ਗਲਤ ਖਾਣ ਪੀਣ ਦੀਆਂ ਆਦਤਾਂ ਸਦਕਾ ਅਜੋਕੇ ਸਮੇਂ ਵਿੱਚ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਪੀਡ਼ਤ ਹਨ । ਜ਼ਿਆਦਾਤਰ ਲੋਕ ਪੇਟ ਸਬੰਧੀ ਦਿੱਕਤਾਂ, ਸ਼ੂਗਰ, ਹੱਡੀਆਂ ਦੀ ਕਮਜ਼ੋਰੀ ,ਅਸਥਮਾ, ਖ਼ੂਨ ਦੀ ਕਮੀ, ਅੱਖਾਂ ਦੀ ਰੋਸ਼ਨੀ ਦਾ ਘਟਣਾ ਦਿਲ ਦੇ ਰੋਗ , ਗੁਰਦੇ ਦੇ ਰੋਗ ਵਰਗੀਆਂ ਦਿੱਕਤਾਂ ਤੋਂ ਪ੍ਰੇਸ਼ਾਨ ਹਨ । ਜਿਨ੍ਹਾਂ ਦਿੱਕਤਾਂ ਤੋਂ ਰਾਹਤ ਲਈ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ , ਜੋ ਸਰੀਰ ਤੇ ਕਈ ਵਾਰ ਬਹੁਤ ਮਾੜੇ ਪ੍ਰਭਾਵ ਪਾਉਂਦੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਘਰ ਵਿੱਚ ਹੀ ਬੈਠੇ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ ।
ਉਸ ਦੇ ਲਈ ਹਿੰਗ ਲੈਣੀ ਹੈ । ਅੱਜ ਅਸੀਂ ਤੁਹਾਨੂੰ ਹਿੰਗ ਦੇ ਫ਼ਾਇਦੇ ਵਿਸਤਾਰ ਨਾਲ ਦੱਸਾਂਗੇ ,ਕਿ ਹਿੰਗ ਦੇ ਨਾਲ ਤੁਸੀਂ ਕਿਹੜੇ ਕਿਹੜੇ ਰੋਗਾ ਤੋ ਤੇ ਕਿਸ ਢੰਗ ਨਾਲ ਨਿਜਾਤ ਪਾ ਸਕਦੇ ਹੋ । ਹਿੰਗ ਦੇ ਵਿਚ ਅਜਿਹੇ ਬਹੁਤ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਬਹੁਤ ਫ਼ਾਇਦੇ ਦਿੰਦੇ ਹਨ । ਹਿੰਗ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ । ਕਬਜ਼ , ਗੁਰਦਿਆਂ ਦੇ ਰੋਗ, ਸ਼ੂਗਰ , ਹੱਡੀਆਂ ਦੀਆਂ ਬਿਮਾਰੀਆਂ ਸਬੰਧੀ ਰੋਗਾਂ ਤੋਂ ਛੁਟਕਾਰਾ ਦਿੰਦੀ ਹੈ ਤੇ ਜਿਨ੍ਹਾਂ ਲੋਕਾਂ ਦੇ ਦੰਦਾਂ ਵਿਚ ਕੀੜਾ ਲੱਗਿਆ ਹੋਇਆ ਹੈ ਜਾਂ ਉਨ੍ਹਾਂ ਨੂੰ ਖਾਜ ਖੁਜਲੀ ਦੀ ਦਿੱਕਤ ਹੈ , ਜੋ ਲੋਕ ਆਪਣਾ ਸਰੀਰ ਦਾ ਵਧਿਆ ਹੋਇਆ ਵਜਨ ,
ਮਹਾਵਾਰੀ ਦੀ ਦਿੱਕਤ ਨੂੰ ਠੀਕ ਕਰਨਾ ਚਾਹੁੰਦੇ ਹਨ ਉਹ ਲੋਕ ਇਕ ਗਿਲਾਸ ਸਾਦੇ ਪਾਣੀ ਦਾ ਲੈਣ । ਉਸ ਵਿਚ ਇਕ ਚੁਟਕੀ ਹਿੰਗ ਦੀ ਮਿਲਾ ਕੇ ਹਰ ਰੋਜ਼ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨ ਤੇ ਜੋ ਲੋਕ ਇਸ ਦੇ ਸੁਆਦ ਨੂੰ ਪਸੰਦ ਨਹੀਂ ਕਰਦੇ ਉਹ ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹਨ । ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਕੰਨ ਚ ਦਰਦ ਹੋਵੇ ਤਾਂ ਉਹ ਲੋਕ ਤਿਲ ਦੇ ਤੇਲ ਦੇ ਵਿਚ ਇਕ ਚੁਟਕੀ ਹਿੰਗ ਪਾ ਕੇ ਉਸ ਨੂੰ ਹਲਕਾ ਗਰਮ ਕਰ ਕੇ ਕੰਨ ਵਿੱਚ ਪਾ ਦੇਣ ।
ਇਸ ਨਾਲ ਕੰਨ ਵਿੱਚ ਹੋ ਰਹੀ ਦਰਦ ਦੀ ਦਿੱਕਤ ਵੀ ਹੱਲ ਹੋ ਜਾਵੇਗੀ । ਹੋਰ ਜਾਣਕਾਰੀ ਦੇ ਲਈ ਨੀਚੇ ਇੱਕ ਵੀਡੀਓ ਦਿਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ