ਸਾਡੇ ਦੇਸ਼ ਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ। ਜਿੱਥੇ ਸਮਾਜਿਕ ਕਦਰਾਂ ਕੀਮਤਾਂ ਉਪਰ ਸਵਾਲ ਖੜਾ ਕਰ ਦਿੰਦੇ ਹਨ। ਅੱਜ ਦੇ ਸਮੇਂ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਵਧੀਆ ਪਰਵਰਿਸ਼ ਕੀਤੀ ਜਾਂਦੀ ਹੈ। ਉਥੇ ਹੀ ਉਨ੍ਹਾਂ ਦੇ ਵਧੀਆ ਭਵਿੱਖ ਲਈ ਕਈ ਤਰ੍ਹਾਂ ਦੇ ਸੁਪਨੇ ਵੇਖ਼ੇ ਜਾਂਦੇ ਹਨ।
ਉਥੇ ਹੀ ਅੱਜ ਦੀ ਨੌਜਵਾਨ ਪੀੜ੍ਹੀ ਜਵਾਨੀ ਤੇ ਵਿਚ ਪੈਰ ਧਰਦਿਆਂ ਕਈ ਤਰਾਂ ਦੇ ਗਲਤ ਰਸਤੇ ਤੇ ਵੀ ਚਲੇ ਜਾਂਦੀ ਹੈ। ਉਥੇ ਹੀ ਬੱਚੇ ਵੱਲੋਂ ਅਣਜਾਣੇ ਵਿੱਚ ਕੁਝ ਗਲਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਦਾ ਨਤੀਜਾ ਬੁਰੀ ਤਰਾਂ ਭੁਗਤਣਾ ਪੈ ਜਾਂਦਾ ਹੈ। ਬੱਚੇ ਵੱਲੋਂ ਕੀਤੀ ਗਲਤੀ ਦਾ ਨਤੀਜਾ ਮਾਪਿਆਂ ਤੱਕ ਨੂੰ ਵੀ ਸਾਰੀ ਉਮਰ ਭੋਗਣਾ ਪੈਂਦਾ ਹੈ।
ਦੱਸ ਦਈਏ ਕਿ ਯੂਪੀ ਚ ਇੱਕ ਸਰਦਾਰ ਨੌਜਵਾਨ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਲੜਕਾ ਇਹ ਕਹਿੰਦੇ ਹੋਏ ਲੜਕੀ ਦੇ ਘਰ ਮਿਲਣ ਗਿਆ ਸੀ ਕਿ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਹੈ। ਲੜਕੇ ਦੇ ਸ਼ਾਮ ਤੱਕ ਘਰ ਨਾ ਪਰਤਣ ਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ। ਦੂਸਰੇ ਦਿਨ ਇਸ ਨੌਜਵਾਨ ਦੀ ਬਾਡੀ ਗੰਨੇ ਦੇ ਖੇਤਾਂ ਵਿਚੋਂ ਲੱਭੀ ਗਈ ਜਿਸ ਕਾਰਨ ਇਲਾਕੇ ਵਿਚ ਮਾਤਮ ਸੀ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 8 ਸਤੰਬਰ ਨੂੰ ਕੁੜੀ ਵੱਲੋਂ ਫੋਨ ਕਰਕੇ ਇਸ ਨੌਜਵਾਨ ਨੂੰ ਆਪਣੇ ਘਰ ਬੁਲਾਇਆ ਗਿਆ ਸੀ। ਉੱਥੇ ਹੀ ਲੜਕੀ ਮਨਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਲੜਕੇ ਨੂੰ ਬਿਜਲੀ ਲਗਾ ਕੇ ਮੁਕਾ ਦਿੱਤਾ ਗਿਆ।
ਦੱਸ ਦਈਏ ਕਿ ਇਸ ਖਬਰ ਤੋਂ ਬਾਅਦ ਹਰ ਕੋਈ ਆਪਣੀਆਂ ਆਪਣੀਆਂ ਰਾਇ ਦੇ ਰਿਹਾ ਕੋਈ ਬੋਲ ਰਿਹਾ ਕਿ ਵਧੀਆ ਹੋਇਆ ਕੋਈ ਬੋਲ ਰਿਹਾ ਮਾੜਾ ਹੋਇਆ ਪਰ ਕੁੱਝ ਕੁ ਲੋਕ ਨੇ ਇਸ ਬਾਰੇ ਵਧੀਆ ਵਿਚਾਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁੰਡੇ ਨੂੰ ਪਿਆਰ ਨਾਲ ਜਾ ਕਿਸੇ ਵੀ ਤਰੀਕੇ ਨਾਲ ਸਮਾਜ ਵੀ ਸਕਦੇ ਸੀ ਇਹ ਜੋ ਕਦਮ ਚਕਿਆ ਬਹੁਤ ਗ਼ਲਤ ਸੀ ਰੱਬ ਕਦੇ ਨਹੀਂ ਮਾਫ ਕਰੁ ।।ਕਿਉਂਕਿ ਇਸ ਤੋਂ ਬਾਅਦ ਦੋ ਪਰਿਵਾਰਾਂ ਦੀ ਜਿੰਦਗੀ ਨਰਕ ਬਣ ਗਈ ਹੈ ਦੱਸ ਦਈਏ ਇਹ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਮਾਪਿਆਂ ਨੇ ਦੁਆਵਾਂ ਮੰਗ ਮੰਗ ਲਿਆ ਸੀ ਪਰ ਬੇਗਾਨੇ ਕਿੱਥੋਂ ਇਹ ਮਹਿਸੂਸ ਕਰ ਸਕਦੇ ਹਨ।