ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਕਮਰ ਦਰਦ ਪੈਰਾਂ ਵਿੱਚ ਦਰਦ ਪੇਟ ਦਰਦ ਸਰੀਰਕ ਕਮਜ਼ੋਰੀ ਖ਼ੂਨ ਦੀ ਕਮੀ ਅਤੇ ਹੋਰ ਕਈ ਪ੍ਰਕਾਰ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਸ ਦਾ ਕਾਰਨ ਇਹ ਹੈ ਕਿ ਸਰੀਰ ਵਿਚ ਹੋਈ ਪੋਸ਼ਕ ਤੱਤਾਂ ਦੀ ਕਮੀ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਹਰ ਵੇਲੇ ਥਕਾਣ ਮਹਿਸੂਸ ਕਰਦਾ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ
ਸਮੱਸਿਆ ਰਹਿੰਦੀ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਇਕ ਬਰਤਨ ਵਿਚ ਇਕ ਚਮਚ ਗਾਂ ਦਾ ਸ਼ੁੱਧ ਦੇਸੀ ਘਿਉ ਪਾਉਣਾ ਹੈ।ਇਸ ਵਿੱਚ ਇੱਕ ਚਮਚ ਖਸਖਸ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ।ਉਸ ਤੋਂ ਬਾਅਦ ਇਸ ਖਸਖਸ ਵਿੱਚ ਤੁਸੀਂ ਇਕ ਗਲਾਸ ਦੁੱਧ ਪਾ ਲੈਣਾ ਹੈ ਅਤੇ ਚੰਗੀ ਤਰ੍ਹਾਂ ਇਸ ਨੂੰ ਉਬਾਲਣ ਹੈ।ਬਾਅਦ ਵਿਚ
ਤੁਸੀਂ ਇਸ ਵਿੱਚ ਸਵਾਦ ਅਨੁਸਾਰ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਪਾਉਣਾ ਹੈ।ਨਾਲ ਹੀ ਇਕ ਕਟੋਰੀ ਮਖਾਣੇ ਪਾ ਦੇਣੇ ਹਨ ਉਸ ਤੋਂ ਬਾਅਦ ਦੁੱਧ ਨੂੰ ਥੋੜ੍ਹਾ ਗਰਮ ਕਰ ਲੈਣਾ ਹੈ ਬਾਅਦ ਵਿਚ ਤੁਸੀਂ ਇਸ ਨੂੰ ਅੱਗ ਤੋਂ ਹੇਠਾਂ ਉਤਾਰ ਲੈਣਾ ਹੈ ਅਤੇ ਕੋਸਾ ਰਹਿਣ ਤੇ ਇਸ ਦਾ ਸੇਵਨ ਕਰ ਲੈਣਾ ਹੈ।ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਸਾਰੀ ਥਕਾਨ ਉੱਤਰ ਜਾਵੇਗੀ ਜੇਕਰ ਰਾਤ ਦੇ ਸਮੇਂ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।