ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸੰਗਤ ਜੀ ਸੌਣ ਤੋਂ ਪਹਿਲਾਂ ਇਹ ਕਥਾ ਜਰੂਰ ਸੁਣੋ ਜੀ ।।। ਦੁਨੀਆਂ ਵਿੱਚ ਬਹੁਤ ਸਾਰੇ ਲੋਕ ਗੁਰੂ ਨੂੰ ਲੱਭਦੇ ਹਨ, ਕਿਸੇ ਨੂੰ ਮਿਲ ਜਾਂਦਾ ਹੈ ਕਿਸੇ ਨੂੰ ਨਹੀਂ, ਪਰ ਸਿੱਖਾਂ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਹਨਾਂ ਨੂੰ ਗੁਰੂ ਲੱਭਣ ਦੀ ਲੋੜ ਨਹੀਂ, ਗੁਰੂ ਮਿਲਿਆ ਹੀ ਹੋਇਆ ਹੈ, ਬਸ ਗੁਰੂ ਨੂੰ ਮਿਲ ਕੇ ਆਪਣੇ ਕਾਜ ਸਵਾਰਣੇ ਹਨ ।
ਮਨ ਤੋਂ ਤੇਜ਼ ਚੱਲਣ ਵਾਲੀ ਸ਼ੈ ਸ਼ਇਦ ਹੀ ਕੋਈ ਹੋਵੇ, ਬੈਠੇ ਬੈਠੇ ਕਿਤੇ ਤੋਂ ਕਿਤੇ ਪਹੁੰਚ ਜਾਂਦਾ ਹੈ, ਪਰ ਜਿਥੇ ਜਾਣਾ ਹੈ ਉਸ ਪਾਸੇ ਵੱਲ ਧਿਆਨ ਹੀ ਨਹੀਂ ਲਾਉਂਦਾ । ਜੇ ਮਨ ਨੂੰ ਗੁਰੂ ਦਾ ਸ਼ਬਦ ਸਿਖਾਇਆ ਜਾਏ, ਜੇ ਗੁਰੂ ਦੇ ਸੁਨੇਹਿਆਂ ਨੂੰ ਮਨ ਨੂੰ ਸੁਣਾਇਆ ਜਾਏ ਤਾਂ ਇਹ ਟਿਕ ਜਾਂਦਾ ਹੈ, ਇਸ ਨੂੰ ਫਿਰ ਸਮਝ ਪੈ ਜਾਂਦੀ ਹੈ ਕਿ ਮੈਂ ਅਸਲ ਵਿੱਚ ਜਾਣਾ ਕਿਸ ਪਾਸੇ ਹੈ, ਇਸੇ ਹੀ ਵਿਚਾਰ ਨੂੰ ਗੁਰੂ ਪਾਤਿਸ਼ਾਹ ਜੀ ਇੰਝ ਫਰਮਾ ਰਹੇ ਹਨ
ਕਿ ” ‘ਮਨ ਕੇ ਤਰੰਗ ਸਬਦਿ ਨਿਵਾਰੇ ਰਸਨਾ ਸਹਜਿ ਸੁਭਾਈ ॥ ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵ ਲਾਈ ॥੪॥ਹੇ ਭਾਈ! ਜਿਸ ਨੇ ਆਪਣੇ ਮਨ ਦੇ ਤਰੰਗ ਭਾਵ ਮਾਇਕੀ ਪਦਾਰਥਾਂ ਵਲ ਦੌੜ ਭਜ ਵਾਲੇ ਖਿਆਲਾਂ ਨੂੰ ਗੁਰੂ ਦੇ ਸ਼ਬਦ ਦੁਆਰਾ ਦੂਰ ਕੀਤੇ ਹਨ, ਉਸ ਦੀ ਰਸਨਾ ਸਹਜ ਸੁਭਾਵਿਕ ਹੀ ਅਡੋਲਤਾ ਵਿਚ ਟਿੱਕ ਜਾਂਦੀ ਹੈ, ਉਸਦਾ ਮਨ ਸ਼ਾਂਤ ਹੋ ਜਾਂਦਾ ਹੈ ।ਇਸ ਲਈ ਹੇ ਭਾਈ ਜੇ ਮਨ ਨੂੰ ਸਦਾ ਟਿਕਾ ਕੇ ਰੱਖਣਾ ਹੈ ਤਾਂ ਗੁਰੂ ਨਾਲ ਜੁੜੇ ਰਹਿਣਾ ਚਾਹੀਦਾ ਹੈ, ਕਿਉਂਕਿ ਗੁਰੂ ਨੇ ਆਪਣੀ ਸੁਰਤਿ ਸਦਾ ਪਰਮਾਤਮਾ ਵਿਚ ਜੋੜ ਰੱਖੀ ਹੈ।4। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1233। ।ਵਾਹਿਗੁਰੂ ਜੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਵੀਡੀਓ ਤੇ ਜਾ ਕੇ ਲਾਇਕ ਤੇ ਕੈਮੇਟ ਜਰੂਰ ਕਰਿਆ ਕਰੋ ਜੀ।।। ।