Breaking News

ਸ੍ਰੀ ਗੁਰੂ ਨਾਨਕ ਦੇਵ ਜੀ “ਜਨਮ ਦਿਵਸ” ਦੀ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਹੋਣ ਦੀ ਸਾਖੀ ਸੁਣਾ ਲੱਗਾ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਨਮ ਉੱਤੇ ਪਿਤਾ ਮਹਿਤਾ ਕਲਿਆਣ ਦਾਸ ਕਾਲੂ ਨੇ ਪਿੰਡ ਦੇ ਪੰਡਿਤ ਹਰਦਿਆਲ ਨੂੰ ਖਬਰ ਦਿੱਤੀ ਕਿ ਮੇਰੇ ਘਰ ਅੱਜ ਇੱਕ ਬਾਲਕ ਦਾ ਜਨਮ ਹੋਇਆ ਹੈ ਤੁਸੀਂ ਆ ਕੇ ਉਸਦੀ ਜਨਮ ਪੱਤਰੀ ਲਿਖੋ ਉਹਨਾਂ ਦਿਨਾਂ ਵਿੱਚ ਜਨਮ ਪੱਤਰੀ ਦਿਖਾਉਣ ਦਾ ਰਿਵਾਜ ਸੀ। ਪੰਡਿਤ ਨੇ ਕਿਹਾ ਮੈਂ ਤਾਂ ਜੀ ਤੁਸੀਂ ਘਰ ਚੱਲੋ ਮੈਂ ਨਾ ਧੋ ਕੇ ਆਉਂਦਾ ਹਾਂ ਮਹਿਤਾ ਜੀ ਘਰ ਚਲੇ ਗਏ ਕੁਝ ਸਮੇਂ ਬਾਅਦ ਪੰਡਿਤ ਜੀ ਇਸ਼ਨਾਨ ਅਤੇ ਪਾਠ ਪੂਜਾ ਕਰਕੇ ਮਹਿਤਾ ਕਾਲੂ ਦੇ ਘਰ ਪਹੁੰਚ ਗਏ। ਪੰਡਿਤ ਹਰਦਿਆਲ ਜੀ ਨੇ ਮਹਿਤਾ ਕਾਲੂ ਨੂੰ ਆਖਿਆ ਜਿਸ ਵੇਲੇ ਇਹ ਬਾਲਕ ਜਨਮਿਆ ਹੈ

ਮੈਨੂੰ ਉਸ ਵੇਲੇ ਦਾ ਸਮਾਂ ਦੱਸੋ ਇਹ ਵੀ ਦੱਸੋ ਕਿ ਜਦੋਂ ਬਾਲਕ ਨੇ ਜਨਮ ਲਿਆ ਹੈ ਉਸ ਵੇਲੇ ਇਸਨੇ ਕੀ ਸ਼ਬਦ ਬੋਲਿਆ ਹੈ ਭਾਵ ਰੋਇਆ ਹੈ ਜਾਂ ਹੱਸਿਆ ਹੈ ਇਸ ਦਾ ਪਤਾ ਦਾਈ ਦੌਲਤਾਂ ਨੂੰ ਹੋਵੇਗਾ ਦਾਈ ਦੌਲਤਾਂ ਨੂੰ ਸੱਦਿਆ ਗਿਆ ਪੰਡਿਤ ਨੇ ਦਾਈ ਨੂੰ ਪੁੱਛਿਆ ਦੱਸ ਬੀਬੀ ਜਨਮ ਵੇਲੇ ਬਾਲਕ ਕਿਵੇਂ ਬੋਲਿਆ ਹੈ ਦਾਈ ਕਹਿਣ ਲੱਗੀ ਪੰਡਿਤ ਜੀ ਮੇਰੇ ਹੱਥੋਂ ਬਹੁਤ ਸਾਰੇ ਬਾਲਕ ਪੈਦਾ ਹੋਏ ਹਨ ਪਰ ਜੋ ਇਸ ਬਾਲਕ ਦੇ ਜਨਮ ਸਮੇਂ ਕਿਸਮਾ ਹੋਇਆ ਹੈ ਉਹ ਮੈਂ ਬਿਆਨ ਹੀ ਨਹੀਂ ਕਰ ਸਕਦੀ ਇਸ ਬਾਲਗ ਨੇ ਮੈਨੂੰ ਬੜੀ ਹੈਰਾਨਗੀ ਵਿੱਚ ਪਾ ਦਿੱਤਾ ਹੈ। ਜਿੰਨੇ ਵੀ ਬੱਚੇ ਜਨਮ ਵੇਲੇ

ਮੈਂ ਵੇਖ ਕੇ ਹਨ ਸਭ ਇਸ ਸੰਸਾਰ ਵਿੱਚ ਰੋਂਦੇ ਆਉਂਦੇ ਹਨ ਪਰ ਇਹ ਬਲ ਤਾਂ ਅਜੀਬ ਹੀ ਹੈ ਇਹ ਜਨਮ ਵੇਲੇ ਇਸ ਤਰ੍ਹਾਂ ਹੱਸਿਆ ਹੈ ਜਿਵੇਂ ਵੱਡੇ ਸਿਆਣੇ ਹੱਸਦੇ ਹਨ ਰੋਇਆ ਬਿਲਕੁਲ ਨਹੀਂ ਪੰਡਿਤ ਜੀ ਨੇ ਪਿਤਾ ਕਾਲੂ ਨੂੰ ਕਿਹਾ ਮਹਿਤਾ ਜੀ ਇਸ ਦੇ ਜਨਮ ਦਾ ਸਮਾਂ ਅਤੇ ਦਾਈ ਦੌਲਤਾ ਦੇ ਮੁਤਾਬਕ ਇਹ ਸਿੱਟਾ ਨਿਕਲਦਾ ਹੈ ਕਿ ਬਾਲਕ ਕੋਈ ਆਮ ਬਾਲਕ ਨਹੀਂ ਹੈ ਇਹ ਵੱਡਾ ਸ਼ਾਹੂਕਾਰ ਹੋਵੇਗਾ ਪੰਡਿਤ ਨੇ ਬਾਲਕ ਦੇ ਦਰਸ਼ਨ ਕਰ ਲਈ ਬੇਨਤੀ ਕੀਤੀ ਤਾਂ ਦਾਈ ਦੌਲਤਾ ਕਹਿਣ ਲੱਗੀ ਕਿ ਬੱਚਾ ਅਜੇ ਕੁਝ ਘੰਟਿਆਂ ਦਾ ਹੀ ਹੈ ਨਾਜ਼ੁਕ ਹੈ ਕਮਰੇ ਤੋਂ ਬਾਹਰ ਲਿਆਉਣਾ ਠੀਕ ਨਹੀਂ ਹੈ ਸਿਹਤ ਤੇ ਅਸਰ ਪੈ ਸਕਦਾ ਹੈ ਪਰ ਪੰਡਿਤ ਨੇ ਜਿੱਦ ਕੀਤੀ ਅਤੇ ਪੂਰੀ ਜਿੰਮੇਦਾਰੀ ਲਈ ਕਿ ਬਾਲਗ ਨੂੰ ਕੁਝ ਨਹੀਂ ਹੋਵੇਗਾ ਮੈਨੂੰ ਭਰੋਸਾ ਹੈ ਮੈਂ ਆਪੇ ਹੀ ਸੰਭਾਲ ਲਵਾਂਗਾ।

ਦਾਈ ਦੌਲਤਾ ਕੱਪੜਿਆਂ ਵਿੱਚ ਲਪੇਟ ਕੇ ਬਾਲਕ ਨੂੰ ਬਾਹਰ ਪੰਡਿਤ ਜੀ ਪਾਸ ਲਿਆਏ ਪੰਡਿਤ ਬੜਾ ਸੂਝਵਾਨ ਸੀ ਦਰਸ਼ਨ ਕਰਦੇ ਹੀ ਨਿਹਾਲ ਹੋ ਗਿਆ ਅਤੇ ਦੋਵੇਂ ਹੱਥ ਜੋੜ ਕੇ ਬਾਲਕ ਨੂੰ ਨਮਸਕਾਰ ਕੀਤੀ ਕਾਲੂ ਨੇ ਬੇਨਤੀ ਕੀਤੀ ਪੰਡਿਤ ਜੀ ਬਾਲਕ ਦਾ ਨਾਮ ਰੱਖੋ ਪੰਡਿਤ ਨੇ ਸੋਚ ਸੋਚ ਕੇ ਆਖਿਆ ਕਿ ਮੈਂ 13 ਦਿਨਾਂ ਬਾਅਦ ਇਸਦਾ ਨਾਮ ਰੱਖਾਂਗਾ ਅਤੇ ਇਸ ਨੂੰ ਚੋਲਾ ਵੀ ਪਾਵਾਂਗੇ 13 ਦਿਨ ਪੰਡਿਤ ਸੋਚ ਵਿਚਾਰ ਕਰਦਾ ਰਿਹਾ ਅਤੇ ਆਪਣੇ ਮਨ ਅੰਦਰ ਹੈਰਾਨ ਵੀ ਹੁੰਦਾ ਰਿਹਾ ਹੈਰਾਨਗੀ ਦੇ ਨਾਲ ਨਾਲ ਖੁਸ਼ੀ ਵਿੱਚ ਵੀ ਵਿਚਦਾ ਰਿਹਾ ਉਸਨੂੰ ਸੋਚ ਆਉਂਦੀ ਰਹੀ ਕਿ ਇਹ ਬਾਲਕ ਆਮ ਬਾਲਕ ਨਹੀਂ ਹੈ ਇਹ ਤਾਂ ਕੋਈ ਸਮਾਂ ਆਉਣ ਤੇ ਪੰਡਿਤ ਜੀ ਨੂੰ ਪਿਤਾ ਜੀ ਕਲਿਆਣ ਦਾਸ ਨੇ ਕਰ ਸੱਦਿਆ ਅਤੇ ਨਾ ਰੱਖਣ ਲਈ ਬੇਨਤੀ ਕੀਤੀ

ਤਾਂ ਪੰਡਿਤ ਜੀ ਨੇ ਕਿਹਾ ਕਿ ਮਹਿਤਾ ਜੀ ਇਸ ਦਾ ਨਾਮ ਅਸੀਂ ਨਾਨਕ ਦੇਵ ਰੱਖਾਂਗੇ ਪਿਤਾ ਜੀ ਹੈਰਾਨ ਹੋਏ ਕੁਝ ਚਿਰ ਖਾਮੋਸ਼ ਰਹੇ ਸੋਚਦੇ ਰਹੇ ਡੂੰਘੀ ਸੋਚ ਵਿੱਚ ਚਲੇ ਗਏ ਫਿਰ ਆਖਿਆ ਕਿ ਪੰਡਿਤ ਜੀ ਇਹ ਤਾਂ ਠੀਕ ਨਹੀਂ ਹੈ। ਪੰਡਿਤ ਜੀ ਬਾਬੇ ਨਾਨਕ ਨੂੰ ਪਛਾਣ ਗਏ ਸਨ ਉਹਨਾਂ ਪਿਤਾ ਜੀ ਨੂੰ ਕਿਹਾ ਮਹਿਤਾ ਜੀ ਅੱਜ ਭਾਰਤ ਵਿੱਚ ਹਿੰਦੂ ਮੁਸਲਮਾਨਾਂ ਦਾ ਝੜਾ ਪਿਆ ਹੋਇਆ ਹੈ ਸੰਸਾਰ ਵਿੱਚ ਵਰਨ ਆਸ਼ਰਮ ਭਾਵ ਊਚ ਨੀਚ ਜਾਤ ਪਾਤ ਦੇ ਝਗੜੇ ਹਨ। ਨਾਨਕ ਵਲੀ ਪੈਗੰਬਰ ਗੁਰੂ ਪੀਰ ਪੀਰਾਂ ਦਾ ਪੀਰ ਹੋਵੇਗਾ ਇਸ ਨੂੰ ਹਿੰਦੂ ਮੁਸਲਮਾਨ ਹੀ ਨਹੀਂ ਪੁੱਜਣਗੇ

ਬਲਕਿ ਸਾਰੀ ਧਰਤੀ ਸਾਰਾ ਸੰਸਾਰ ਇਸ ਨੂੰ ਨਮਸਕਾਰ ਕਰੇਗਾ ਹਿੰਦੂ ਮੁਸਲਮਾਨ ਗਿਆਨੀ ਧਿਆਨੀ ਸਿਧ ਜਤੀ ਜੋਗੀ ਰਿਸ਼ੀ ਮੁਨੀ ਸਭ ਇਸਦੀ ਆਗਿਆ ਮੰਨਣਗੇ ਇਹ ਹਿੰਦੂ ਮੁਸਲਮਾਨਾਂ ਦੇ ਝਗੜੇ ਨੂੰ ਮਿਟਾਵੇਗਾ ਇੱਕ ਨਿਰੰਕਾਰ ਦਾ ਨਾਮ ਜਪਾਵੇਗਾ ਇਸ ਲਈ ਇਸਦਾ ਨਾਮ ਨਾਨਕ ਦੇਵ ਸਹੀ ਹੈ ਤੂੰ ਚਿੰਤਾ ਨਾ ਕਰ ਪੰਡਿਤ ਜੀ ਦੀਆਂ ਇਹ ਗੱਲਾਂ ਸੁਣ ਕੇ ਮਾਤਾ ਪਿਤਾ ਬਹੁਤ ਖੁਸ਼ ਹੋਏ ਪੰਡਿਤ ਜੀ ਨੂੰ ਚੌਖੀ ਦੱਖਣਾ ਦਾਨ ਦਿੱਤੀ ਸਰਬਤ ਪਰਿਵਾਰ ਵਿੱਚ ਅਨੰਦ ਮੰਗਲ ਹੋਇਆ ਸਭ ਨੇ ਮਿਲ ਕੇ ਵਧਾਈਆਂ ਦਿੱਤੀਆਂ ਅਤੇ ਲਾਈਆਂ ਮਿਠਾਈਆਂ ਵੰਡੀਆਂ ਗਈਆਂ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਬੱਚੇ ਦੀ ਪਾਲਣਾ ਪੋਸ਼ਣਾ ਕਰਨ ਲੱਗਿਆ

Check Also

25 November 2024 ਖਾਸ ਤੌਰ ‘ਤੇ ਸਾਵਧਾਨ ਰਹੋ, ਕਿਸ ਰਾਸ਼ੀ ਲਈ ਰਹੇਗਾ ਖਾਸ ਦਿਨ, ਜਾਣੋ ਰੋਜ਼ਾਨਾ ਰਾਸ਼ੀਫਲ-ਇਲਾਜ।

ਮੇਖ ਰਾਸ਼ੀ : ਮੇਖ ਲੋਕਾਂ ਨੂੰ ਅੱਜ ਆਪਣੇ ਚੰਗੇ ਕੰਮ ਲਈ ਸਨਮਾਨ ਮਿਲ ਸਕਦਾ ਹੈ। …

Leave a Reply

Your email address will not be published. Required fields are marked *