ਮੋਟਾਪੇ ਦੇ ਕਾਰਨ ਮਨੁੱਖ ਦੇ ਸਰੀਰ ਨੂੰ ਕਈ ਤਰ੍ਹਾਂ ਦੇ ਭਿਆਨਕ ਰੋਗ ਲੱਗਦੇ ਹਨ । ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ ,ਥਾਇਰਾਇਡ ,ਜੋੜਾਂ ਦੇ ਨਾਲ ਸਬੰਧਤ ਰੋਗ ਦਿਲ ਦੀਆਂ ਬਿਮਾਰੀਆਂ ਆਦਿ । ਅੱਜ ਦੁਨੀਆਂ ਭਰ ਦੇ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਕੀਤੀਅਾਂ ਜਾਂਦੀਅਾਂ ਹਨ ਮੋਟਾਪੇ ਨੂੰ ਘਟਾਉਣ ਦੇ ਲਈ , ਜਿਨ੍ਹਾਂ ਚੀਜ਼ਾਂ ਦਾ ਮਨੁੱਖੀ ਸਰੀਰ ਤੇ ਕਈ ਵਾਰ ਉਲਟਾ ਹੀ ਸਾਈਡ ਇਫੈਕਟ ਹੋ ਰਿਹਾ ਹੈ ।ਕਈ ਲੋਕ ਤਾਂ ਇਸ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਡਾਕਟਰਾਂ ਦੀਆਂ ਮਹਿੰਗੀਆਂ ਦਵਾਈਆਂ ਵੀ ਖਾਂਦੇ ਹਨ । ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਜਦੋਂ ਮਨੁੱਖ ਦੇ ਵੱਲੋਂ ਖਾਧੀਆਂ ਜਾਂਦੀਆਂ ਹਨ ਤਾਂ ,
ਇਨ੍ਹਾਂ ਅੰਗਰੇਜ਼ੀ ਦਵਾਈਆਂ ਦਾ ਮਨੁੱਖੀ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ । ਇੰਨਾ ਹੀ ਨਹੀਂ ਸਗੋਂ ਕਈ ਵਾਰ ਅਜਿਹੀਆਂ ਦਵਾਈਆਂ ਖਾਣ ਦੇ ਨਾਲ ਸਰੀਰ ਦਾ ਮੋਟਾਪਾ ਤਾਂ ਕੀ ਘਟਨਾ ਸਗੋਂ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਸਰੀਰ ਵਿੱਚ ਚਰਬੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ । ਪਰ ਅੱਜ ਅਸੀਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਤੁਹਾਨੂੰ ਦੱਸਾਂਗੇ ਜਿਸ ਦੇ ਸੇਵਨ ਨਾਲ ਤੁਹਾਡੇ ਸਰੀਰ ਦੇ ਵਿੱਚੋਂ ਚਰਬੀ ਮੌਮ ਦੀ ਤਰ੍ਹਾਂ ਪਿਘਲਣੀ ਸ਼ੁਰੂ ਹੋ ਜਾਵੇਗੀ ਤੇ ਸਰੀਰ ਇਕਦਮ ਫਿਟ ਦਿਖਣਾ ਸ਼ੁਰੂ ਹੋ ਜਾਵੇਗਾ ।ਜੇਕਰ ਸਰੀਰ ਵਿਚ ਚਰਬੀ ਘਟਾਉਣ ਦੇ ਲਈ ਸਵੇਰੇ ਯਾ ਫਿਰ ਰਾਤ ਨੂੰ ਯਤਨ ਕੀਤੇ ਜਾਣ ਤਾਂ ਇਹ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ ।
ਹੁਣ ਜਿਸ ਨੁਸਖੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦਾ ਸੇਵਨ ਵੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ । ਇਸ ਨੁਸਖ਼ੇ ਲਈ ਸਭ ਤੋਂ ਪਹਿਲਾਂ ਤੁਸੀਂ ਲੈਣੀ ਹੈ ਸੌਂਫ ,ਹਲਦੀ ,ਅਲਸੀ ,ਜ਼ੀਰਾ ,ਕੜ੍ਹੀਪੱਤਾ ,ਹਰੜ, ਸੇਂਧਾ ਨਮਕ ਅਤੇ ਹੀਂਗ । ਫਿਰ ਤੁਸੀਂ ਅਲਸੀ ਸੌਂਫ ਅਤੇ ਜੀਰੇ ਨੂੰ ਕੜਾਹੀ ਵਿੱਚ ਪਾ ਕੇ ਭੁੰਨਣਾ ਸ਼ੁਰੂ ਕਰ ਦੇਣਾ ਹੈ ।
ਜਦੋਂ ਭੁੰਨ ਕੇ ਇਹ ਤਿੰਨੋਂ ਚੀਜ਼ਾਂ ਹਲਕੀਆਂ ਭੂਰੀਆਂ ਹੋ ਜਾਣਗੀਆਂ ਤਾਂ ਤੁਸੀਂ ਇਸ ਨੂੰ ਮਿਕਸੀ ਚ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਲਓ । ਫਿਰ ਬਾਕੀ ਦੀਆਂ ਚੀਜ਼ਾਂ ਵੀ ਮਿਕਸੀ ਵਿੱਚ ਪਾ ਕੇ ਪੀਸ ਲਵੋ । ਤੁਸੀਂ ਇਸ ਪਾਊਡਰ ਨੂੰ ਹਰ ਰੋਜ਼ ਕੋਸੇ ਪਾਣੀ ਦੇ ਨਾਲ ਇਕ ਛੋਟੇ ਚਮਚ ਦੇ ਰੂਪ ਵਿੱਚ ਦੋ ਵਾਰ ਖਾਓ । ਇਸ ਦੇ ਨਾਲ ਤੁਹਾਡੇ ਸਰੀਰ ਦੀ ਚਰਬੀ ਪਿਘਲ ਜਾਵੇਗੀ । ਸੋ ਇਸ ਵੀਡੀਓ ਦੇ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ , ਨੀਚ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ