Breaking News

ਗੁਰੂਦੁਆਰਾ ਬਿਬਾਨਗੜ ਸਾਹਿਬ ਦਾ ਇਤਿਹਾਸ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਧੰਨ ਮਾਂ ਗੁਜਰੀ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਤੇ ਵਿਸ਼ਵਾਸ਼ ਰੱਖਣ ਵਾਲੇ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰਨ ਜੀ ਇਹ ਵੀਡੀਓ , ਧੰਨ ਧੰਨ ਮਾਂ ਗੁਜਰੀ ਤੇ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਨ ਇਕ ਵਾਰ ਜਰੂਰ ਦੇਖਣ ਤੇ ਵਾਹਿਗੁਰੂ ਲਿਖਕੇ ਸ਼ੇਅਰ ਜਰੂਰ ਕਰੋ ਇਹ ਵੀਡੀਓ ,

ਗੁਰਦੁਆਰਾ ਸ਼੍ਰੀ ਸ਼ਹੀਦਗੰਜ ਸਾਹਿਬ ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ, ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ ਦੇ ਨੇੜੇ ਸਥਿਤ ਹੈ | ਇਸ ਸਥਾਨ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਫ਼ਤਿਹਗੜ ਸਾਹਿਬ ਦੀ ਜੰਗਵਿਚ ਰੱਬ ਨੂੰ ਪਿਆਰੇ ਹੋਏ ੬੦੦੦ ਸਿੰਘਾ ਦਾ ਸੰਸ ਕਾਰ ਕੀਤਾ ਸੀ |ਗੁਰਦੁਆਰਾ ਸ਼੍ਰੀ ਫ਼ਤਿਹਗੜ ਸਾਹਿਬ, ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਸ ਜਗਹ ਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਨੀਹਾਂ ਵਿਚ ਚੁਣਵਾ ਦਿੱਤਾ ਗਿਆ ਸੀ |

ਜਦ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਛੋਟੇਸਾਹਿਬਜ਼ਾਦੇ ਸਿਰਸਾ ਨਦੀ ਤੇ ਗੁਰੂ ਸਾਹਿਬ ਤੋਂ ਵਿਛੜ ਗਏ ਤਾਂ ਉਹਨਾਂ ਦਾ ਰਸੋਈਆ ਗੰਗੂ ਉਹਨਾ ਨੂੰ ਅਪਣੇ ਪਿੰਡ ਖੇੜੀ ਲੈ ਗਿਆ | ਪਰ ਉਸ ਦੇ ਦਿਲ ਵਿਚ ਲਾਲਚ ਆਇਆ ਅਤੇ ਗੰਗੂ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਇਨਾਮ ਦੇ ਬਦਲੇ ਮੋਰਿੰਡੇ ਦੇ ਜ਼ਾਮ ਖਾਨ ਅਤੇ ਮਾਨ ਖਾਨ ਦੇ ਹਵਾਲੇ ਕਰ ਦਿੱਤਾ |ਉਹਨਾਂ ਨੇ ਅਗੇ ਇਹਨਾਂ ਨੂੰ ਸਰਹੰਦ ਦੇ ਸੁਬੇਦਾਰ ਦੇ ਹਵਾਲੇ ਕਰ ਦਿੱਤਾ |

ਸੁਬੇਦਾਰ ਵਜ਼ੀਰ ਖਾਨ ਨੇ ਉਹਨਾਂ ਨੂੰ ਠੰਡੇ ਬੁਰਜ਼ ਵਿਚ ਕੈਦ ਕੀਤਾ ਅਤੇ ਹੋਰ ਕਈ ਤਸੀਹੇ ਦਿੱਤੇ | ਜਦ ਸਾਹਿਬਜ਼ਾਦੇ ਤਸੀਹਿਆਂਤੋਂ ਨਾਂ ਡਰੇ ਤਾਂ ਵਜ਼ੀਰ ਖਾਨ ਨੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਤਰਾਂ ਦੇ ਲਾਲਚ ਵੀ ਦਿੱਤੇ | ਅਖੀਰ ਵਜ਼ੀਰ ਖਾਨ ਨੇ ਉਹਨਾਂ ਨੂੰ ਨੀਹਾਂ ਵਿਚ ਚੁਣਵਾਉਣ ਦਾ ਹੁਕਮ ਦਿੱਤਾ | ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹਮਦ ਖਾਨ ਨੇ ਇਸ ਦੇ ਹੁਕਮ ਦੇ ਤੇ ਅਵਾਜ਼ਉਠਾਈ ਅਤੇ ਨਵਾਬ ਖਾਨ ਨੂੰ ਕਿਹਾ ਕੇ ਉਸ ਦੀ ਦੁਸ਼ਮਣੀਬਚਿਆਂ ਨਾਲ ਨਹੀਂ ਹੈ ਅਤੇ ਉਹਨਾਂ ਨੂੰ ਇਸ ਇਸ ਤਰ੍ਹਾਂ ਸਜਾ ਦੇਣਾ ਠੀਕ ਨਹੀਂ ਹੈ |ਆਖੀਰ ਕਾਰ ੧੧ ਦਿਸੰਬਰ ਨੂੰ ਦੋਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚੁਣਵਾ ਦਿੱਤਾ ਗਿਆ | ਦੁਸਰੇ ਦਿਨ ਦੋਨਾਂ ਸਾਹਿਬਜ਼ਾਦਿਆਂ ਦੇ ਸ਼ਰੀਰ ਨੀਹਾਂ ਵਿਚੋਂ ਕਡ ਕੇ ਪਿਛੇ ਸੁਟਦਿੱਤੇ | ਉਸ ਜਗਹ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਸਥਿਤ ਹੈ। ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।।ਵਾਹਿਗੁਰੂ ਜੀ

Check Also

ਰਾਸ਼ੀਆਂ ਦੀ ਕਿਸਮਤ 22 ਫਰਵਰੀ 2026 ਨੂੰ ਸੂਰਜ ਦੀ ਤਰ੍ਹਾਂ ਚਮਕੇਗੀ, ਮੇਖ ਤੋਂ ਮੀਨ ਤੱਕ ਦੀ ਸਥਿਤੀ ਪੜ੍ਹੋ।

ਮੇਖ– ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ। ਲੇਖਾ ਆਦਿ ਵਰਗੇ ਬੌਧਿਕ ਕੰਮਾਂ …

Leave a Reply

Your email address will not be published. Required fields are marked *