ਅਕਸਰ ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਜਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਪਿੱਤ ਕਫ਼ ਜਾਂ ਹੋਰ ਦਿੱਕਤਾਂ ਆਉਂਦੀਆਂ ਹਨ ਜਿਨ੍ਹਾਂ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਵਰਤੋਂ ਕਰ ਦਿੰਦੇ ਹਨ ਪਰ ਲਗਾਤਾਰ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਅੰਦਰ ਗਰਮਾਹਟ ਹੋਰ ਵਧ ਜਾਂਦੀ ਹੈ
ਇਸ ਲਈ ਸਰੀਰ ਨੂੰ ਅੰਦਰੂਨੀ ਤੌਰ ਤੇ ਠੰਢਕ ਦੇਣ ਲਈ ਗਰਮੀਆਂ ਦੇ ਮੌਸਮ ਵਿੱਚ ਘਰੇਲੂ ਠੰਡਿਆਈ ਜਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ ।ਇਸੇ ਤਰ੍ਹਾਂ ਗਰਮੀਆਂ ਦੇ ਮੌਸਮ ਵਿੱਚ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ
ਦਸ ਕਾਜੂ, ਦਸ ਬਦਾਮ, ਦੋ ਚਮਚ ਖਸਖਸ, ਦੋ ਚਮਚ ਮਗਜ, ਚਾਰ ਤੋਂ ਪੰਜ ਛੋਟੀਆਂ ਇਲਾਇਚੀਆਂ, ਅੱਧਾ ਚਮਚ ਕਾਲੀਆਂ ਮਿਰਚਾਂ, ਪੰਜ ਮੰਗਾਂ ਅਤੇ ਲੋੜ ਅਨੁਸਾਰ ਖੰਡ ਜਾਂ ਚੀਨੀ ਚਾਹੀਦੀ ਹੈ। ਹੁਣ ਸਭ ਤੋਂ ਪਹਿਲਾਂ ਇੱਕ ਕਟੋਰੀ ਲੈ ਲਵੋ ਉਸ ਵਿੱਚ ਬਾਦਾਮ, ਮਗਜ਼, ਕਾਜੂ, ਛੋਟੀਆਂ ਇਲਾਇਚੀਆਂ, ਕਾਲੀਆਂ ਮਿਰਚਾਂ, ਖੰਡ ਅਤੇ ਮਗਾਂ ਪਾ ਲਵੋ ਅਤੇ ਮਿਲਾ ਲਵੋ।
ਇਸ ਤੋਂ ਬਾਅਦ ਇਸ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਇੱਕ ਪੇਸਟ ਤਿਆਰ ਕਰਨ ਲਈ ਇਸ ਵਿਚ ਪਾਣੀ ਪਿਲਾਉਂਦੇ ਰਹਿਣਾ ਹੈ ਅਤੇ ਪਾਣੀ ਮਿਲਾ ਕੇ ਇਸ ਨੂੰ ਪੀਸਣਾ ਹੈ। ਇਸ ਤੋਂ ਬਾਅਦ ਹੁਣ ਇਸ ਪੇਸਟ ਨੂੰ ਇੱਕ ਬਰਤਨ ਵਿੱਚ ਕੱਢ ਲਵੋ ਇਸ ਤੋਂ ਬਾਅਦ ਇਸ ਨੂੰ ਕੱਪੜ ਛਾਣ ਕਰ ਲਵੋ।
ਇਸ ਤਰ੍ਹਾਂ ਹੁਣ ਇਹ ਇੱਕ ਸ਼ਰਦਾਈ ਬਣ ਜਾਵੇਗੀ। ਹੁਣ ਇਸ ਦੀ ਵਰਤੋਂ ਕੀਤੀ ਜਾਵੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਸ਼ਰਦਾਈ ਵਿਚ ਦੁੱਧ ਜਾਂ ਪਾਣੀ ਨੂੰ ਹੋਰ ਮਿਲਾਇਆ ਜਾ ਸਕਦਾ ਹੈ ਤਾਂ ਜੋ ਇਸ ਦੀ ਲਗਾਤਾਰ ਵਰਤੋਂ ਕੀਤੀ ਜਾਵੇ। ਇਸੇ ਤਰ੍ਹਾਂ ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਨ ਨਾਲ ਗਰਮੀਆਂ ਦੇ ਮੌਸਮ ਵਿਚ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ।