ਜਦੋਂ ਵੀ ਮਨੁੱਖ ਭੋਜਨ ਦਾ ਸੇਵਨ ਕਰਦਾ ਹੈ ਤਾਂ ਭੋਜਨ ਜਦੋਂ ਸਰੀਰ ਵਿਚ ਜਾਂਦਾ ਹੈ ਤਾਂ ਬਚੇ ਹੋਏ ਭੋਜਨ ਤੋਂ ਵੀ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿਚੋਂ ਯੂਰਿਕ ਐਸਿਡ ਵੀ ਇਕ ਹੈ । ਯੂਰਿਕ ਐਸਿਡ ਪਿਸ਼ਾਬ ਦੇ ਰਾਹੀਂ ਮਨੁੱਖੀ ਸਰੀਰ ਚੋਂ ਬਾਹਰ ਨਿਕਲਦਾ ਹੈ।
ਪਰ ਜਦੋਂ ਯੂਰਿਕ ਐਸਿਡ ਸਰੀਰ ਚੋਂ ਪੂਰੀ ਤਰ੍ਹਾ ਬਾਹਰ ਨਹੀਂ ਨਿਕਲਦਾ ਤਾਂ ਇਸ ਦੀ ਸਰੀਰ ਵਿਚ ਵਧੀ ਹੋਈ ਮਾਤਰਾ ਦੇ ਨਾਲ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿਵੇਂ ਜੋੜਾਂ ਵਿਚ ਦਰਦਾਂ ,ਸੋਜ ,ਸ਼ੂਗਰ, ਮੋਟਾਪਾ ਆਦਿ ।
ਜਦੋਂ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧਦੀ ਹੈ ਤਾਂ ਬੰਦੇ ਦਾ ਤੁਰਨਾ-ਫਿਰਨਾ ਵੀ ਮੁਹਾਲ ਹੋ ਜਾਂਦਾ ਹੈ ਕਿਉਂਕਿ ਸਥਿਤੀ ਅਜਿਹੀ ਹੁੰਦੀ ਹੈ ਕਿ ਯੂਰਿਕ ਐਸਿਡ ਦੀ ਮਾਤਰਾ ਸਰੀਰ ਚ ਵੱਧਣ ਦੇ ਨਾਲ ਹੱਥਾਂ ਪੈਰਾਂ ਵਿੱਚ ਸੋਜਾ ਪੈ ਜਾਂਦੀਆਂ ਹਨ, ਸਰੀਰ ਦੇ ਵਿੱਚ ਜੋੜਾਂ ਦੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ ।
ਜਿਸ ਦੇ ਇਲਾਜ ਲਈ ਮਨੁੱਖ ਬਹੁਤ ਸਾਰੀਆਂ ਦਵਾਈਆਂ ਖਾਂਦੇ ਹਨ ਪਰ ਉਨ੍ਹਾਂ ਦਵਾਈਆਂ ਦੇ ਰਾਹੀਂ ਵੀ ਸਰੀਰ ਵਿੱਚ ਯੂਰਿਕ ਐਸਿਡ ਪੂਰੀ ਤਰ੍ਹਾਂ ਸਮਾਪਤ ਨਹੀਂ ਹੁੰਦਾ । ਪਰ ਅੱਜ ਅਸੀਂ ਇਕ ਅਜਿਹਾ ਘਰੇਲੂ ਨੁਸਖਾ ਲੈ ਕੇ ਹਾਜ਼ਰ ਹੋਏ ਹਾਂ ਇਸ ਨੁਸਖੇ ਦੇ ਉਪਯੋਗ ਦੇ ਨਾਲ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਪੂਰੀ ਤਰ੍ਹਾਂ ਨਾਲ ਸਮਾਪਤ ਹੋ ਜਾਵੇਗੀ ।
ਅਜਵਾਇਨ ਨੂੰ ਲੈ ਕੇ ਉਸ ਨੂੰ ਭੁੰਨ ਕੇ ਉਸ ਦਾ ਪਾਊਡਰ ਤਿਆਰ ਕਰ ਲਵੋ । ਫਿਰ ਇਕ ਲੌਕੀ ਨੂੰ ਛਿੱਲ ਕੇ ਉਸਦਾ ਜੂਸ ਕੱਢ ਲਵੋ ਤੇ ਇਕ ਚੱਮਚ ਅਜਵਾਇਨ ਦਾ ਪਾਊਡਰ, ਤਿੰਨ ਚੁਟਕੀਆਂ ਕਾਲੀਆਂ ਮਿਰਚਾਂ ਮਿਲਾ ਕੇ ਇਸ ਦਾ ਸੇਵਨ ਕਰੋ ।ਇਸ ਦੇ ਨਾਲ ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਬਾਹਰ ਨਿਕਲ ਆਉਣਗੇ ।
ਸੱਤਰ ਦਿਨਾਂ ਦੇ ਵਿੱਚ ਯੂਰਿਕ ਐਸਿਡ ਦੀ ਸਮੱਸਿਆ ਹੱਲ ਹੋ ਜਾਵੇਗੀ। ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।