ਖੰਘ ਜ਼ੁਕਾਮ ਅਤੇ ਖਾਂਸੀ ਨਾਲ ਸਬੰਧਿਤ ਦਿੱਕਤਾਂ ਦਾ ਅਕਸਰ ਸਰਦੀਆਂ ਦੇ ਮੌਸਮ ਵਿਚ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਠੰਢਾ ਰਹਿਣ ਦੇ ਘਰ ਖਾਂਸੀ ਅਤੇ ਜ਼ੁਕਾਮ ਵਰਗੀਆਂ ਦਿੱਕਤਾਂ ਹੁੰਦੀਆਂ ਹਨ। ਇਸ ਲਈ ਜ਼ਿਆਦਾਤਰ ਲੋਕ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਗਲੇ ਨਾਲ ਸੰਬੰਧਿਤ ਪਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ।
ਇਸੇ ਤਰ੍ਹਾਂ ਖਾਂਸੀ ਜ਼ੁਕਾਮ ਅਤੇ ਨੱਕ ਨਾਲ ਸਬੰਧਿਤ ਦਿੱਕਤਾਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਰਾਗੀ ਅਤੇ ਸ਼ਹਿਦ ਲੈ ਲਵੋ। ਹੁਣ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਲੋੜ ਅਨੁਸਾਰ ਰਾਗੀ ਲੈ ਲਵੋ ਉਸ ਤੋਂ ਬਾਅਦ ਇਸ ਵਿੱਚ ਦੋ ਚਮਚ ਸ਼ਹਿਦ ਪਾ ਲਓ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਦੀ ਸੁਗੰਧ ਨੂੰ ਚੰਗੀ ਤਰ੍ਹਾਂ ਲੰਮੇ ਲੰਮੇ ਸਾਹ ਲੈ ਕੇ ਸੁੰਘ ਲਵੋ।
ਅਜਿਹਾ ਕਰਨ ਨਾਲ ਨੱਕ ਦੀਆਂ ਨਸਾਂ ਖੁੱਲ੍ਹ ਜਾਣਗੀਆਂ ਅਤੇ ਖਾਂਸੀ ਜ਼ੁਕਾਮ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜੇ ਤੁਲਸੀ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਵੀ ਦੋ ਜ਼ਿਆਦਾ ਫ਼ਾਇਦਾ ਹੁੰਦਾ ਹੈ। ਤੁਲਸੀ ਦੀ ਵਰਤੋਂ ਕਰਨ ਨਾਲ ਖਾਂਸੀ ਜ਼ੁਕਾਮ ਅਤੇ ਗਲੇ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਤੋਂ ਰਾਹਤ ਮਿਲਦੀ ਹੈ। ਕਿਉਂਕਿ ਤੁਲਸੀ ਦੀ ਵਰਤੋਂ ਕਰਨ ਨਾਲ ਸਾਹ ਪ੍ਰਣਾਲੀ ਮਜ਼ਬੂਤ ਰਹਿੰਦੀ ਹੈ। ਇਸ ਤੋਂ ਇਲਾਵਾ ਸਾਰੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਕੁਝ ਪਰਹੇਜ਼ ਵੀ ਰੱਖਣੇ ਚਾਹੀਦੇ ਹਨ
ਜਿਵੇਂ ਤਲੀਆਂ ਹੋਈਆਂ ਵਸਤੂਆਂ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਤਲੀਆਂ ਹੋਈਆਂ ਵਸਤੂਆਂ ਦੀ ਵਰਤੋਂ ਕਰਨ ਨਾਲ ਗਲਾ ਅੰਦਰੂਨੀ ਤੌਰ ਤੇ ਜ਼ਖ਼ਮੀ ਹੋ ਜਾਂਦਾ ਹੈ ਜਿਸ ਕਾਰਨ ਖੰਘ ਤੇ ਜ਼ੁਕਾਮ ਵਰਗੀਆਂ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ