ਦੋਸਤੋ ਅਸੀ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕ ਸਰੀਰ ਵਿਚ ਕਮਜ਼ੋਰੀ ਮਹਿਸੂਸ ਕਰਦੇ ਹਨ,ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦੀ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ
ਤਾਂ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਈ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਸਰੀਰ ਵਿੱਚ ਆਈ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਢਾਈ ਕਿਲੋ ਬੇਸਣ,ਇਕ ਕਿਲੋ ਬੂਰਾ ਖੰਡ, ਢਾਈ ਕਿਲੋ ਦੇਸੀ ਘਿਉ,ਦੋ ਸੌ ਗ੍ਰਾਮ ਖਸਖਸ, ਪੰਜਾਹ ਗ੍ਰਾਮ ਕਮਰ ਕਸ,ਦੋ ਸੌ ਗਰਾਮ ਮਗ਼ਜ਼,ਚਾਰ ਸੌ ਗਰਾਮ ਬਦਾਮ ਅਤੇ ਦੋ ਸੌ ਗ੍ਰਾਮ ਕਾਜੂ ਚਾਹੀਦੇ ਹਨ।
ਨੁਸਖੇ ਨੂੰ ਤਿਆਰ ਕਰਨ ਲਈ ਕੜਾਹੀ ਨੂੰ ਅੱਗ ਉੱਤੇ ਰੱਖ ਲਓ ਉਸ ਤੋਂ ਬਾਅਦ ਇਸ ਵਿੱਚ ਦੇਸੀ ਘਿਓ ਪਾ ਲਓਜਦੋਂ ਇਹ ਗਰਮ ਹੋ ਜਾਵੇ।ਇਸ ਵਿਚ ਬੇਸਣ ਪਾ ਲਓ ਇਸ ਵੇਸਣ ਨੂੰ ਚੰਗੀ ਤਰ੍ਹਾਂ ਭੁੰਨ ਲਓ।ਉਸ ਤੋਂ ਬਾਅਦ ਇਸ ਵਿੱਚ ਬੂਰਾ ਖੰਡ ਮਿਲਾਓ ਚੰਗੀ ਤਰ੍ਹਾਂ ਇਨ੍ਹਾਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ
ਅਤੇ ਪਕਾਉਣ ਤੋਂ ਬਾਅਦ ਤੁਸੀਂ ਇਸ ਵਿਚ ਖਸਖਸ ਕਮਰ ਕਸ ਨੂੰ ਮਿਲਾ ਦੇਣਾ ਹੈ ਅਤੇ ਮਗ਼ਜ਼ ਬਦਾਮ ਅਤੇ ਕਾਜੂ ਨੂੰ ਤੁਸੀਂ ਕੁੱਟ ਕੇ ਪਾ ਦੇਣਾ ਹੈ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਤੁਸੀਂ ਇਸ ਦਾ ਜ਼ਰੂਰਤ ਅਨੁਸਾਰ ਸੇਵਨ ਕਰ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ