ਨਵੇਂ ਸਾਲ ਦਾ ਪਹਿਲਾ ਤਿਉਹਾਰ ਲੋਹੜੀ ਦਾ ਆਉਂ ਦਾ ਹੈ , ਜਿਸ ਨੂੰ ਪੰਜਾਬ ਭਰ ਵਿੱਚ ਖ਼ੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਹੈ ਤੇ ਦੂਜਾ ਤਿਉਹਾਰ ਮਾਘੀ ਦਾ ਆਉਂਦਾ ਹੈ ਜਿਸ ਨੂੰ ਪੂਰੇ ਪੰਜਾਬ ਭਰ ਵਿੱਚ ਬੜੇ ਹੀ ਚਾਅ , ਉਲਾਸ ਅਤੇ ਸ਼ਰਧਾ ਭਾਵਨਾ ਨਾਲ ਦੇ ਨਾਲ ਮਨਾਇਆ ਜਾਂਦਾ ਹੈ । ਮਾਘੀ ਵਾਲੇ ਦਿਨ ਲੋਕ ਵੱਖ ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਆਪਣੇ ਵੱਡ ਵਡੇਰਿਆਂ ਦੀ ਪੂਜਾ ਕਰਦੇ ਹਨ । ਇਸ ਦਿਨ ਧਾਰਮਿਕ ਸਥਾਨਾਂ ਤੇ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ, ਇਸ਼ਨਾਨ ਕਰਦੀਆਂ ਹਨ ਤੇ ਗੁਰੂ ਦਾ ਆਸ਼ੀਰਵਾਦ ਲੈਂਦੀਆਂ ਹਨ ।
ਪਰ ਅੱਜ ਅਸੀਂ ਤੁਹਾਨੂੰ ਮਾਘੀ ਦੇ ਪਵਿੱਤਰ ਦਿਹਾਡ਼ੇ ਮੌਕੇ ਇਕ ਅਜਿ ਹੇ ਪਵਿੱਤਰ ਅਸਥਾਨ ਬਾਰੇ ਦੱਸਾਂਗੇ ਕਿ ਜਿਥੇ ਜਾ ਕੇ ਤੁਸੀਂ ਇਸ਼ਨਾਨ ਕਰੋਗੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ । ਇੱਥੇ ਮਾਘੀ ਵਾਲੇ ਦਿਨ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਣਗੇ ਤੇ ਤੁਹਾਡਾ ਜੀਵਨ ਖ਼ੁਸ਼ੀਆਂ ਨਾਲ ਭਰ ਜਾਵੇਗਾ । ਉਹ ਪਵਿੱਤਰ ਅਸਥਾਨ ਹੈ ਸ੍ਰੀ ਮੁਕਤਸਰ ਸਾਹਿਬ ਵਿੱਚ ਚਾਲੀ ਮੁਕਤਿਆਂ ਦਾ ਗੁਰਦੁਆਰਾ ਸਹਿਬ , ਜਿੱਥੇ ਚਾਲੀ ਸਿੰਘ ਸ਼ਹੀਦ ਹੋਏ ਸਨ । ਮਾਘੀ ਵਾਲੇ ਦਿਨ ਇਸ ਪਵਿੱਤਰ ਅਸਥਾਨ ਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ ਤੇ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਹਨ ।
ਹਰ ਸਾਲ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਗੁਰਦੁਆਰਾ ਸਾਹਿਬ ਦੇ ਵਿਚ ਤੇਰਾਂ ਚੌਦਾਂ ਅਤੇ ਪੰਦਰਾਂ ਜਨਵਰੀ ਨੂੰ ਪੂਰੀ ਦੁਨੀਆਂ ਭਰ ਵਿੱਚੋਂ ਸੰਗਤਾਂ ਇਸ਼ਨਾਨ ਕਰਨ ਆਉਂਦੀਆਂ ਹਨ ਤੇ ਆਪਣੀਆਂ ਸਾਰੀਆਂ ਮੰਗਾਂ ਮੁਰਾਦਾਂ ਗੁਰੂ ਸਾਹਿਬ ਅੱਗੇ ਰੱਖਦੀਆਂ ਹਨ ਤੇ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਉਹ ਪੂਰੀਆਂ ਵੀ ਹੁੰਦੀਆਂ ਹਨ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ