ਸਰਦੀ ਦਾ ਮੌਸਮ ਆਉਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਹੈ, ਉੱਥੇ ਇਹ ਸਰਦੀ ਦਾ ਮੌਸਮ ਆਪਣੇ ਨਾਲ ਬਹੁਤ ਸਾਰੀਆਂ ਦਿੱਕਤਾਂ ਤੇ ਬਿਮਾਰੀਆਂ ਨਾਲ ਲੈ ਕੇ ਆਉਂਦਾ ਹੈ । ਸਰਦੀ ਦੇ ਮੌਸਮ ਦੇ ਵਿੱਚ ਹਰ ਘਰ ਦੇ ਵਿਚ ਤੁਹਾਨੂੰ ਖਾਂਸੀ , ਜ਼ੁਕਾਮ , ਬੁਖਾਰ , ਸਕਿਨ ਤੇ ਅੱਡੀਆਂ ਫੱਟਣ ਦੀ ਦਿਕਤ ਨਾਲ ਪ੍ਰੇਸ਼ਾਨ ਲੋਕ ਮਿਲ ਹੀ ਜਾਣਗੇ ।
ਕਿਉਂਕਿ ਇਸ ਮੌਸਮ ਚ ਚਮੜੀ ਆਪਣੀ ਨਵੀਂ ਗਵਾਉਣੀ ਸ਼ੁਰੂ ਕਰ ਦਿੱਤੀ ਹੈ । ਜਿਸ ਕਾਰਨ ਸਕਿਨ ਦੇ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਦਿੱਕਤਾਂ ਮਨੁੱਖ ਨੂੰ ਇਸ ਮੌਸਮ ਵਿੱਚ ਝੱਲਣੀਆਂ ਪੈਂਦੀਆਂ ਹਨ । ਸਰਦੀ ਦੇ ਮੌਸਮ ਵਿਚ ਹੱਥਾਂ ਪੈਰਾਂ ਦਾ ਮੱਸ ਫੁੱਟਣਾ ਸ਼ੁਰੂ ਹੋ ਜਾਂਦਾ ਹੈ, ਜੋ ਦੇਖਣ ਦੇ ਵਿੱਚ ਬੇਹੱਦ ਹੀ ਗੰਦਾ ਤੇ ਅਜੀਬ ਲੱਗਦਾ ਹੈ ।
ਪਰ ਇਹ ਮਨੁੱਖ ਦੀ ਲਾਪਰਵਾਹੀ ਦੇ ਕਾਰਨ ਹੀ ਹੁੰਦਾ ਹੈ । ਜੇਕਰ ਲੋਕ ਨਹਾਉਣ ਤੋਂ ਪਹਿਲਾਂ ਹੱਥਾਂ ਪੈਰਾਂ ਤੇ ਜੈਤੂਨ ਦਾ ਤੇਲ ਲਗਾ ਲਵੇ ਤੇ ਨਹਾਉਣ ਤੋਂ ਬਾਅਦ ਕੋਈ ਵੀ ਕਰੀਮ ਜਾਂ ਲੋਸ਼ਨ ਲਗਾ ਲਵੇ ਤਾਂ ਉਸ ਨੂੰ ਇਸ ਦਿੱਕਤ ਤਾਂ ਕਦੇ ਵੀ ਸਾਹਮਣਾ ਨਹੀਂ ਕਰਨਾ ਪਵੇਗਾ ।
ਪਰ ਜੋ ਲੋਕ ਇਸ ਦਿੱਕਤ ਤੋਂ ਜੂਝ ਰਹੇ ਹਨ ਉਨ੍ਹਾਂ ਲਈ ਅਸੀਂ ਅੱਜ ਬੇਹੱਦ ਹੀ ਆਸਾਨ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾਂ । ਉਸ ਲਈ ਤੁਸੀਂ ਸੌ ਮਿਲੀਗ੍ਰਾਮ ਗੁਲਾਬ ਜਲ ਲੈਣਾ ਹੈ ਜਿਸ ਦੇ ਵਿਚ ਤੁਸੀਂ ਇਕ ਚਮਚ ਗਿਲੀਸਰੀਨ ਮਿਲਾ ਕੇ ਇਸ ਨੂੰ ਆਪਣੇ ਹੱਥਾਂ ਪੈਰਾਂ ਤੇ ਲੁਗਾਉਣਾ ਹੈ ।
ਅਜਿਹਾ ਕਰਨ ਦੇ ਨਾਲ ਹੱਥਾਂ ਪੈਰਾਂ ਦੀ ਕੋਮਲਤਾ ਬਣੀ ਰਹੇਗੀ । ਇਸ ਤੋਂ ਇਲਾਵਾ ਅਕਸਰ ਹੀ ਸਰਦੀ ਦੇ ਮੌਸਮ ਦੇ ਵਿੱਚ ਕੋਰਾ ਫੱਟ ਜਾਂਦੀਆਂ ਹਨ । ਹੱਥਾਂ ਪੈਰਾਂ ਤੇ ਨੂੰਹਾਂ ਤੇ ਜ਼ਖਮ ਜੇਕਰ ਕਿਸੇ ਮਨੁੱਖ ਦੇ ਹੁੰਦੇ ਹਨ ਤੇ ਅਗਲਾ ਨੁਸਖਾ ਉਨ੍ਹਾਂ ਲਈ ਹੈ ।
ਉਸ ਲਈ ਤੁਸੀਂ ਇਕ ਚਮਚ ਬਦਾਮ ਦਾ ਤੇਲ , ਇਕ ਚੱਮਚ ਤਿਲਾਂ ਦਾ ਤੇਲ , ਇਕ ਚਮਚ ਨਾਰੀਅਲ ਦਾ ਤੇਲ , ਮਿਲਾ ਕੇ ਹੱਥਾਂ ਪੈਰਾਂ ਤੇ ਲਗਾਉਣਾ ਹੈ। ਇਸਦੇ ਨਾਲ ਤੁਹਾਡੀ ਇਹ ਦਿੱਕਤ ਵੀ ਹੱਲ ਹੋ ਜਾਵੇਗੀ ।
ਇਸ ਤੋਂ ਇਲਾਵਾ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਚ ਦਿੱਤੀ ਗਈ ਹੈ । ਇਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।