ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣੀ ਚਮੜੀ ਸੰਬੰਧੀ ਜਾਂ ਆਪਣੇ ਸਰੀਰ ਸੰਬੰਧੀ ਜ਼ਿਆਦਾ ਚਿੰਤਤ ਰਹਿੰਦੇ ਕਿਉਂਕਿ ਉਹ ਆਪਣੇ ਕੰਮਾਂ ਦੇ ਵਿੱਚ ਜਿਆਦਾ ਰੁੱਝੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਦੇਖਭਾਲ ਕਰਨ ਲਈ ਜਿਆਦਾ ਸਮਾਂ ਨਹੀਂ ਮਿਲਦਾ। ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜਦੋਂ ਧੂੜ ਮਿੱਟੀ ਵਿੱਚੋਂ ਆ ਕੇ ਜਾਂ ਧੁੱਪ ਤੋਂ ਬਾਅਦ ਜਦੋ ਉਹ ਘਰ ਦੇ ਵਿੱਚ ਦਾਖ਼ਲ ਹੁੰਦੇ ਹਨ ਤਾਂ ਉਹ ਸਭ ਤੋਂ ਪਹਿਲਾਂ ਆਪਣਾ ਮੂੰਹ ਪਾਣੀ ਨਾਲ ਧੋਂਦੇ ਹਨ।
ਪਰ ਬਹੁਤ ਸਾਰੇ ਲੋਕ ਮੂੰਹ ਧੋਣ ਲਈ ਗਲਤ ਤਰੀਕਾ ਅਪਣਾਉਂਦੇ ਹਨ ਜਿਵੇਂ ਸਭ ਤੋਂ ਪਹਿਲਾਂ ਪਾਣੀ ਨਾਲ ਮੂੰਹ ਧੋਂਦੇ ਹਨ ਅਤੇ ਫਿਰ ਸਾਬਣ ਲਗਾਉਂਦੇ ਹਨ ਇਸ ਤੋਂ ਬਾਅਦ ਉਹ ਤੌਲੀਏ ਨਾਲ ਰਗੜ ਕੇ ਮੂੰਹ ਸਾਫ ਕਰ ਲੈਦੇ ਹਨ। ਜਿਸ ਕਾਰਨ ਹੌਲੀ ਹੌਲੀ ਚਿਹਰੇ ਦੀ ਚਮੜੀ ਢਿੱਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਚਿਹਰੇ ਉਤੇ ਝੁਰੜਿਆ ਬਣਨੀਆ ਸ਼ੁਰੂ ਹੋ ਜਾਦੀਆ ਹਨ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ।
ਇਸ ਲਈ ਚਿਹਰੇ ਨੂੰ ਸਾਫ ਕਰਨ ਦਾ ਸਹੀ ਤਰੀਕਾ ਅਪਣਾਉਣਾ ਚਾਹੀਦਾ ਹੈ ਜਿਵੇ ਬਾਹਰ ਤੋਂ ਆ ਕੇ ਚਿਹਰਾ ਧੋਣ ਲਈ ਸਭ ਤੋਂ ਪਹਿਲਾਂ ਅੱਖਾਂ ਅਤੇ ਮੂੰਹ ਤੇ ਤਾਜੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਇਕ ਮੂੰਹ ਸਾਫ਼ ਹੁੰਦਾ ਹੈ ਇਸ ਤੋ ਇਲਾਵਾ ਅੱਖਾਂ ਦੀ ਕਸਰਤ ਹੁੰਦੀ ਹੈ।
ਇਸ ਤੋਂ ਇਲਾਵਾ ਚਿਹਰੇ ਦੀ ਚਮੜੀ ਠੀਕ ਰਹਿੰਦੀ ਹੈ।ਇਸ ਤੋਂ ਇਲਾਵਾ ਇਸ ਗੱਲ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਲਗਾਤਾਰ ਵੱਖ ਵੱਖ ਤਰ੍ਹਾਂ ਦੇ ਸਾਬਣ ਜਾਂ ਸ਼ੈਂਪੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕਿਉਂਕਿ ਇਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਮਿਲਾਏ ਜਾਂਦੇ ਹਨ ਜਿਸ ਨਾਲ ਚਮੜੀ ਉੱਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਹਮੇਸ਼ਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।