ਬਾਰਾਂ ਤੋਂ ਲੈ ਕੇ ਅਠਾਰਾਂ ਸਾਲ ਦੀ ਉਮਰ ਵਿੱਚ ਹਰ ਇਨਸਾਨ ਨੂੰ ਸੰਭਲ ਕੇ ਫ਼ੈਸਲੇ ਲੈਣੇ ਚਾਹੀਦੇ ਹਨ। ਕਿਉਂਕਿ ਇਸ ਉਮਰ ਦੇ ਵਿੱਚ ਇਨਸਾਨ ਇੱਕ ਅਜਿਹੀ ਅਵਸਥਾ ਵਿੱਚ ਹੁੰਦਾ ਹੈ ਜਿਸ ਵਿੱਚ ਜੋ ਵੀ ਫੈਸਲੇ ਲਏ ਜਾਂਦੇ ਹਨ ਉਹ ਸਾਰੀ ਉਮਰ ਦੇ ਆਪਣਾ ਪ੍ਰਭਾਵ ਛੱਡਦੇ ਹਨ। ਇਸ ਲਈ ਜੇ ਇਸ ਸਮੇਂ ਚੰਗੇ ਫ਼ੈਸਲੇ ਲਏ ਜਾਂਦੇ ਹਨ ਤਾਂ ਉਹ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦਾ ਹੈ। ਪਰ ਜੇਕਰ ਇਸ ਸਮੇਂ ਗਲਤ ਫੈਸਲੇ ਲਏ ਜਾਣ ਤਾਂ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਸ ਲਈ ਮਾਪੇ ਆਪਣੇ ਬੱਚੇ ਉਮਰ ਦੇ ਵਿੱਚ ਝਿੜਕ ਕੇ ਰੱਖਦੇ ਹਨ।
ਤਾਂ ਜੋ ਬੱਚੇ ਗ਼ਲਤੀਆਂ ਤੋਂ ਬਚੇ ਰਹਿਣ। ਪਰ ਕਈ ਵਾਰੀ ਬੱਚੇ ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਆ ਜਾਂਦੇ ਹਨ ਅਤੇ ਉਹ ਆਪਣੇ ਮਾਪਿਆਂ ਦੇ ਨਾਲ ਲੜਾਈ ਝਗੜੇ ਕਰਦੇ ਰਹਿੰਦੇ ਹਨ। ਪਰ ਜਦੋਂ ਉਨ੍ਹਾਂ ਨਾਲ ਬਾਹਰੀ ਲੋਕ ਹੱਸ ਕੇ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਬਾਹਰੀ ਲੋਕ ਪਸੰਦ ਆ ਜਾਂਦੇ ਹਨ। ਪਰ ਕਈ ਵਾਰੀ ਬਹੁਤ ਸਾਰੇ ਲੋਕ ਇਸ ਸਮੇਂ ਦੇ ਵਿਚ ਗ਼ਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਉਹ ਅਕਸਰ ਗਲਤੀਆਂ ਕਰਦੇ ਰਹਿੰਦੇ ਹਨ ਪਰ ਇਸ ਉਮਰ ਦੇ ਵਿੱਚ ਹਮੇਸ਼ਾਂ ਸੰਭਲ ਕੇ ਤੇ ਸੋਚ ਵਿਚਾਰ ਕੇ ਫ਼ੈਸਲੇ ਲੈਣੇ ਚਾਹੀਦੇ ਹਨ ਕਿਉਂਕਿ ਜੋ ਵੀ ਇੱਕ ਵਾਰ ਗਲਤੀ ਹੋ ਜਾਂਦੀ ਹੈ ਉਸ ਗਲਤੀ ਦੇ ਨਤੀਜੇ ਅਕਸਰ ਭੁਗਤਣੇ ਪੈਂਦੇ ਹਨ।
ਇਸ ਤੋਂ ਇਲਾਵਾ ਇਸ ਉਮਰ ਦੇ ਵਿਚ ਪ੍ਰਮਾਤਮਾ ਨੂੰ ਹਰ ਸਮੇਂ ਚੇਤੇ ਵਿਚ ਰੱਖਣਾ ਚਾਹੀਦਾ ਹੈ। ਕਿਉਂਕਿ ਪ੍ਰਮਾਤਮਾ ਨੂੰ ਹਰ ਸਮੇਂ ਚੇਤੇ ਰੱਖਣ ਨਾਲ ਕਈ ਸਾਰੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲੀ ਹੈ ਅਤੇ ਕਿਸੇ ਵੀ ਗਲਤ ਕਦਮ ਚੁੱਕਣ ਤੋਂ ਪਹਿਲਾਂ ਪ੍ਰਮਾਤਮਾ ਦੇ ਵੱਲੋਂ ਇੱਕ ਵਾਰ ਜ਼ਰੂਰ ਵਰਜਿਆ ਜਾਂਦਾ ਹੈ ਅਤੇ ਪ੍ਰਮਾਤਮਾ ਸਹੀ ਰਸਤੇ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਇਸ ਉਮਰ ਵਿੱਚ ਹਰ ਸਮੇਂ ਮਾਪਿਆਂ ਦੇ ਕਹਿਣੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਮਾਪਿਆਂ ਦੀ ਸਲਾਹ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਉ ਨੂੰ ਜਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।