ਅੱਜ ਕਲ ਹੱਡੀਆਂ ਦੀ ਕਮਜ਼ੋਰੀ ਲੱਗਭਗ ਹਰ ਕਿਸੇ ਨੂੰ ਹੋ ਰਹੀ ਹੈ । ਛੋਟੀ ਉਮਰ ਵਿੱਚ ਹੀ ਹੱਡੀਆਂ ਦੀ ਕਮਜ਼ੋਰੀ ਅਤੇ ਹੱਡੀਆਂ ਦਾ ਖੋਖਲਾ ਹੋਣ ਦੀ ਸਮੱਸਿਆ ਵਧ ਰਹੀ ਹੈ । ਜ਼ਿਆਦਾਤਰ ਇਹ ਸਮੱਸਿਆ ਮਹਿਲਾਵਾਂ ਵਿੱਚ ਪਾਈ ਜਾਂਦੀ ਹੈ । ਹੱਡੀਆਂ ਦੀ ਕਮਜ਼ੋਰੀ ਦੇ ਲਈ ਕੈਲਸ਼ੀਅਮ , ਮੈਗਨੀਸ਼ੀਅਮ , ਫਾਸਫੋਰਸ ਅਤੇ ਵਿਟਾਮਿਨ ਡੀ ਬਹੁਤ ਜ਼ਰੂਰੀ ਹੁੰਦਾ ਹੈ । ਇਹ ਚਾਰ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਗਠੀਆ ਜੇ ਰੋਗਾਂ ਤੋਂ ਵੀ ਬਚਾਉਂਦੇ ਹਨ ।
ਹੱਡੀਆਂ ਦੀ ਕਮਜ਼ੋਰੀ ਕਰਕੇ ਗੋਡਿਆਂ ਦੇ ਦਰਦ , ਜੋੜਾਂ ਦੇ ਦਰਦ , ਚੱਲਦੇ ਸਮੇਂ ਪੈਰ ਕੰਬਣਾ , ਹੱਡੀਆਂ ਜਲਦੀ ਟੁੱਟ ਜਾਣਾ ਕਈ ਲੱਛਣ ਨਜ਼ਰ ਆਉਂਦੇ ਹਨ । ਜੇਕਰ ਤੁਸੀਂ 30 ਸਾਲ ਦੀ ਉਮਰ ਤੋਂ ਬਾਅਦ ਵੀ ਆਪਣੀਆਂ ਹੱਡੀਆਂ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਇਹ ਪੰਜ ਤਰ੍ਹਾਂ ਦੇ ਆਹਾਰ ਜ਼ਰੂਰ ਸ਼ਾਮਿਲ ਕਰੋ । ਇਹ ਆਹਾਰ ਹੱਡੀਆਂ ਦੇ ਲਈ ਵਰਦਾਨ ਮੰਨੇ ਜਾਂਦੇ ਹਨ ।ਉਹ ਆਹਾਰ ਜੋ ਹੱਡੀਆਂ ਮਜ਼ਬੂਤ ਰੱਖਦੇ ਹਨ
ਦੁੱਧ
ਬਚਪਨ ਤੋਂ ਹੀ ਤੁਹਾਨੂੰ ਦੁੱਧ ਪਿਲਾਇਆ ਜਾਂਦਾ ਹੈ । ਦੁੱਧ ਵਿਚ ਕੈਲਸ਼ੀਅਮ ਹੁੰਦਾ ਹੈ । ਇਹ ਹੱਡੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਜੇਕਰ ਤੁਹਾਨੂੰ ਦੁੱਧ ਪਸੰਦ ਨਹੀਂ ਤਾਂ ਦੁੱਧ ਨਾਲ ਬਣੇ ਦੂਜੇ ਪ੍ਰੋਡਕਟਸ ਜਿਵੇਂ-ਪਨੀਰ , ਦਹੀਂ , ਲੱਸੀ , ਚੀਜ਼ ਇਹ ਚੀਜ਼ਾਂ ਖਾ ਸਕਦੇ ਹੋ । ਇਨ੍ਹਾਂ ਵਿੱਚ ਵੀ ਕੈਲਸ਼ੀਅਮ ਹੁੰਦਾ ਹੈ । ਬਚਪਨ ਤੋਂ ਹੀ ਦੁੱਧ ਪੀਣ ਦੀ ਆਦਤ ਪਾਓ । ਇਸ ਨਾਲ ਹੱਡੀਆਂ ਕਮਜੋਰ ਨਹੀਂ ਹੋਣਗੀਆਂ । ਰੋਜ਼ਾਨਾ ਇੱਕ ਗਿਲਾਸ ਦੁੱਧ ਦਾ ਜ਼ਰੂਰ ਪੀਓ ।
ਬਾਦਾਮ
ਬਾਦਾਮ ਵਿੱਚ ਕੈਲਸ਼ੀਅਮ , ਮੈਗਨੀਸ਼ੀਅਮ ਅਤੇ ਫਾਸਫੋਰਸ ਤਿੰਨ ਚੀਜ਼ਾਂ ਪਾਈਆਂ ਜਾਂਦੀਆਂ ਹਨ । ਇਸ ਲਈ ਬਾਦਾਮ ਖਾਣ ਨਾਲ ਵੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਰੋਜ਼ਾਨਾ ਰਾਤ ਨੂੰ 7-8 ਬਾਦਾਮ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਸਵੇਰੇ ਸਮੇਂ ਛਿੱਲ ਕੇ ਖਾ ਲਓ ਬਦਾਮ ਵਿੱਚ ਮੌਜੂਦ ਪੋਸ਼ਕ ਤੱਤ ਹਾਈ ਬਲੱਡ ਪ੍ਰੈਸ਼ਰ , ਡਾਇਬਟੀਜ਼ ਅਤੇ ਦਿਲ ਦੀ ਬੀਮਾਰੀਆਂ ਤੋਂ ਬਚਾਉਂਦੇ ਹਨ ।
ਹਰੀ ਸਬਜ਼ੀਆਂ ਅਤੇ ਫਲ
ਹੱਡੀਆਂ ਦੀ ਮਜ਼ਬੂਤੀ ਅਤੇ ਪੂਰੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰੀ ਸਬਜ਼ੀਆਂ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੈ । ਸਬਜ਼ੀਆਂ ਵਿਚ ਬਹੁਤ ਸਾਰੇ ਮਿਨਰਲਸ , ਵਿਟਾਮਿਨਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ । ਜੋ ਸਰੀਰ ਨੂੰ ਤੰਦਰੁਸਤ ਰੱਖਦੇ ਹਨ । ਪੱਕੀ ਹੋਈ ਸਬਜ਼ੀ ਤੋਂ ਜ਼ਿਆਦਾ ਕੱਚੀ ਸਬਜ਼ੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ । ਇਸ ਲਈ ਖਾਣ ਪੀਣ ਵਿੱਚ ਕੱਚੇ ਸਲਾਦ , ਕੱਚੇ ਫਲ ਅਤੇ ਕੱਚੀਆਂ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ ।
ਮੱਛੀ
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਮੱਛੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ । ਮੱਛੀਆਂ ਵਿੱਚ ਕੈਲਸ਼ੀਅਮ ਅਤੇ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ । ਖ਼ਾਸਕਰ ਸੈਲਮਨ ਮੱਛੀ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ ।