ਅੱਜ ਦੇ ਸਮੇਂ ਵਿੱਚ ਲੋਕ ਪਲਾਸਟਿਕ ਸਟੀਲ ਜਾਂ ਕੱਚ ਦੇ ਬਰਤਨਾਂ ਦੀ ਜ਼ਿਆਦਾ ਵਰਤੋਂ ਕਰਨ ਲੱਗ ਗਏ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਪੁਰਾਣੇ ਸਮਿਆਂ ਦੇ ਵਿੱਚ ਲੋਕ ਸਰਬ ਲੋਹ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ। ਜਿਸ ਕਾਰਨ ਉਹ ਜ਼ਿਆਦਾ ਤੰਦਰੁਸਤ ਤੇ ਫਿੱਟ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਬਿਮਾਰੀਆਂ ਘੱਟ ਲੱਗਦੀਆਂ ਸਨ। ਕਿਉਂਕਿ ਸਰਬਲੋਹ ਦੇ ਬਰਤਨ ਸਰੀਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ।ਸਰਬ ਲੋਹ ਦੇ ਬਰਤਨਾਂ ਚ ਭੋਜਨ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
ਇਸੇ ਤਰ੍ਹਾਂ ਸਰਬਲੋਹ ਦੇ ਬਰਤਨਾਂ ਚ ਭੋਜਨ ਖਾਣ ਨਾਲ ਜੋੜਾਂ ਅਤੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਸਰਬਲੋਹ ਦੇ ਬਰਤਨਾਂ ਦੀ ਵਰਤੋਂ ਕਰਨ ਨਾਲ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਅਤੇ ਇਸ ਤੋਂ ਇਲਾਵਾ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਰਹਿੰਦੀ।
ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸਰਬਲੋਹ ਦੇ ਬਰਤਨਾਂ ਵਿੱਚ ਸਬਜ਼ੀ ਰੱਖਣ ਨਾਲ ਸਬਜ਼ੀ ਕਾਲੀ ਹੋ ਜਾਂਦੀ ਹੈ। ਪਰ ਇਨ੍ਹਾਂ ਬਰਤਨਾਂ ਦੇ ਵਿਚ ਜ਼ਿਆਦਾ ਦੇਰ ਸਬਜ਼ੀ ਨਹੀਂ ਰੱਖਣੀ ਚਾਹੀਦੀ ਸਗੋਂ ਘੱਟ ਤੋਂ ਘੱਟ ਅੱਧਾ ਘੰਟਾ ਇਸ ਵਿੱਚ ਸਬਜ਼ੀ ਰੱਖਣੀ ਚਾਹੀਦੀ ਹੈ ਇਸ ਤੋਂ ਬਾਅਦ ਇਸ ਸਬਜ਼ੀ ਨੂੰ ਹੋਰ ਬਰਤਨ ਵਿੱਚ ਕੱਢ ਲੈਣਾ ਚਾਹੀਦਾ ਹੈ।
ਪਰ ਇੱਕ ਗੱਲ ਦਾ ਧਿਆਨ ਵੇਖਣਾ ਹੈ ਕਿ ਸਰਬਲੋਹ ਦੇ ਬਰਤਨਾਂ ਵਿਚ ਦੁੱਧ ਗਰਮ ਕਰਨ ਨਾਲ ਦੁੱਧ ਕਾਲਾ ਨਹੀਂ ਹੁੰਦਾ ਪਰ ਸਬਜ਼ੀ ਕਾਲੀ ਹੋ ਸਕਦੀ ਹੈ। ਪਰ ਇੱਕ ਗੱਲ ਹੋਰ ਧਿਆਨ ਰੱਖਣਾ ਚਾਹੀਦਾ ਹੈ ਕਿ ਸਰਬਲੋਹ ਦੇ ਬਰਤਨਾਂ ਵਿਚ ਖੱਟੀਆਂ ਸਬਜ਼ੀਆਂ ਨਹੀਂ ਬਣਾਈਆਂ ਜਾ ਸਕਦੀਆਂ ਜਿਵੇਂ ਕੜੀ ਆਦਿ।ਅਕਸਰ ਵੇਖਿਆ ਜਾਂਦਾ ਹੈ ਕਿ ਸਰਬਲੋਹ ਦੇ ਬਰਤਨਾਂ ਨੂੰ ਜੰਗ ਲੱਗ ਜਾਂਦੀ ਹੈ ਤਾਂ ਇਨ੍ਹਾਂ ਨੂੰ ਸਾਫ ਕਰਨ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ੲਿਸ ਤੋਂ ੲਿਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।