Breaking News

ਸਿਆਲ ਲਈ ਦੇਸੀ ਪੰਜੀਰੀ ਬੀਬੀਆਂ ਲਈ ਜੋ ਆਪਣੇ ਸਰੀਰ ਨੂੰ ਹਮੇਸ਼ਾ ਰੱਖਣਾ ਚਹੁੰਦੀਆ ਹਨ ਸੁੰਦਰ ਸਡੌਲ ਤੰਦਰੁਸਤ

ਅੱਜ ਕੱਲ੍ਹ ਦੇ ਸਮੇ ਵਿਚ ਹਰ ਵਿਅਕਤੀ ਖੁਦ ਨੂੰ ਸੁੰਦਰ ਤੇ ਆਕਰਸ਼ਿਤ ਬਣਾਉਣਾ ਚਾਹੁੰਦਾ ਹੈ । ਜਿਸ ਦੇ ਲਈ ਹਰ ਮਨੁੱਖ ਦੇ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਹਨ । ਔਰਤਾਂ ਦੇ ਵਿਚ ਇਹ ਲਾਲਸਾ ਵੱਧ ਪਾਈ ਜਾਂਦੀ ਹੈ । ਹਰੇਕ ਔਰਤ ਹਮੇਸ਼ਾਂ ਖ਼ੁਦ ਨੂੰ ਆਕਰਸ਼ਿਤ ਤੇ ਸੁੰਦਰ ਵੇਖਣ ਦੀ ਸ਼ੌਕੀਨ ਹੁੰਦੀ ਹੈ । ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਆਪਣੇ ਸਰੀਰ ਦੀ ਬਾਹਰੀ ਸੁੰਦਰਤਾ ਦੇ ਲਈ ਕਈ ਕਈ ਘੰਟੇ ਪਾਰਲਰਾਂ ਵਿਚ ਬੈਠ ਕੇ ਆਪਣੇ ਚਿਹਰੇ ਸਮੇਤ ਸਰੀਰ ਦੇ ਬਾਹਰੀ ਅੰਗਾਂ ਦਾ ਟਰੀਟਮੈਂਟ ਕਰਵਾਇਆ ਜਾਂਦਾ ਹੈ ਤੇ ਹਜ਼ਾਰਾਂ ਰੁਪਏ ਬਰਬਾਦ ਕੀਤੇ ਜਾਦੇ ਹਨ ।

ਪਰ ਬਾਹਰੀ ਸੁੰਦਰਤਾ ਵੀ ਉਦੋਂ ਹੀ ਦਿਖਾਈ ਦਿੰਦੀ ਹੈ ਜਦੋਂ ਸਰੀਰ ਦੇ ਅੰਦਰਲੇ ਹਿੱਸੇ ਸਹੀ ਢੰਗ ਨਾਲ ਕੰਮ ਕਰਦੇ ਹੋਣ । ਜਿਨ੍ਹਾਂ ਔਰਤਾਂ ਦੀ ਉਮਰ ਥੋੜ੍ਹੀ ਟੱਲਨੀ ਸ਼ੁਰੂ ਹੋ ਜਾਂਦੀ ਹੈ ਉਹ ਔਰਤਾਂ ਹਮੇਸ਼ਾ ਹੀ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਸਰੀਰ ਸੁੰਦਰ ਤੇ ਸੁਡੋਲ ਬਣਿਆ ਰਹੇ । ਅੱਜ ਉਨ੍ਹਾਂ ਔਰਤਾਂ ਲਈ ਇਕ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾਂ , ਉਸਦੇ ਲਈ ਉਨ੍ਹਾਂ ਨੂੰ ਇੱਕ ਪੰਜੀਰੀ ਤਿਆਰ ਕਰਨੀ ਹੋਵੇਗੀ । ਜਾਣਕਾਰੀ ਲਈ ਤੁਸੀਂ ਲੈਣਾ ਹੈ ਸਫੇਦ ਮੁਸਲੀ ਪੰਜਾਹ ਗ੍ਰਾਮ ,ਚੋਪ ਚੀਨੀ ਪੰਜਾਹ ਗ੍ਰਾਮ ,ਸ਼ਤਾਵਰ ਪੰਜਾਹ ਗ੍ਰਾਮ, ਕਮਰ ਕਸ ਚਾਲੀ ਗ੍ਰਾਮ , ਮੂਸਲੀ ਸਾਲਮ ਪੱਚੀ ਗ੍ਰਾਮ ,ਗੋਖਰੂ ,

ਭੱਖੜਾ ਨਿਰਗੁੰਡੀ, ਬੀਜ ਬੰਦ ਇਹ ਸਾਰੀਆਂ ਚੀਜ਼ਾਂ ਪੱਚੀ ਗ੍ਰਾਮ ਲੈਣੀਆਂ ਹਨ । ਇਸ ਤੋਂ ਇਲਾਵਾ ਛੋਟੀਆਂ ਮਘਾਂ ਦਸ ਗ੍ਰਾਮ, ਚਾਰੇ ਮਗਜ਼ ਸੌ ਗ੍ਰਾਮ , ਬਦਾਮ ,ਕਾਲੇ ਤਿਲ ਸੌ ਗ੍ਰਾਮ , ਗੋਦ ਸੌ ਗ੍ਰਾਮ ,ਕਿਸ਼ਮਿਸ਼ ਸੌ ਗ੍ਰਾਮ , ਨਾਰੀਅਲ ਪੂਰਾ ਡੇਢ ਸੌ ਗ੍ਰਾਮ , ਘਿਉ ਤਿੱਨ ਸੌ ਗ੍ਰਾਮ , ਸ਼ੱਕਰ ਡੇਢ ਸੌ ਗ੍ਰਾਮ, ਲੈਣਾ ਹੈ । ਫਿਰ ਤੁਸੀਂ ਇਕ ਕੜਾਹੀ ਵਿਚ ਦੇਸੀ ਘਿਓ ਪਾ ਕੇ ਗੁੱਦਾ ਨੂੰ ਭੁੰਨ ਲੈਣਾ ਹੈ ਤੇ ਫਿਰ ਬਾਕੀ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਤਿਆਰ ਕਰ ਲੈਣਾ ਹੈ ਤੇ ਇਸ ਪਾਊਡਰ ਨੂੰ ਗੁਦਾ ਦੇ ਨਾਲ ਹੀ ਭੁਨਣਾ ਹੈ। ਫਿਰ ਇਸ ਦੇ ਵਿੱਚ ਸ਼ੱਕਰ ਮਿਲਾ ਕੇ ਇਸ ਨੂੰ ਠੰਡਾ ਹੋਣ ਲਈ ਰੱਖ ਦੇਣਾ ਹੈ

ਤੇ ਜਦੋਂ ਇਹ ਪੰਜੀਰੀ ਠੰਢੀ ਹੋ ਜਾਵੇਗੀ ਤਾਂ ਇਸ ਦੇ ਲੱਡੂ ਬਣਾ ਕੇ ਰੱਖ ਲਵੋ ਤੇ ਹਰ ਰੋਜ਼ ਰਾਤ ਨੂੰ ਇਸ ਦਾ ਸੇਵਨ ਕਰੋ । ਇਸ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਵੀਡੀਓ ਦਿੱਤੀ ਗਈ ਹੈ । ਜਿਸ ਵੀਡਿਓ ਦੇ ਵਿਚ ਇਸ ਪੰਜੀਰੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

ਕਰਕ, ਸਿੰਘ ਅਤੇ ਧਨੁ ਰਾਸ਼ੀ ਇਨ੍ਹਾਂ 5 ਰਾਸ਼ੀਆਂ ਦੇ ਲੋਕਾਂ ਦੀ ਕਿਸਮਤ ਬਦਲੇਗੀ, ਆਰਥਿਕ ਲਾਭ ਹੋਵੇਗਾ।

ਮੇਖ ਰਾਸ਼ੀ : ਮੇਖ ਰਾਸ਼ੀ ਵਾਲੇ ਲੋਕ ਅੱਜ ਮੌਜ-ਮਸਤੀ ਵਿੱਚ ਰੁੱਝੇ ਰਹਿਣਗੇ। ਮਨੋਰੰਜਕ ਪ੍ਰਵਿਰਤੀਆਂ ਵਿੱਚ …

Leave a Reply

Your email address will not be published. Required fields are marked *