Breaking News

Acid problem: ਇਸ ਨੌਜਵਾਨ ਨੇ ਦਸਿਆ ਤੇਜ਼ਾਬ ਦੀ ਪ੍ਰੋਬਲਮ ਦਾ ਬਿਲਕੁਲ ਘਰੇਲੂ ਤੇ ਪੱਕਾ ਨੁਸਖਾ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

Acid problem:-
ਅੱਜ ਸਾਡਾ ਖਾਣ ਪੀਣ ਅਜਿਹਾ ਹੋ ਗਿਆ ਕਿ ਅਸੀਂ ਦਿਨੋਂ-ਦਿਨ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ।ਆਪਣੀ ਸਿਹਤ ਨੂੰ ਸਹੀ ਰੱਖਣ ਲਈ ਹਰ ਰੋਜ਼ ਹਸਪਤਾਲ ਦਾ ਰੁਖ ਕਰ ਰਹੇ ਹਾਂ। ਇਨ੍ਹਾਂ ਬਿਮਾਰੀਆਂ ਨੂੰ ਲੈ ਕੇ ਚਿੰਤਤ ਹੋ ਰਹੇ ਹਾਂ। ਇਨ੍ਹਾਂ ‘ਚੋਂ ਹੀ ਇਕ ਤੇਜ਼ਾਬ ਦੀ ਬਿਮਾਰੀ ਐ, ਜਿਸ ਨਾਲ ਸਾਨੂੰ ਬੜੀ ਪ੍ਰੇਸ਼ਾਨੀ ਹੁੰਦੀ ਐ।

ਇਸ ਤੇਜ਼ਾਬ ਦੀ ਬਿਮਾਰੀ ਤੋਂ ਛੁੱਟਕਾਰਾ ਪਾਉਣ ਲਈ ਨਿੱਤ ਦਿਨ ਦਵਾਈਆਂ ਖਾਂਦੇ ਹਾਂ, ਪਰ ਕਈ ਵਾਰ ਇਲਾਜ਼ ਤਾਂ ਦੂਰ ਅਸੀਂ ਹੋਰ ਬਿਮਾਰੀਆਂ ਦੀ ਜੜ੍ਹ ਨੂੰ ਛੇੜ ਲੈਂਦੇ ਹਾਂ। ਪਰ ਅਸੀਂ ਅੱਜ ਤੁਹਾਨੂੰ ਤੇਜ਼ਾਬ ਤੋਂ ਹਮੇਸ਼ਾ ਛੁਟਕਾਰਾ ਪਾਉਣ ਲਈ ਕੁਝ ਨੁਕਤੇ ਦੱਸਾਂਗੇ, ਜਿਸਦੀ ਵਰਤੋਂ ਨਾਲ ਤੁਸੀਂ ਇਕ ਚੰਗੀ ਜ਼ਿੰਦਗੀ ਜੀ ਸਕਦੇ ਹੋ।

ਇਸ ਨੁਸਖੇ ਨਾਲ ਮੋਟਾਪਾ ,ਸ਼ੂਗਰ ,ਯੂਰਿਕ ਐਸਿਡ ,ਕੋਲੇਸਟ੍ਰੋਲ ਜੋੜਾਂ ਦਾ ਦਰਦ ਹਮੇਸ਼ਾ ਲਈ ਖ਼ਤਮ

ਸਾਡੇ ‘ਚ ਬਹੁਤ ਲੋਕ ਅਜਿਹੇ ਨੇ, ਜੋ ਖਾਣਾ ਖਾ ਕੇ ਨਾਲ ਹੀ ਪਾਣੀ ਪੀ ਲੈਂਦੇ ਨੇ, ਜਿਸ ਨਾਲ ਸਾਡੇ ਤੇਜ਼ਾਬ ਬਣਨ ਲੱਗ ਜਾਂਦਾ ਏ। ਅਜਿਹੇ ‘ਚ ਤੁਸੀਂ ਪਾਣੀ ਨੂੰ ਖਾਣਾ ਖਾ ਕੇ ਤੁਰੰਤ ਨਹੀਂ ਪੀਣਾ, ਬਲਕਿ ਅੱਧੇ ਕੁ ਘੰਟੇ ਦੇ ਵਕਫ਼ੇ ਨਾਲ ਪਾਣੀ ਪੀਣਾ ਚਾਹੀਦਾ ਏ।

ਅੱਜ ਸਾਡੀ ਨੌਜਵਾਨ ਪੀੜੀ ਫਾਸਟ ਫੂਡ ਨੂੰ ਖਾਣ ਲਈ ਪਹਿਲ ਦੇ ਆਧਾਰ ‘ਤੇ ਖਾਂਦੀ ਐ, ਜਿਸਦਾ ਸਾਡੀ ਸਿਹਤ ‘ਤੇ ਦਿਨੋਂ ਦਿਨ ਬਹੁਤ ਅਸਰ ਪੈਂਦਾ ਨਜ਼ਰ ਆ ਰਿਹਾ ਏ। ਫਾਸਟ ਫੂਡ ਦੀ ਵਰਤੋਂ ਘੱਟ ਕਰਕੇ ਸਾਨੂੰ ਕੁਦਰਤੀ ਜਾਂ ਸੰਤੁਲਿਤ ਹੀ ਭੋਜਨ ਖਾਣਾ ਚਾਹੀਦਾ ਏ, ਤੇ ਆਪਣੀ ਸਿਹਤ ਨੂੰ ਸਲਾਮਤ ਰੱਖਣਾ ਚਾਹੀਦਾ ਏ।

ਤੇਜ਼ਾਬ ਤੋਂ ਛੁੱਟਕਾਰੇ ਲਈ ਦੁੱਧ ਨੂੰ ਉਬਾਲ ਲਿਓ ਤੇ ਤਿੰਨ ਚਾਰ ਘੰਟਿਆਂ ਲਈ ਫਰਿਜ਼ ‘ਚ ਠੰਡਾ ਹੋਣ ਲਈ ਰੱਖ ਦਿਓ। ਇਸ ਤੋਂ ਮਗਰੋਂ ਇਕੋ ਦਮ ਸਾਰਾ ਦੁੱਧ ਨਹੀਂ ਪੀਣਾ, ਬਲਕਿ ਥੋੜਾ ਜਿਹਾ ਹੀ ਗਿਲਾਸ ‘ਚ ਪਾ ਕੇ ਦੁਧ ਪੀਣਾ ਹੈ।ਇਸਦੇ ਨਾਲ ਹੀ ਜੇਕਰ ਤੁਸੀਂ ਚਾਹ ਪੀਣ ਦੇ ਸ਼ਿਕਾਰੀ ਹੋ ਤਾਂ ਤੁਸੀਂ ਚਾਹ ਪੀਣੀ ਘੱਟ ਜਾਂ ਫਿਰ ਬੰਦ ਕਰ ਦਿਓ। ਇਸ ਨਾਲ ਵੀ ਤੁਹਾਡੇ ਤੇਜ਼ਾਬ ਬਣਦਾ ਏ।ਸੋ ਦੋਸਤੋ, ਆਪਣੀ ਸਿਹਤ ਨੂੰ ਤੰਦਰੁਸਤ ਤੇ ਇਕ ਲੰਬੇ ਸਮੇਂ ਤਕ ਜੀਵਤ ਰਹਿਣ ਲਈ ਅਜਿਹੇ ਖਾਣ-ਪੀਣ ਤੋਂ ਪ੍ਰਹੇਜ਼ ਕਰੋ, ਜਿਸ ਨਾਲ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਏ। ਤੇ ਬਿਮਾਰੀਆਂ ਤੋਂ ਦੂਰ ਰਹੀਏ।

:- Swagy jatt

Check Also

.

Leave a Reply

Your email address will not be published. Required fields are marked *