ਉਨ੍ਹਾਂ ਨੂੰ ਹੀਟਰ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਅੱਖਾਂ ਉਤੇ ਮਾੜਾ ਅਸਰ ਪੈਂਦਾ ਹੈ।
ਰੂਮ ਵਿੱਚ ਹੀਟਰ ਚਲਾਉਣ ਨਾਲ ਘਬਰਾਹਟ ਅਤੇ ਸਿਰਦਰਦ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੀਟਰ ਦੀ ਵਰਤੋਂ ਕਰਨ ਨਾਲ ਚਮੜੀ ਨੂੰ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਅਤੇ ਚਮੜੀ ਢਿੱਲੀ ਬਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ੲਿਲਾਵਾ ਹੀਟਰ ਦੀ ਵਰਤੋਂ ਸਮੇਂ ਗਰਮ ਵਸਤੂਆਂ ਦੀ ਵਰਤੋਂ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਜਿਵੇਂ ਚਾਹ ਕੌਫ਼ੀ ਜਾਂ ਗਰਮ ਸੂਪ ਆਦਿ। ਅਜਿਹਾ ਕਰਨ ਨਾਲ ਕੁਝ ਰਾਹਤ ਮਿਲੇਗੀ।