ਜਿੱਥੇ ਅੱਜ ਕੱਲ੍ਹ ਦੇ ਲੋਕਾਂ ਨੂੰ ਕ ਈ ਤਰ੍ਹਾਂ ਦੇ ਰੋਗ ਲੱਗ ਰਹੇ ਹਨ , ਕਿਉਂਕਿ ਲੋਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ ਜਿਸ ਦੇ ਚਲਦੇ ਉਹ ਕਈ ਤਰ੍ਹਾਂ ਦੀ ਆਂ ਦਵਾਈਆਂ ਦਾ ਸੇਵਨ ਕਰਦੇ ਹਨ ਦਵਾਈਆਂ ਦੇ ਸਾਈਡ ਇਫੈਕਟ ਮਨੁੱਖੀ ਸਰੀਰ ਤੇ ਵੀ ਪੈਂਦੇ ਹਨ । ਪਰ ਸਾਡੀ ਰਸੋਈ ਘਰ ਦੇ ਵਿੱਚ ਪਈਆਂ ਛੋਟੀਆਂ ਛੋਟੀਆਂ ਚੀਜ਼ਾਂ ਦੀ ਜੇਕਰ ਅਸੀਂ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਰਸੋਈ ਘਰ ਵਿੱਚ ਪਈ ਹਰੀ ਸੌਂਫ ਖਾਣ ਦੇ ਫਾਇਦੇ ਦੱਸਾਂਗੇ,
ਕਿ ਸੌਫ਼ ਵਿੱਚ ਕਿੰਨੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜਿਸ ਦੇ ਨਾਲ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਜੜ੍ਹ ਤੋਂ ਸਮਾਪਤ ਕਰ ਸਕਦੇ ਹਾਂ । ਸੌਂਫ ਮੋਟਾਪਾ ਘਟਾਉਣ ਦਾ ਕੰਮ ਕਰਦੀ ਹੈ। ਉਸ ਦੇ ਲਈ ਤੁਸੀਂ ਇਕ ਗਿਲਾਸ ਪਾਣੀ ਦੇ ਵਿਚ ਇਕ ਚਮਚ ਸੌਂਫ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲੈਣੀ ਹੈ । ਠੰਢਾ ਕਰਕੇ ਉਸ ਵਿੱਚ ਸ਼ਹਿਦ ਪਾ ਕੇ ਇਸ ਦਾ ਸੇਵਨ ਕਰਨਾ ਹੈ । ਜੇਕਰ ਜਿਗਰ ਦੇ ਵਿੱਚ ਗਰਮੀ ਪੈ ਰਹੀ ਹੈ ਤਾਂ ਰਾਤ ਨੂੰ ਇਕ ਗਿਲਾਸ ਪਾਣੀ ਦੇ ਵਿਚ ਇਕ ਚਮਚ ਸੌਂਫ ਦਾ ਪਾ ਕੇ ਭਿਗੋ ਦਿਓ । ਸਵੇਰੇ ਚੰਗੀ ਤਰ੍ਹਾਂ ਮਿਲਾ ਕੇ ਇਸ ਵਿਚ ਮਿਸ਼ਰੀ ਪਾ ਕੇ ਇਸ ਦਾ ਸੇਵਨ ਕਰੋ । ਸੌਂਫ ਗੁਟਕਾ , ਤੰਬਾਕੂ ਅਤੇ ਸ਼ਰਾਬ ਛੁਡਾਉਣ ਲਈ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ ।
ਉਸਦੇ ਲਈ ਤੁਸੀਂ ਚਾਰ ਚਮਚ ਸੌਂਫ ਦੇ ਲੈਣੇ ਹਨ । ਅੱਠ ਚਮਚ ਅਜਵਾਇਨ ਤੇ ਇਕ ਚਮਚ ਕਾਲਾ ਨਮਕ ਲੈਣਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਨਿੰਬੂ ਦਾ ਰਸ ਉਨ੍ਹਾਂ ਮਿਲਾਉਣਾ ਹੈ ਜਿੰਨੀ ਦੇਰ ਤਕ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਨਾ ਲ ਨਿੰਬੂ ਦੇ ਰਸ ਵਿੱਚ ਗਿੱਲੀਆਂ ਨਹੀਂ ਹੋ ਜਾਂਦੀਆਂ , ਫਿਰ ਤੁਸੀਂ ਇਨ੍ਹਾਂ ਨੂੰ ਧੁੱਪ ਵਿੱਚ ਸੁਕਾ ਲੈਣਾ ਹੈ ਤੇ ਸੁਕਾਉਣ ਤੋਂ ਬਾਅਦ ਡੱਬੀ ਵਿੱਚ ਪਾ ਕੇ ਰੱਖ ਲੈਣਾ ਹੈ । ਜਦੋਂ ਵੀ ਤੰਬਾਕੂ, ਸ਼ਰਾਬ ਦੀ ਤਲਬ ਲੱਗੇ ਤਾਂ ਇਸ ਦਾ ਸੇਵਨ ਕਰ ਲੈਣਾ ਹੈ । ਇਸਤਰੀ ਰੋਗ ਠੀਕ ਕਰਨ ਲਈ ਸਭ ਤੋਂ ਵੱਧ ਫ਼ਾਇਦੇਮੰਦ ਮੰਨੀ ਜਾਂਦੀ ਹੈ ।
ਜੇਕਰ ਕੋਈ ਔਰਤ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤੇ ਉਸ ਦਾ ਦੁੱਧ ਘਟ ਆਉਂਦਾ ਹੈ ਤਾਂ ਉਹ ਅੌਰਤ ਸੌਫ਼ ,ਸ਼ਤਾਵਰ ਤੇ ਮਿਸ਼ਰੀ ਬਰਾਬਰ ਮਾਤਰਾ ਵਿੱਚ ਲੈ ਕੇ ਤਿੰਨਾਂ ਨੂੰ ਪੀਸ ਲਵੋ ਤੇ ਦਿਨ ਵਿਚ ਦੋ ਬਾਰ ਦੁੱਧ ਨਾਲ ਸੇਵਨ ਕਰੇ । ਇਸ ਤੋਂ ਇਲਾਵਾ ਜਿਨ੍ਹਾਂ ਲੜਕੀਆਂ ਅਤੇ ਔਰਤਾਂ ਨੂੰ ਮਾਹਾਵਾਰੀ ਦੇ ਦਿਨਾਂ ਦੇ ਵਿੱਚ ਨਲਾਂ ਚ ਦਰਦ ਹੁੰਦੀ ਹੈ , ਉਹ ਔਰਤਾਂ ਗੁੜ ਅਤੇ ਸੌਖ ਦਾ ਕਾੜ੍ਹਾ ਬਣਾ ਕੇ ਪੀ ਲੈਣ ।
ਇਸ ਦੇ ਨਾਲ ਉਨ੍ਹਾਂ ਦੀ ਇਹ ਦਰਦ ਠੀਕ ਹੋ ਜਾਵੇਗੀ । ਭਾਰ ਵਧਾਉਣ ਲਈ ਵੀ ਫ਼ਾਇਦੇਮੰਦ ਮੰਨੀ ਜਾਂਦੀ ਹੈ । ਉਸ ਲਈ ਤੁਸੀਂ ਸੌਫ਼ , ਅਸ਼ਵਗੰਧਾ, ਸ਼ਤਾਵਰ , ਮਿਸ਼ਰੀ ਸੌ ਸੌ ਗ੍ਰਾਮ ਲੈਣੇ ਹਨ । ਇਨ੍ਹਾਂ ਨੂੰ ਪੀਸ ਕੇ ਪਾਊਡਰ ਰੋਜ ਦੁੱਧ ਨਾਲ ਲੈਣੇ ਹਨ । ਇਸ ਨਾਲ ਪੇਟ ਚ ਗੈਸ ਦੀ ਸਮੱਸਿਆ , ਅੱਖਾਂ ਸਬੰਧਤ ਸਾਰੀਆਂ ਦਿੱਕਤਾਂ ਦੂਰ ਹੁੰਦੀਆਂ ਹਨ । ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਇਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।