ਕਈ ਵਾਰੀ ਛੋਟੀ ਉਮਰ ਦੇ ਵਿਚ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬਹੁਤ ਸਾਰੇ ਲੋਕ ਇਨ੍ਹਾਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਜਾਂ ਸ਼ੈਂਪੂ ਵਰਤਣੇ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਕਈ ਵਾਰੀ ਸਿਰ ਦੀ ਚਮੜੀ ਨੂੰ ਨੁਕਸਾਨ ਹੁੰਦਾ ਹੈ
ਇਸ ਲਈ ਅਜਿਹੇ ਪਦਾਰਥ ਨਹੀਂ ਵਰਤਣੇ ਚਾਹੀਦੇ ਜਿਨ੍ਹਾਂ ਵਿਚ ਕੈਮੀਕਲ ਦੀ ਭਰਪੂਰ ਮਾਤਰਾ ਹੋਵੇ। ਸਗੋਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਤੇ ਨਾ ਹੀ ਇਨ੍ਹਾਂ ਵਿੱਚ ਕੈਮੀਕਲ ਪਾਇਆ ਜਾਂਦਾ ਹੈ।
ਇਸੇ ਤਰ੍ਹਾਂ ਸਫੇਦ ਵਾਲਾਂ ਤੋਂ ਰਾਹਤ ਪਾਉਣ ਲਈ ਅਤੇ ਬਾਲਾਂ ਨੂੰ ਲੰਮੇ ਸਮੇਂ ਤੱਕ ਕਾਲ਼ਾ ਰੱਖਣ ਲਈ ਜਾਂ ਇਸ ਘਰੇਲੂ ਨੁਸਖੇ ਨੂੰ ਮਨਾਉਣ ਲਈ ਸਮੱਗਰੀ ਦੇ ਰੂਪ ਵਿਚ ਤਿੰਨ ਚਮਚ ਮਹਿੰਦੀ ਪਾਊਡਰ, ਇਕ ਚਮਚ ਆਂਵਲਾ ਪਾਊਡਰ, ਇਕ ਚਮਚ ਚਾਹ ਪੱਤੀ ਅਤੇ ਇੱਕ ਚਮਚ ਕੌਫੀ ਪਾਊਡਰ ਲੈਣਾ ਹੈ।
ਹੁਣ ਸਭ ਤੋਂ ਪਹਿਲਾਂ ਇੱਕ ਬਰਤਨ ਲਵੋ ਅਤੇ ਉਸ ਵਿਚ ਦੋ ਗਿਲਾਸ ਪਾਣੀ ਪਾ ਲਵੋ ਹੁਣ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਇਸ ਤੋਂ ਬਾਅਦ ਗਰਮ ਪਾਣੀ ਵਿੱਚ ਇੱਕ ਚਮਚ ਚਾਹ ਪੱਤੀ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਫਿਰ ਇਸ ਵਿਚ ਕੌਫੀ ਪਾਊਡਰ ਪਾ ਲਵੋ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਉਬਾਲ ਲਵੋ।
ਹੁਣ ਇਸ ਨੂੰ ਇਕ ਬਰਤਨ ਦੇ ਵਿੱਚ ਚੰਗੀ ਤਰ੍ਹਾਂ ਪੁਣ ਲਵੋ। ਇਸ ਤੋਂ ਬਾਅਦ ਇਕ ਬਰਤਨ ਦੇ ਵਿੱਚ ਮਹਿੰਦੀ ਪਾਊਡਰ ਅਤੇ ਆਂਵਲਾ ਪਾਊਡਰ ਪਾਲ ਬਹੁਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਹੁਣ ਇਸ ਵਿੱਚ ਭੁੰਨਿਆ ਹੋਇਆ ਚਾਹ ਪੱਤੀ ਅਤੇ ਕੌਫੀ ਦਾ ਪਾਣੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਰਹੋ।
ਜਦੋਂ ਇਹ ਮਿਲ ਜਾਣ ਅਤੇ ਇੱਕ ਪੇਸਟ ਦੇ ਰੂਪ ਵਿੱਚ ਤਿਆਰ ਹੋ ਜਾਣ ਤਾਂ ਇਸ ਦੀ ਵਰਤੋਂ ਕਰੋ। ਹੁਣ ਇਸ ਪੇਸਟ ਨੂੰ ਵਾਲਾਂ ਤੇ ਲਗਾਓ ਅਤੇ ਕੁਝ ਸਮੇਂ ਤਕ ਇਸ ਨੂੰ ਲੱਗਿਆ ਰਹਿਣ ਦਿਓ ਜਦੋਂ ਤਕ ਇਹ ਮਹਿੰਦੀ ਵਾਲਾਂ ਉੱਤੇ ਸੁੱਕ ਨਾ ਜਾਵੇ ਤਾਂ ਇਸ ਨੂੰ ਲੱਗਿਆ ਰਹਿਣ ਦਿਓ।
ਇਸ ਤੋਂ ਬਾਅਦ ਹੁਣ ਸਿਰ ਨੂੰ ਆਮ ਜਾਂ ਕੋਸੇ ਪਾਣੀ ਨਾਲ ਧੋ ਲਵੋ ਅਤੇ ਚੰਗੀ ਤਰ੍ਹਾਂ ਸਾਫ ਕਰ ਲਵੋ। ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਅਤੇ ਵਾਲ ਬਿਲਕੁਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਸਫੇਦ ਵਾਲਾਂ ਤੋਂ ਰਾਹਤ ਮਿਲ ਜਾਵੇਗੀ।