ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕਾਂ ਨੂੰ ਖ਼ਾਂਸੀ ,ਜ਼ੁਕਾਮ, ਤੇ ਰੇਸ਼ਾ ਦੀ ਦਿੱਕਤ ਰਹਿੰਦੀ ਹੈ l ਜਿਹਨਾਂ ਦਿਕਤਾਂ ਨੂੰ ਦੂਰ ਕਰਨ ਲਈ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ l ਜਿਸਦੇ ਕਈ ਵਾਰ ਸ਼ਰੀਰ ਤੇ ਬੁਰੇ ਪ੍ਰਭਾਵ ਵੀ ਪੈਂਦੇ ਹਨ ਕਿਉਕਿ ਜਦੋਂ ਬੇਲੋੜੀ ਮਾਤਰਾ ਵਿੱਚ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਸ ਦੇ ਸਰੀਰ ਤੇ ਵੀ ਖਾਸੇ ਨੁਕਸਾਨ ਹੁੰਦੇ ਹਨ । ਬਹੁਤ ਸਾਰੇ ਲੋਕ ਤਾਂ ਅਜਿਹੇ ਵੀ ਹਨ ਕਿ ਜਦੋ ਓਹਨਾ ਨੂੰ ਖਾਂਸੀ , ਜ਼ੁਕਾਮ ਵਰਗੀਆਂ ਦਿਕਤਾਂ ਹੁੰਦੀਆਂ ਹਨ ਤਾਂ ਉਹ ਕਈ ਤਰ੍ਹਾਂ ਦੇ ਕਾੜੇ ਬਣਾ ਕੇ ਇਸਤੇਮਾਲ ਵੀ ਕਰਦੇ ਹਨ l
ਪਰ ਕਈ ਵਾਰ ਇਹਨਾਂ ਕਾੜਿਆਂ ਨੂੰ ਪੀਣ ਦਾ ਵੀ ਉਨ੍ਹਾਂ ਦੇ ਸਰੀਰ ਤੇ ਕੁਝ ਖਾਸਾ ਅਸਰ ਨਹੀਂ ਪੈਂਦਾ । ਇਸ ਦੇ ਚੱਲਦੇ ਅੱਜ ਅੱਸੀ ਬਜ਼ੁਰਗਾਂ ਵਲੋਂ ਪੁਰਾਣੇ ਸਮੇਂ ਦੇ ਵਿਚ ਦਵਾਈ ਦੇ ਰੂਪ ਵਿਚ ਵਰਤੇ ਜਾਣ ਵਾਲਾ ਅਜਿਹਾ ਕਾੜ੍ਹਾ ਬਣਾਉਣ ਦਾ ਨੁਸਖਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਜੇਕਰ ਤੁਸੀਂ ਇਸ ਦਾ ਉਪਯੋਗ ਖਾਂਸੀ , ਜ਼ੁਕਾਮ ਹੋਣ ਤੇ ਕਰ ਲਵੋਗੇ ਤਾਂ ਚੰਦ ਘੰਟਿਆਂ ਦੇ ਵਿੱਚ ਹੀ ਤੁਹਾਡੀ ਇਹ ਦਿੱਕਤ ਜਡ਼੍ਹ ਤੋਂ ਸਮਾਪਤ ਹੋ ਜਾਵੇਗੀ । ਉਸ ਦੇ ਲਈ ਤੁਸੀਂ ਕੱਚੀ ਕਣਕ ਲੈਣੀ ਹੈ l
ਦੋ ਤੋਂ ਤਿੰਨ ਚਮਚੇ ਕੱਚੀ ਕਣਕ ਲੈਣ ਤੋਂ ਬਾਅਦ ਤੁਸੀਂ ਇੱਕ ਪਤੀਲੇ ਵਿੱਚ ਇੱਕ ਗਲਾਸ ਪਾਣੀ ਪਾ ਕੇ ਉਸ ਵਿੱਚ ਇਹ ਕਣਕ ਪਾ ਦੇਣੀ ਹੈ ਤੇ ਫਿਰ ਅੱਧਾ ਚਮਚ ਇਸਦੇ ਵਿਚ ਸੇਂਧਾ ਨਮਕ ਮਿਲਾ ਕੇ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਉਬਾਲ ਲੈਣਾ ਹੈ l ਇਸਨੂੰ ਤੁਸੀ ਉਦੋਂ ਤਕ ਉਬਾਲਣਾ ਹੈ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ । ਫਿਰ ਤੁਸੀਂ ਇਸ ਨੂੰ ਹਲਕਾ ਠੰਡਾ ਹੋਣ ਤੇ ਛਾਣ ਕੇ ਇਸ ਦਾ ਸੇਵਨ ਕਰ ਸਕਦੇ ਹੋ l ਇਸ ਦਾ ਸੇਵਨ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ ,
ਕਿਉਂਕਿ ਇਸ ਦੇ ਸਰੀਰ ਤੇ ਕਿਸੇ ਤਰ੍ਹਾਂ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹੋਣਗੇ । ਇਸ ਬਾਬਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ l ਇਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ l ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ
SwagyJatt Is An Indian Online News Portal Website