Blackheads:-
ਜ਼ਿਆਦਾਤਰ ਲੋਕਾਂ ਦੇ ਨੱਕ ਅਤੇ ਗੱਲਾਂ ਉੱਤੇ ਕਾਲੇ ਕਿੱਲ ਹੋ ਜਾਂਦੇ ਹਨ ਜਿਨ੍ਹਾਂ ਨੂੰ ਬਲੈਕ ਹੈੱਡਸ ਕਿਹਾ ਜਾਂਦਾ ਹੈ। ਲੋਕ ਇਨ੍ਹਾਂ ਤੋਂ ਕਾਫੀ ਪ੍ਰੇ ਸ਼ਾ ਨ ਹੋ ਜਾਂਦੇ ਹਨ। ਕਿਉਂਕਿ ਇਨ੍ਹਾਂ ਦੇ ਨਾਲ ਚਮੜੀ ਵਧੀਆ ਲੱਗਦੀ ਹੈ ਅਤੇ ਚਿਹਰਾ ਖੂਬਸੂਰਤ ਨਹੀਂ ਲੱਗਦਾ।
ਇਸ ਲਈ ਲੋਕ ਬਲੈਕ ਹੈੱਡਸ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਕਰੀਮਾਂ ਜਾਂ ਫੇਸ਼ੀਅਲ ਦੀ ਵਰਤੋਂ ਕਰਦੇ ਹਨ। ਜਿਨ੍ਹਾਂ ਦੇ ਨਾਲ ਇਹ ਇੱਕ ਵਾਰ ਤਾਂ ਛੱਡ ਜਾਂਦੇ ਹਨ ਪਰ ਦੁਬਾਰਾ ਫਿਰ ਹੋ ਜਾਂਦੇ ਹਨ।
ਪਰ ਕੁੱਝ ਘਰੇਲੂ ਨੁਸਖ਼ਿਆਂ ਦੇ ਨਾਲ ਵੀ ਇਨ੍ਹਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਘਰੇਲੂ ਨੁਸਖ਼ਿਆਂ ਦੇ ਨਾਲ ਚਿਹਰੇ ਦੀ ਚਮੜੀ ਵੀ ਨਿਖਰ ਜਾਵੇਗੀ।ਬਲੈਕ ਹੈੱਡਸ ਤੋਂ ਛੁਟਕਾਰਾ ਪਾਉਣ ਲਈ ਇਕ ਕਟੋਰੀ ਵਿਚ ਇੱਕ ਚਮਚ ਸ਼ਹਿਦ ਲੈ ਲਵੋ।
ਉਸ ਵਿਚ ਇਕ ਚਮਚ ਨਿੰਬੂ ਦਾ ਰਸ ਮਿਲਾ ਲਵੋ। ਹੁਣ ਉਸ ਵਿੱਚ ਇਕ ਚਮਚ ਚੀਨੀ ਨੂੰ ਪੀਸ ਕੇ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਪੇਸਟ ਨੂੰ ਚਿਹਰੇ ਉੱਤੇ ਮੋਟੀ ਪਰਤ ਦੇ ਰੂਪ ਵਿੱਚ ਚੰਗੀ ਤਰ੍ਹਾਂ ਲਗਾ ਲਵੋ।
10 ਤੋਂ 15 ਮਿੰਟ ਤੱਕ ਇਸ ਨੂੰ ਸੁੱਕਣ ਲਈ ਛੱਡ ਦਵੋ। ਜਿਸ ਤੋਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਵੋ। ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਅਜਿਹਾ ਕਰਨ ਨਾਲ ਕਾਫੀ ਰਾਹਤ ਮਿਲੇਗੀ। ਚਿਹਰਾ ਬਿਲਕੁਲ ਸਾਫ ਹੋ ਜਾਵੇਗਾ ਅਤੇ ਚਿਹਰੇ ਦੀ ਚਮੜੀ ਵੀ ਨਿਖਰ ਜਾਵੇਗੀ।
ਇਸ ਤੋਂ ਬਾਅਦ ਹੁਣ ਚਿਹਰੇ ਉੱਤੇ ਤਕਰੀਬਨ 30 ਮਿੰਟ ਦੇ ਲਈ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨੂੰ ਨਰਮ ਹੱਥਾਂ ਦੇ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਚਿਹਰੇ ਨੂੰ ਜ਼ੋਰ ਨਾਲ ਰਗੜੋ ਫਿਰ ਤਾਂ ਚਮੜੀ ਢਿੱਲੀ ਪੈ ਜਾਵੇਗੀ।ਅਤੇ ਦੇਖਣ ਨੂੰ ਕਾਫੀ ਭੈੜੀ ਲੱਗੇਗੀ। ਹੁਣ ਕੋਸੇ ਪਾਣੀ ਦੇ ਨਾਲ ਚਿਹਰੇ ਨੂੰ ਧੋ ਲਵੋ ਅਤੇ ਤੋਰੀਏ ਦੇ ਨਾਲ ਹਲਕਾ ਹਲਕਾ ਸਾਫ ਕਰ ਲਵੋ।
ਅਜਿਹਾ ਕਰਨ ਨਾਲ ਬਲੈਕ ਹੈੱਡਸ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਅਤੇ ਚਿਹਰਾ ਨਰਮ ਹੋ ਜਾਵੇਗਾ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤੋਂ ਬਾਅਦ ਚਿਹਰੇ ਉੱਤੇ ਕੋਈ ਕ੍ਰੀਮ ਨਹੀਂ ਹੋਣੀ ਚਾਹੀਦੀ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।