Breaking News

ਭਾਰ ਘਟਾਉਣ ਵਾਲਾ ਚੂਰਨ ਘਰ ਚ ਬਣਾਉਣਾ ਸਿੱਖੋ

ਕਈ ਵਾਰੀ ਤਲੇ ਹੋਏ ਭੋਜਨ ਦੀ ਲਗਾਤਾਰ ਵਰਤੋਂ ਕਰਨ ਨਾਲ ਜਾਂ ਹੋਰ ਕਾਰਨਾਂ ਦੇ ਕਰਕੇ ਪੇਟ ਨਾਲ ਸਬੰਧਿਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਬਦਹਜ਼ਮੀ ਅਤੇ ਹਾਜ਼ਮਾ ਖ਼ਰਾਬ ਹੋ ਜਾਣਾ ਆਦਿ। ਇਸ ਤੋਂ ਇਲਾਵਾ ਜਦੋਂ ਬਦਹਜ਼ਮੀ ਜਾਂ ਹਾਜ਼ਮਾ ਖ਼ਰਾਬ ਹੋ ਜਾਂਦਾ ਹੈ ਤਾਂ ਇਹ ਸਾਲ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਜ਼ਿਆਦਾ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਲਈ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋ ਘਰੇਲੂ ਨੁਸਖੇ ਵਰਤਣੇ ਚਾਹੀਦੇ ਹਨ। ਹਾਜ਼ਮੇ ਨਾਲ ਸੰਬੰਧਿਤ ਪਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਵੀਹ ਗ੍ਰਾਮ ਜ਼ੀਰਾ, ਵੀਹ ਗਰਾਮ ਸੌਂਫ, ਵੀਹ ਗ੍ਰਾਮ ਲੌਂਗ, ਸੌ ਗ੍ਰਾਮ ਆਂਵਲਾ ਪਾਊਡਰ,

ਦੱਸ ਗ੍ਰਾਮ ਹਿੰਗ ਦਾ ਪਾਊਡਰ, ਵੀਹ ਗ੍ਰਾਮ ਕਾਲਾ ਨਮਕ, ਸੌ ਗ੍ਰਾਮ ਸੁੰਢ ਦਾ ਪਾਊਡਰ ਅਤੇ ਸੌ ਗ੍ਰਾਮ ਕਾਲੀ ਮਿਰਚ ਦਾ ਪਾਊਡਰ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿੱਚ ਸੌਂਫ ਪਾ ਲਵੋ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਇਸ ਵਿਚ ਲੌਂਗ ਪਾ ਲਓ ਅਤੇ ਉਸ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਇਸ ਮਿਸ਼ਰਣ ਨੂੰ ਕੁਝ ਸਮੇਂ ਲਈ ਠੰਡਾ ਕਰ ਲਓ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਇਸ ਤੋਂ ਬਾਅਦ ਇਸ ਵਿੱਚ ਸੌ ਗ੍ਰਾਮ ਆਂਵਲਾ ਪਾਊਡਰ ਪਾ ਲਵੋ ਅਤੇ

ਉਸ ਨੂੰ ਚੰਗੀ ਤਰ੍ਹਾਂ ਮਿਲਾ ਲਓ।ਇਸ ਤੋਂ ਬਾਅਦ ਇਸ ਵਿੱਚ ਸੌ ਗ੍ਰਾਮ ਸੁੰਢ ਦਾ ਪਾਊਡਰ ਅਤੇ ਸੌ ਗ੍ਰਾਮ ਕਾਲੀ ਮਿਰਚ ਦਾ ਪਾਊਡਰ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰਾਂ ਮਿਲਾ ਲਵੋ। ਇਸ ਤੋਂ ਬਾਅਦ ਇਸ ਵਿੱਚ ਲੋੜ ਅਨੁਸਾਰ ਕਾਲਾ ਨਮਕ ਅਤੇ ਹਿੰਗ ਦਾ ਪਾਊਡਰ ਪਾ ਲਓ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਘਰੇਲੂ ਨੁਸਖੇ ਨੂੰ ਇੱਕ ਬਰਤਨ ਵਿੱਚ ਪਾ ਕੇ ਰੱਖ ਲਵੋ।

ਇਸ ਤੋਂ ਬਾਅਦ ਰੋਜ਼ਾਨਾ ਇਸ ਦੀ ਵਰਤੋਂ ਕਰੋ। ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਨ ਨਾਲ ਹਾਜ਼ਮਾ ਬਿਲਕੁਲ ਠੀਕ ਹੋ ਜਾਂਦਾ ਹੈ ਅਤੇ ਬਦਹਜ਼ਮੀ ਨਾਲ ਸੰਬੰਧਿਤ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗ

Check Also

ਰਾਸ਼ੀਆਂ ਦੀ ਕਿਸਮਤ 22 ਫਰਵਰੀ 2026 ਨੂੰ ਸੂਰਜ ਦੀ ਤਰ੍ਹਾਂ ਚਮਕੇਗੀ, ਮੇਖ ਤੋਂ ਮੀਨ ਤੱਕ ਦੀ ਸਥਿਤੀ ਪੜ੍ਹੋ।

ਮੇਖ– ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ। ਲੇਖਾ ਆਦਿ ਵਰਗੇ ਬੌਧਿਕ ਕੰਮਾਂ …

Leave a Reply

Your email address will not be published. Required fields are marked *