ਹਰੇਕ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਔਖੇ ਅਤੇ ਸੌਖੇ ਸਮੇਂ ਵਿਚ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ । ਕਿਉਂਕਿ ਇਕ ਪਰਮਾਤਮਾ ਹੀ ਹੈ ਜੋ ਮਨੁੱਖ ਨੂੰ ਹਰ ਔਖੀ ਅਤੇ ਸੌਖੀ ਘੜੀ ਵਿੱਚ ਲੰਘਾ ਸਕਦਾ ਹੈ l ਇਸ ਲਈ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪੋ, ਪ੍ਰਮਾਤਮਾ ਦੇ ਨਾਮ ਦੀ ਅਰਦਾਸ ਕਰੋ ਅਜਿਹਾ ਕਰਨ ਦੇ ਨਾਲ ਮਨੁੱਖ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ । ਪਰ ਅੱਜ ਅਸੀਂ ਤੁਹਾਨੂੰ ਅਰਦਾਸ ਕਰਦੇ ਸਮੇਂ ਅਜਿਹੀਆਂ ਪੰਜ ਜੁਗਤਾਂ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੀ ਕੋਈ ਵੀ ਅਰਦਾਸ ਖਾਲੀ ਨਹੀਂ ਜਾਵੇਗੀ । ਸਭ ਤੋਂ ਪਹਿਲੇ ਉਹ ਜੁਗਤ ਹੈ
ਕਿ ਅਰਦਾਸ ਕਰਦੇ ਸਮੇਂ ਕਦੇ ਵੀ ਕੀਤੇ ਬਾਣੀ ਦੇ ਪਾਠਾਂ ਦੀ ਗਿਣਤੀ ਨਾ ਕਰੋ ਕਿ ਤੁਸੀਂ ਅੱਜ ਦਿਨ ਦੇ ਵਿੱਚ ਇੰਨੇ ਪਾਠ ਕੀਤੇ ਹਨ । ਦੂਜਾ ਗੁਰ ਘਰ ਵਿੱਚ ਅਰਦਾਸ ਕਰਨ ਲਈ ਜਦੋਂ ਤੁਸੀਂ ਜਾ ਰਹੇ ਹੋਵੋਗੇ ਤਾਂ ਕਦੇ ਵੀ ਖਾਲੀ ਹੱਥ ਨਾ ਜਾਵੋ l ਹਮੇਸ਼ਾ ਆਪਣੇ ਨਾਲ ਕੁਝ ਨਾ ਕੁਝ ਪ੍ਰਸ਼ਾਦ ਦੇ ਰੂਪ ਵਿੱਚ ਬਣਾ ਕੇ ਨਾਲ ਲੈ ਕੇ ਜਾਓ ।ਅਰਦਾਸ ਕਰਦੇ ਸਮੇ ਹਮੇਸ਼ਾਂ ਪਰਮਾਤਮਾ ਪ੍ਰਤੀ ਨਿਮਰਤਾ ਅਤੇ ਵਿਸ਼ਵਾਸ ਕਰਕੇ ਅਰਦਾਸ ਕਰੋ ਕਿ ਪਰਮਾਤਮਾ ਤੁਹਾਡੇ ਨਾਲ ਮੌਜੂਦ ਹੈ ਤੇ ਪਰਮਾਤਮਾ ਤੁਹਾਡੀ ਹਰ ਇਕ ਗੱਲ ਨੂੰ ਸੁਣ ਰਿਹਾ ਹੈ । ਅਜਿਹਾ ਸੋਚਣ ਦੇ ਨਾਲ ਤੇ ਅਜਿਹਾ ਵਿਸ਼ਵਾਸ ਕਰਨ ਦੇ ਨਾਲ ਤੁਹਾਡੀ ਹਰ ਇੱਕ ਚਿੰਤਾ ਦੂਰ ਹੋ ਜਾਵੇਗੀ ।
ਇਸ ਤੋਂ ਇਲਾਵਾ ਜਿਸ ਵਿਅਕਤੀ ਦੇ ਨਾਮ ਦੀ ਤੁਸੀਂ ਅਰਦਾਸ ਕਰ ਰਹੇ ਹੋਵੋਗੇ ਉਸ ਵਿਅਕਤੀ ਦਾ ਨਾਮ ਲਵੋ ਤੇ ਕਹੋ ਕਿ ਉਸਦੀ ਜ਼ਿੰਦਗੀ ਦੇ ਵਿੱਚ ਜੋ ਅੌਕੜਾਂ ਹਨ ਉਹ ਦੂਰ ਹੋ ਜਾਣ । ਹਰ ਰੋਜ਼ ਸਵੇਰੇ ਉੱਠੋ ਸਭ ਤੋਂ ਪਹਿਲਾਂ ਇਸ਼ਨਾਨ ਕਰੋ ਤੇ ਫਿਰ ਪ੍ਰਮਾਤਮਾ ਦਾ ਨਾਮ ਲੈ ਕੇ ਅਰਦਾਸ ਕਰੋ lਅਰਦਾਸ ਕਰਦੇ ਸਮੇਂ ਕਦੇ ਵੀ ਮਨ ਦੇ ਵਿੱਚ ਕਿਸੇ ਪ੍ਰਤੀ ਈਰਖਾ ਜਾਂ ਗੁੱਸਾ ਨਾ ਰੱਖੋ ,
ਬਲਕਿ ਪਰਮਾਤਮਾ ਦੇ ਨਾਲ ਇਕਜੁੱਟ ਹੋ ਕੇ ਪ੍ਰਮਾਤਮਾ ਦਾ ਨਾਮ ਜੱਪੋ l ਦਿਨ ਵਿੱਚ ਦੋ ਵਾਰ ਕਿਸੇ ਵੀ ਬਾਣੀ ਦਾ ਪਾਠ ਜ਼ਰੂਰ ਕਰੋ l ਅਜਿਹਾ ਰੋਜ਼ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਣਗੇ ਤੇ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇਗਾ ।ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ l ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ l ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ