ਬਹੁਤ ਸਾਰੇ ਲੋਕ ਰੋਜ਼ਾਨਾ ਦੰਦਾਂ ਦੀ ਸਫ਼ਾਈ ਕਰਦੇ ਹਨ ਜਾਂ ਬੁਰਸ਼ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਦੰਦ ਕਿਸੇ ਨਾ ਕਿਸੇ ਕਾਰਨ ਕਰਕੇ ਪੀਲੇ ਦਿਖਾਈ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਜ਼ਿਆਦਾਤਰ ਲੋਕ ਦੰਦਾਂ ਦੇ ਪੀਲੇਪਣ ਕਰਕੇ ਸ਼ਰਮ ਮਹਿਸੂਸ ਕਰਦੇ ਹਨ ਅਤੇ ਦੂਜਿਆਂ ਦੇ ਸਾਹਮਣੇ ਜਾਣ ਤੋਂ ਘਬਰਾਉਂਦੇ ਹਨ। ਇਸ ਤੋਂ ਇਲਾਵਾ ਦੰਦਾਂ ਦੇ ਪੀਲੇਪਣ ਕਾਰਨ ਇਨਸਾਨ ਦਾ ਆਤਮ ਵਿਸ਼ਵਾਸ ਵੀ ਘਟਦਾ ਹੈ
ਇਸ ਲਈ ਦੰਦਾਂ ਨੂੰ ਸਾਫ਼ ਰੱਖਣ ਲਈ ਉਹ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਦੰਦ ਕਮਜ਼ੋਰ ਹੋ ਜਾਂਦੇ ਹਨ ਇਸ ਲਈ ਦੰਦਾਂ ਨੂੰ ਸਾਫ਼ ਰੱਖਣ ਲਈ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੰਦਾਂ ਦੇ ਪੀਲੇਪਣ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਤੇਜ ਪੱਤਾ, ਨਿੰਬੂ ਦਾ ਰਸ, ਸ਼ਹਿਦ, ਸਾਧਾਰਨ ਟੁੱਥ ਪੇਸਟ ਅਤੇ ਸੇਂਧਾ ਨਮਕ ਚਾਹੀਦਾ ਹੈ।
ਹੁਣ ਇਸ ਲਈ ਸਭ ਤੋਂ ਪਹਿਲਾਂ ਇਕ ਕਟੋਰੀ ਵਿਚ ਤੇਜਪੱਤਾ ਲੈ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਦਾ ਪਾਊਡਰ ਬਣਾ ਲਓ। ਹੁਣ ਇਸ ਪਾਊਡਰ ਵਿੱਚ ਲੋਡ਼ ਅਨੁਸਾਰ ਸੇਂਧਾ ਨਮਕ ਪਾ ਲਵੋ ਅਤੇ ਇਸ ਨੂੰ ਮਿਲਾ ਲਓ। ਇਸ ਤੋਂ ਬਾਅਦ ਇਸ ਵਿੱਚ ਲੋੜ ਅਨੁਸਾਰ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਲਵੋ ਅਤੇ ਇਨ੍ਹਾਂ ਨੂੰ ਵੀ ਮਿਲਾ ਲਵੋ। ਹੁਣ ਇਸ ਤੋਂ ਬਾਅਦ ਇਸ ਵਿੱਚ ਲੋੜ ਅਨੁਸਾਰ ਸ਼ਹਿਦ ਪਾ ਲਵੋ ਅਤੇ ਇਸ ਤੋਂ ਇਲਾਵਾ ਸਾਧਾਰਨ ਟੁੱਥ ਪੇਸਟ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇੱਕ ਪੇਸਟ ਦੇ ਰੂਪ ਵਿੱਚ ਤਿਆਰ ਕਰ ਲਵੋ।
ਹੁਣ ਇਸ ਪੇਸਟ ਨੂੰ ਦੰਦਾਂ ਉੱਤੇ ਲਗਾਓ ਅਤੇ ਇਸ ਨਾਲ ਦੰਦਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਸ ਤੋਂ ਬਾਅਦ ਆਮ ਪਾਣੀ ਨਾਲ ਕੁੱਲੀਆਂ ਕਰ ਲਵੋ। ਇਸ ਤਰ੍ਹਾਂ ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਅਤੇ ਦੰਦ ਸਾਫ ਹੋ ਜਾਣਗੇ ਇਸ ਤੋਂ ਇਲਾਵਾ ਮਸੂੜਿਆਂ ਵਿਚ ਮਜ਼ਬੂਤੀ ਆਵੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।