ਮਨੁੱਖ ਦੀਆਂ ਆਦਤਾਂ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਹੀ ਤਬਦੀਲੀ ਆ ਰਹੀ ਹੈ , ਉਸ ਦੇ ਚਲਦਿਆਂ ਮਨੁੱਖ ਕਈ ਤਰ੍ਹਾਂ ਦੇ ਰੋਗਾਂ ਨਾਲ ਪੀਡ਼ਤ ਹੋ ਰਿਹਾ ਹੈ । ਜਿਨ੍ਹਾਂ ਰੋਗਾਂ ਦਾ ਇਲਾਜ ਕਰਵਾਉਣ ਦੇ ਲਈ ਮਨੁੱਖ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਦੇ ਹਨ ।
ਕਈ ਵਾਰ ਇਨ੍ਹਾਂ ਅੰਗਰੇਜ਼ੀ ਦਵਾਈਆਂ ਦਾ ਸਰੀਰ ਤੇ ਇੰਨਾ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ , ਕਿ ਮਨੁੱਖ ਕਈ ਤਰ੍ਹਾਂ ਦੀਆਂ ਹੋਰਾਂ ਭਿਆਨਕ ਬੀਮਾਰੀਆਂ ਨਾਲ ਪੀਡ਼ਤ ਹੋਣਾ ਸ਼ੁਰੂ ਹੋ ਜਾਂਦਾ ਹੈ । ਕਈ ਵਾਰ ਅਜਿਹੀਆਂ ਬਿਮਾਰੀਆਂ ਤੋਂ ਨਿਜਾਤ ਪਾਉਂਦੇ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਕਮਾਈ ਖ਼ਰਚ ਹੋ ਜਾਂਦੀ ਹੈ, ਪਰ ਅਜਿਹੀਆਂ ਬਿਮਾਰੀਆਂ ਸਰੀਰ ਤੋਂ ਪਿੱ ਛਾ ਨਹੀਂ ਛੱਡਦੀਆਂ ।
ਹਮੇਸ਼ਾਂ ਹੀ ਕਿਸੇ ਭਿਆਨਕ ਬਿਮਾਰੀ ਦੀ ਸ਼ੁਰੂਆਤ ਛੋਟੀਆਂ ਛੋਟੀਆਂ ਬਿਮਾਰੀਆਂ ਤੋਂ ਸ਼ੁਰੂ ਹੁੰਦੀ ਹੈ । ਜਿਵੇਂ ਮੋਟਾਪਾ , ਬਦਹਜ਼ਮੀ , ਗੈਸ , ਪੇਟ ਨਾਲ ਸਬੰਧਿਤ ਦਿੱਕਤਾਂ ਆਦਿ । ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵੀ ਭਿਆਨਕ ਬੀਮਾਰੀ ਲੱਗਦੀ ਹੈ ਤਾਂ ਉਸ ਦੀ ਸ਼ੁਰੁਆਤ ਪੇਟ ਤੋਂ ਹੀ ਹੁੰਦੀ ਹੈ ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵੱਖ ਵੱਖ ਤਰ੍ਹਾਂ ਦੀਆਂ ਪੇਟ ਦੀਆਂ ਬੀਮਾਰੀਆਂ ਤੋਂ ਤੁਸੀਂ ਕਿਵੇਂ ਰਾਹਤ ਪਾ ਸਕਦੇ ਹੋ ਤੇ ਸਰੀਰ ਨੂੰ ਭਿਆਨਕ ਰੋਗ ਲੱਗਣ ਤੋਂ ਬਚਾਅ ਕਰ ਸਕਦੇ ਹੋ । ਪੇਟ ਦੀਆਂ ਬੀਮਾਰੀਆਂ ਤੋਂ ਨਿਜਾਤ ਪਾਉਣ ਦੇ ਲਈ ਹੋ ਸਕੇ ਤਾਂ ਸਵੇਰੇ ਖਾਲੀ ਪੇਟ ਚਾਹ ਪੀਣੀ ਬੰਦ ਕਰ ਦਿਓ ।
ਕਿਉਂਕਿ ਇਹ ਸਰੀਰ ਦੇ ਲਈ ਬਹੁਤਾ ਦਾ ਨੁਕਸਾਨ ਦਾਇਕ ਹੁੰਦੀ ਹੈ । ਹੋ ਸਕੇ ਤਾਂ ਵੱਧ ਤੋਂ ਵੱਧ ਸਵੇਰੇ ਉੱਠ ਕੇ ਪਾਣੀ ਪੀਓ । ਜਿੰਨਾ ਹੋ ਸਕੇ ਸੌਫਟ ਡਰਿੰਕਸ ਯਾਨੀ ਕਿ ਕੋਲਡ ਡਰਿੰਕ, ਸੋਡਾ ਤੋਂ ਦੂਰ ਰਹੋ । ਕਿਉਂਕਿ ਇਹ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦੇ ਹਨ ।
ਇਸ ਦੇ ਨਾਲ ਹੀ ਜੇਕਰ ਗਰਮੀਆਂ ਦਾ ਮੌਸਮ ਹੈ ਤਾਂ ਉਸ ਵਿੱਚ ਘੜੇ ਦਾ ਪਾਣੀ ਪੀਓ । ਸਰਦੀਆਂ ਵਿਚ ਜਿੰਨਾ ਹੋ ਸਕੇ ਗਰਮ ਪਾਣੀ ਪੀਓ । ਖਾਣਾ ਚੰਗੀ ਤਰ੍ਹਾਂ ਦੇ ਨਾਲ ਚਬਾ ਕੇ ਖਾਓ ਤੇ ਖਾਣਾ ਖਾਣ ਤੋਂ ਬਾਅਦ ਕਦੇ ਵੀ ਨਹਾਉਣਾ ਨਹੀਂ ਚਾਹੀਦਾ,
ਕਿਉਂਕਿ ਇਸ ਦੇ ਨਾਲ ਸਾਡਾ ਖਾਧਾ ਹੋਇਆ ਭੋਜਨ ਆਤੜੀਆਂ ਵਿੱਚ ਜਾ ਕੇ ਫਸ ਜਾਂਦਾ ਹੈ, ਜੋ ਕਈ ਤਰ੍ਹਾਂ ਦੇ ਰੋਗ ਪੈਦਾ ਕਰਦਾ ਹੈ । ਜੇਕਰ ਤੁਸੀਂ ਉਪਰੋਕਤ ਲਿਖੀਆਂ ਗੱਲਾਂ ਤੋਂ ਉਪਰ ਅਮਲ ਕਰੋਗੇ ਤਾਂ ਇਸ ਨਾਲ ਤੁਹਾਡੀ ਪੇਟ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਤੁਹਾਡਾ ਸਰੀਰ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਤੋਂ ਲੜਨ ਦੀ ਤਾਕਤ ਤੁਹਾਨੂੰ ਪ੍ਰਦਾਨ ਕਰੇਗਾ ।
ਇਸ ਵੀਡੀਓ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ, ਨੀਚੇ ਇੱਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ