ਸਰਦੀਆਂ ਦੇ ਮੌਸਮ ਵਿੱਚ ਅਕਸਰ ਖਾਂਸੀ ਜ਼ੁਕਾਮ ਜਾਂ ਬੁਖਾਰ ਵਰਗੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮ ਣਾ ਕਰਨਾ ਪੈਂਦਾ ਹੈ ਕਿਉਂਕਿ ਲਗਾਤਾਰ ਮੌਸਮ ਤਬਦੀਲ ਹੋਣ ਕਾਰਨ ਜਾਂ ਤਾਪਮਾਨ ਠੰਡਾ ਹੋਣ ਦੇ ਕਾਰਨ ਇਹ ਪ੍ਰੇਸ਼ਾਨੀਆਂ ਆਉਂਦੀਆਂ ਹਨ। ਇਨ੍ਹਾਂ ਪ੍ਰੇਸ਼ਾਨੀਆਂ ਦੇ ਕਾਰਨ ਕਈ ਵਾਰ ਕੰਮ ਕਰਨ ਦੇ ਵਿੱਚ ਵੀ ਦਿੱਕਤਾਂ ਆਉਂਦੀਆਂ ਹਨ ਇਸ ਲਈ ਬਹੁਤ ਸਾਰੇ ਲੋਕ ਸਰਦੀਆਂ ਦੇ ਮੌਸਮ ਵਿੱਚ ਅਕਸਰ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਦੇ ਰਹਿੰਦੇ ਹਨ।
ਪਰ ਲਗਾਤਾਰ ਦਵਾਈਆਂ ਦੀ ਵਰਤੋਂ ਕਰਨ ਨਾਲ ਪ੍ਰੇਸ਼ਾਨੀਆਂ ਵਧ ਸਕਦੀਆਂ ਹਨ ਇਸ ਲਈ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਘਰੇਲੂ ਨੁਸਖਿਆਂ ਨਾਲ ਕੋਈ ਨੁਕਸਾਨ ਨਹੀਂ ਹੁੰਦਾ।ਇਸੇ ਤਰ੍ਹਾਂ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿੱਚ ਗੁੜ’ ਅਜਵਾਇਣ, ਦੋ ਚਮਚ ਤਿਲ, ਇੱਕ ਚੱਮਚ ਕੁੱਟੀ ਹੋਈ, ਦੇਸੀ ਘਿਓ ਅਤੇ ਮਿਸ਼ਰੀ ਚਾਹੀਦੀ ਹੈ।
ਹੁਣ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਗੁੜ ਨੂੰ ਚੰਗੀ ਤਰ੍ਹਾਂ ਘੁੱਟ ਕੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ ਇਸ ਤੋਂ ਬਾਅਦ ਇਕ ਬਰਤਨ ਵਿਚ ਦੇਸੀ ਘਿਓ ਗਰਮ ਕਰ ਲਵੋ। ਹੁਣ ਇਸ ਤੋਂ ਬਾਅਦ ਇਸ ਵਿਚ ਸੁੰਡ ਅਜਵਾਇਣ ਅਤੇ ਕਾਲੇ ਤਿਲ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਇਸ ਵਿੱਚ ਦੁੱਧ ਪਾ ਲਵੋ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਗਰਮ ਕਰ ਲਵੋ ਅਤੇ ਚੰਗੀ ਤਰ੍ਹਾਂ ਉਬਾਲ ਲਵੋ।
ਹੁਣ ਇਸ ਦੇ ਵਿਚ ਗੁੜ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਸ ਦੇ ਵਿੱਚ ਘੁੱਟੀ ਹੋਈ ਸੁੰਡ ਪਾ ਲਵੋ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਓ। ਕੁਝ ਸਮੇਂ ਤਕ ਇਸ ਮਿਸ਼ਰਣ ਨੂੰ ਭੰਨਦੇ ਰਹੋ ਇਸ ਤਰ੍ਹਾਂ ਇਹ ਘਰੇਲੂ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।
ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਲਗਾਤਾਰ ਵਰਤੋਂ ਕਰਦੇ ਰਹੋ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਬਹੁਤ ਫ਼ਾਇਦਾ ਹੋਵੇਗਾ। ਇਸੇ ਤਰ੍ਹਾਂ ਜੇਕਰ ਰੋਜ਼ਾਨਾ ਇਸ ਘਰੇਲੂ ਨੁਸਖੇ ਦਾ ਇੱਕ ਚਮਚ ਗਰਮ ਦੁੱਧ ਨਾਲ ਵਰਤਿਆ ਜਾਂਦਾ ਹੈ ਤਾਂ ਅਜਿਹਾ ਕਰਨ ਨਾਲ ਬਹੁਤ ਫਾਇਦਾ ਹੋਵੇਗਾ
ਅਤੇ ਖਾਂਸੀ ਜ਼ੁਕਾਮ ਜਾਂ ਸਰਦੀ ਵਰਗੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਘਰੇਲੂ ਨੁਸਖੇ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।