ਸਰਦੀਆਂ ਦੇ ਵਿਚ ਖਾਂਸੀ ਜੁਖਾਮ ਬਹੁਤ ਆਮ ਹੋ ਜਾਂਦਾ ਹੈ। ਇਸ ਦੇ ਕਾਰਨ ਬਹੁਤ ਛੋਟੀ ਉਮਰ ਦੇ ਬੱਚੇ ਅਤੇ ਬਜ਼ੁਰਗ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ। ਕਈ ਵਾਰੀ ਖਾਂਸੀ ਅਤੇ ਬੁਖਾਰ ਸਰਦੀਆਂ ਦੇ ਪੂਰੇ ਮੌਸਮ ਦੇ ਵਿੱਚ ਸਾਥ ਨਹੀਂ ਛੱਡਦੇ। ਜਿਸ ਕਾਰਨ ਕਈ ਤਰ੍ਹਾਂ ਦੀਆਂ ਹੋਰ ਦਿੱਕਤਾਂ ਵੀ ਆ ਜਾਂਦੀਆਂ ਹਨ।
ਜਿਵੇਂ ਬੱਚਿਆਂ ਜਾਂ ਬਜ਼ੁਰਗਾਂ ਦੀ ਛਾਤੀ ਜਾਮ ਹੋ ਜਾਣਾ। ਇਸ ਤੋਂ ਇਲਾਵਾ ਜੁਖਾਮ ਦੇ ਕਾਰਨ ਜਾਂ ਖਾਂਸੀ ਦੇ ਕਾਰਨ ਟੀਵੀ ਵਰਗੀ ਭਿ ਆ ਨ ਕ ਬੀਮਾਰੀ ਵੀ ਲਗ ਸਕਦੀ ਹੈ। ਜੇਕਰ ਖੰਘ ਅਤੇ ਜ਼ੁਕਾਮ ਦਾ ਪਹਿਲੇ ਦੌਰ ਵਿਚ ਹੀ ਇਲਾਜ਼ ਨਾ ਕੀਤਾ ਜਾਵੇ ਤਾਂ ਇਹ ਗੰ ਭੀ ਰ ਰੂਪ ਧਾਰ ਲੈਂਦੀਆਂ ਹਨ।ਖਾਂਸੀ ਅਤੇ ਜੁਕਾਮ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਕਿਉਂਕਿ ਘਰੇਲੂ ਨੁਸਖੇ ਨੂੰ ਬਣਾਉਣ ਦੇ ਲਈ ਜ਼ਿਆਦਾ ਖ ਤ ਰਾ ਨਹੀਂ ਆਉਂਦਾ ਅਤੇ ਇਸਦਾ ਕੋਈ ਸਾਈਡ ਇਫ਼ੈਕਟ ਨਹੀ ਹੁੰਦਾ। ਇਸ ਕਾਰਣ ਜੇਕਰ ਜ਼ਿਆਦਾ ਘਰੇਲੂ ਨੁਸਖਿਆਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਹੋਰ ਵੀ ਕਈ ਤਰਾਂ ਦੀਆਂ ਦਿੱਕਤਾਂ ਆਸਾਨੀ ਨਾਲ ਸਹੀ ਹੋ ਜਾਣਗੀਆਂ।
ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਸਮੱਗਰੀ ਦੇ ਰੂਪ ਵਿੱਚ ਪਿੱਪਲ ਦੇ ਰੁੱਖ ਉੱਤੇ ਲਟਕਦੀਆਂ ਜੜ੍ਹਾਂ ਦੀ ਵਰਤੋਂ ਕਰਨੀ ਹੈ। ਕਿਉਕਿ ਇਹ ਖੰਘ ਅਤੇ ਜ਼ੁਕਾਮ ਤੋਂ ਰਾਹਤ ਪਾਉਣ ਲਈ ਬਹੁਤ ਜ਼ਿਆਦਾ ਲਾਭਕਾਰੀ ਹਨ। ਇਨ੍ਹਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਖੰਘ ਤੋਂ ਬਿਲਕੁਲ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਪਿੱਪਲ ਦੀਆ ਲਟਕਦੀਆਂ ਹੋਈਆਂ ਜੜ੍ਹਾਂ ਨੂੰ ਤੋੜ ਲਵੋ। ਇਨ੍ਹਾਂ ਨੂੰ ਕੁਝ ਸਮੇਂ ਲਈ ਧੁੱਪਾਂ ਦੇ ਵਿਚ ਸੁਕਾ ਲਵੋ। ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਇਨ੍ਹਾਂ ਨੂੰ ਕੁੰਡੀ ਸੋਟੇ ਵਿੱਚ ਕੁੱਟ ਲਵੋ। ਇਹਨੂੰ ਕੁੱਟ ਕੇ ਇਕ ਪਾਊਡਰ ਤਿਆਰ ਕਰ ਲਵੋ। ਹੁਣ ਇਸ ਪਾਊਡਰ ਨੂੰ ਇਕ ਬਰਤਨ ਦੇ ਵਿਚ ਪਾ ਲਓ।
ਅਤੇ ਇਸ ਦੇ ਵਿੱਚ ਪਾਊਡਰ ਦੀ ਮਾਤਰਾ ਤੋਂ ਦੁੱਗਣੀ ਮਾਤਰਾ ਵਿੱਚ ਖੰਡ ਪਾ ਲਵੋ। ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ। ਹੁਣ ਇਸ ਪੇਸਟ ਦਾ ਰੋਜਾਨਾ ਸੇਵਨ ਕਰੋ। ਸਵੇਰੇ-ਸ਼ਾਮ ਦੁੱਧ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਖੰਘ ਤੇ ਜ਼ੁਕਾਮ ਤੋ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।