ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਲਝਿਆ ਪਿਆ ਹੈ। ਜ਼ਿੰਦਗੀ ਦੇ ਵਿੱਚ ਅਕਸਰ ਹੀ ਉਤਾਰ ਚੜ੍ਹਾਅ ਆਉਂਦੇ ਹੀ ਰਹਿੰਦੇ ਹਨ । ਕਈ ਲੋਕ ਤਾਂ ਇਨ੍ਹਾਂ ਉਤਾਰ ਚੜ੍ਹਾਅ ਦੇ ਸਫ਼ਰ ਦਾ ਆਨੰਦ ਮਾਣਦੇ ਹਨ ਤੇ ਇਸ ਤੋਂ ਜ਼ਿੰਦਗੀ ਦਾ ਕੁਝ ਸਬਕ ਲੈਂਦੇ ਹਨ ।,ਪਰ ਕਈ ਲੋਕ ਆਪਣੀ ਜ਼ਿੰਦਗੀ ਵਿੱਚ ਆਈਆਂ ਪ੍ਰੇਸ਼ਾਨੀਆਂ ਤੇ ਖਰਾਬ ਸਥਿਤੀਆਂ ਦੇ ਕਾਰਨ ਅਕਸਰ ਹੀ ਪ੍ਰੇਸ਼ਾਨ ਰਹਿਣ ਲੱਗ ਪੈਂਦੇ ਹਨ ।
ਅਜਿਹੇ ਲੋਕ ਜ਼ਿੰਦਗੀ ਦੇ ਖ਼ੂਬਸੂਰਤ ਸਫ਼ਰ ਦਾ ਆਨੰਦ ਨਹੀਂ ਮਾਣ ਸਕਦੇ ਹਨ। ਕਈ ਵਾਰ ਤਾਂ ਅਜਿਹੇ ਲੋਕ ਮਾਨਸਿਕ ਤਣਾਅ ਤਕ ਦਾ ਸ਼ਿਕਾਰ ਹੋ ਜਾਂਦੇ ਹਨ । ਜਿਸਦੇ ਚਲਦੇ ਡਾਕਟਰਾਂ ਦੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਧੀਆਂ ਜਾਂਦੀਆਂ ਨੇ , ਜੋ ਸਰੀਰ ਦੇ ਲਈ ਕਾਫੀ ਹਾਨੀਕਾਰਕ ਸਾਬਿਤ ਹੋ ਜਾਂਦੀਆਂ ਹਨ । ਪਰ ਅੱਜ ਅਸੀਂ ਤੁਹਾਨੂੰ ਕੁਝ ਗੱਲਾਂ ਬਾਰੇ ਦੱਸਾਂਗੇ ,
ਜੇਕਰ ਤੁਸੀਂ ਇਨ੍ਹਾਂ ਗੱਲਾਂ ਤੇ ਅਮਲ ਕਰੋਗੇ ਤਾਂ ਜ਼ਿੰਦਗੀ ਦੇ ਵਿੱਚ ਮਨੁੱਖ ਆਪਣੀਆਂ ਸਾਰੀਆਂ ਔਕੜਾਂ ਦੀ ਨਾਲ ਹੱਸ ਕੇ ਲੜ ਸਕਦਾ ਹੈ । ਪਹਿਲਾਂ ਜੇਕਰ ਤੁਸੀਂ ਆਪਣੇ ਮਨ ਵਿੱਚ ਕੁਝ ਹਾਸਲ ਕਰਨ ਬਾਰੇ ਸੋਚਿਆ ਹੈ ਤਾਂ ਉਸ ਸਬੰਧੀ ਰੌਲਾ ਨਾ ਪਾਓ , ਬਲਕਿ ਉਸ ਤੇ ਕੰਮ ਕਰਨਾ ਸ਼ੁਰੂ ਕਰ ਦਿਓ । ਕਿਉਂਕਿ ਅਕਸਰ ਰੌਲੇ ਦੇ ਨਾਲ ਕੰਮ ਖਰਾਬ ਹੁੰਦੇ ਹਨ । ਦੂਜਾ ਆਪਣੀ ਜ਼ਿੰਦਗੀ ਨੂੰ ਕਦੇ ਵੀ ਨਸੀਬਾ , ਕਿਸਮਤ ਤੇ ਨਾ ਸੁੱਟੋ ।
ਬਲਕਿ ਜੇਕਰ ਤੁਸੀਂ ਕੁਝ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸਦੇ ਲਈ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿਓ । ਤੀਜਾ ਜਿੰਨਾ ਹੋ ਸਕੇ ਆਪਣੀ ਜ਼ਿੰਦਗੀ ਦੇ ਵਿਚੋਂ ਮੈਂ ਮੈਂ ਤੋਂ ਬਚੋ। ਕਿਉਂਕਿ ਇਤਿਹਾਸ ਗਵਾਹ ਹੈ ਕਿ ਮੈਂ ਨੇ ਕਿੰਨੀਆਂ ਮਹਾਨ ਹਸਤੀਆਂ ਨੂੰ ਕੰਗਾਲ ਕਰ ਦਿੱਤਾ ਹੈ । ਅੱਗੇ ਹਮੇਸ਼ਾ ਉਸੇ ਸਥਾਨ ਤੇ ਜਾਓ ਜਿੱਥੇ ਤੁਹਾਡੀ ਕਦਰ ਹੋਵੇ । ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੱਡੇ ਵਿਅਕਤੀ ਦੇ ਕੋਲ ਬੈਠੇ ਹੋ ਤਾਂ ਉਨ੍ਹਾਂ ਦੀ ਸੁਣੋ ਆਪ ਘੱਟ ਬੋਲੋ । ਹੋ ਸਕੇ ਤਾਂ ਆਪਣੇ ਦੋਸਤਾਂ ਦੇ ਨਾਲ ਕਦੇ ਵੀ ਕਪਟ ਦਾ ਕਰੋ। ਕਿਉਂਕਿ ਅਕਸਰ ਹੀ ਦੋਸਤ ਉਸ ਸਮੇਂ ਕੰਮ ਆ ਜਾਂਦੇ ਹਨ ਜਿੱਥੇ ਆਪਣੇ ਸਕੇ ਸਬੰਧੀ ਕਦੇ ਵੀ ਆ ਕੇ ਨਹੀਂ ਖੜ੍ਹਦੇ ।
ਅੰਤ ਵਿਚ ਕਦੇ ਵੀ ਸਿੱਖਣ ਦੀ ਆਦਤ ਨਾ ਛੱਡੋ ਜਿੰਨਾ ਹੋ ਸਕੇ ਉਨ੍ਹਾਂ ਸਿੱਖਾਂ ਦੀ ਕੋਸ਼ਿਸ਼ ਕਰੋ। ਕਿਉਂਕਿ ਸਿੱਖਣ ਦੇ ਨਾਲ ਹੀ ਵਿਅਕਤੀ ਮਹਾਨ ਬਣਦਾ ਹੈ । ਇਸ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਉਹ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ , ਸਾਡਾ ਫੇਸਬੁੱਕ ਚੈਨਲ ਵੀ
SwagyJatt Is An Indian Online News Portal Website