ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਕਿਹਾ ਜਾਂਦਾ ਸੀ ਕਿ ਅੱਖਾਂ ਗਈਆਂ ਤਾਂ ਜਹਾਨ ਗਿਆ। ਇਸ ਲਈ ਅੱਖਾਂ ਦੀ ਰੋਸ਼ਨੀ ਕਾਇਮ ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਹੁੰਦਾ ਹੈ। ਪਰ ਕੁਝ ਕਾਰਨਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਛੋਟੀ ਉਮਰ ਦੇ ਵਿੱਚ ਹੀ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਅੱਖਾਂ ਦੀ ਰੌਸ਼ਨੀ ਨੂੰ ਸਥਿਰ ਜਾਂ ਕੰਟਰੋਲ ਕਰਨ ਲਈ ਚਸ਼ਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਯਾ ਫਿਰ ਅੱਖਾਂ ਦਾ ਅਪਰੇਸ਼ਨ ਜਾਂ ਮਹਿੰਗੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੁੱਝ ਘਰੇਲੂ ਨੁਸਖ਼ਿਆਂ ਦੇ ਨਾਲ ਹੀ ਅੱਖਾਂ ਦੀ ਰੌਸ਼ਨੀ ਨੂੰ ਵਧਾਇਆ ਜਾ ਸਕਦਾ ਹੈ।ਅੱਖਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਅਤੇ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਲਈ ਇਸ ਘਰੇਲੂ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਕੇ ਸੋਣਾ ਚਾਹੀਦਾ ਹੈ। ਕਿਉਂਕਿ ਸਵੇਰੇ ਉਠ ਕੇ ਮੂੰਹ ਦੇ ਵਿੱਚ ਬਣੀ ਹੋਈ ਲਾਰ ਨੂੰ ਅੱਖਾਂ ਦੇ ਵਿਚ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਹੁਤ ਲਾਭ ਹੋਵੇਗਾ।
ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਅੱਖਾਂ ਸਾਫ਼ ਹੋ ਜਾਣਗੀਆਂ ਅਤੇ ਅੱਖਾਂ ਦੇ ਵਿੱਚ ਜੰਮੀ ਹੋਈ ਧੂੜ ਅਤੇ ਗੰਦਗੀ ਬਾਹਰ ਆ ਜਾਵੇਗੀ। ਇਸ ਤੋਂ ਇਲਾਵਾ ਮੂੰਹ ਦੇ ਵਿਚ ਪਾਣੀ ਭਰ ਕੇ ਅੱਖਾਂ ਦੇ ਵਿਚੋਂ ਛਿੱਟੇ ਮਾਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਵੀ ਅੱਖਾਂ ਦੀ ਕਮਜ਼ੋਰੀ ਦੂਰ ਹੁੰਦੀ ਅਤੇ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ।ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੇ ਨੀਚੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਅੱਖਾਂ ਦੀ ਰੋਸ਼ਨੀ ਦੇ ਵਿਚ ਵਾਧਾ ਹੁੰਦਾ ਹੈ ਅਤੇ ਅੱਖਾਂ ਸੰਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਬਦਾਮਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਵੋ। ਦੂਜੀ ਸਵੇਰ ਬਦਾਮਾਂ ਵਿਚ ਚਾਰ ਕਾਲੀਆਂ ਮਿਰਚਾਂ, ਮਿਸ਼ਰੀ ਨੂੰ ਕੁੱਟ ਲਵੋ। ਹੁਣ ਇੱਕ ਬਰਤਨ ਦੇ ਵਿੱਚ ਕੁਝ ਦੁੱਧ ਗਰਮ ਕਰ ਲਵੋ। ਹੁਣ ਦੁੱਧ ਦੇ ਨਾਲ ਉਸ ਨੂੰ ਵਰਤੋ। ਅਜਿਹਾ ਕਰਨ ਨਾਲ ਵੀ ਬਹੁਤ ਜ਼ਿਆਦਾ ਅੱਖਾਂ ਨੂੰ ਲਾਭ ਮਿਲੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।