Breaking News

ਦਸ਼ਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਅਸਥਾਨ

ਦਸ਼ਮੇਸ਼ ਪਿਤਾ ਜੀ ਦੀ ਅਣਮੋਲ ਸਾਖੀ—ਜਦੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬਚੇ ਦਾ ਨਾਂ ਗੋਬਿੰਦ ਰਾਇ ਰਖਣਾ।

ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰਸੀ ਲਖਨੋਰ ਤੋਂ ਚਲ ਕੇ ਆਪਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।ਸੂਝਵਾਨ ਤੇ ਧਰਮੀ ਮਨੁਖਾਂ ਨੂੰ ਗੋਬਿੰਦ ਰਾਇ ਰਬੀ ਨੂਰ ਦਿਖਦੇ। ਪੰਡਿਤ ਸ਼ਿਵ ਦਾਸ ਆਪਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਕਾਰਦਾ। ਜਦੋ ਵੀ ਉਹ ਨਦੀ ਦੇ ਕਿਨਾਰੇ ਬੈਠ ਕੇ ਤਪਸਿਆ ਕਰਣ ਵਿਚ ਲੀਨ ਹੁੰਦਾ ਤਾਂ ਗੋਬਿੰਦ ਰਾਏ ਮਲਕੜੇ ਜਹੇ ਆਕੇ ਪੰਡਤ ਦੇ ਕੰਨਾ ਵਿਚ, ” ਪੰਡਤ ਜੀ ਝਾਤ ” ਕਹਿੰਦੇ ਤਾ ਬਜਾਏ ਗੁਸੇ ਦੇ ਉਹ ਬਹੁਤ ਖੁਸ਼ ਹੁੰਦਾ। ਨਵਾਬ ਕਰੀਮ ਤੇ ਨਵਾਬ ਰਹੀਮ ਬਖਸ਼ ਗੁਰੂ ਤੇਗ ਬਹਾਦਰ ਦੇ ਸ਼ਰਧਾਲੂ ਸਨ, ਗੋਬਿੰਦ ਰਾਇ ਨੂੰ ਇਤਨਾ ਪਿਆਰ ਕਰਦੇ ਸੀ ਕੇ ਇਕ ਪਿੰਡ ਤੇ ਦੋ ਬਾਗ ਗੁਰੂ ਸਹਿਬ ਦੇ ਨਾਂ ਲਗਵਾ ਦਿਤੇ।ਗੋਬਿੰਦ ਰਾਇ ਪਟਨਾ ਵਿਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੋੜ ਕੇ ਗਏ ਸੀ ,

ਆਪਣੇ ਬਚਪਨ ਦੇ ਦੋਸਤ, ਪਟਨਾ ਵਾਸੀ ਜਿਵੇ ਪੰਡਿਤ ਸ਼ਿਵ ਦਤ, ਰਾਜਾ ਫ਼ਤੇਹ ਚੰਦ ਮੈਨੀ ਤੇ ਹੋਰ ਬਹੁਤ ਸਾਰੇ ਪਟਨਾ ਵਾਸੀ ਜਿਨ੍ਹਾਂ ਨਾਲ ਉਨ੍ਹਾ ਦਾ ਵਾਹ ਪਿਆ, ਜੋ ਉਨ੍ਹਾ ਨੂੰ ਬੇਹਦ ਪਿਆਰ ਕਰਦੇ ਸੀ। ਰਾਜਾ ਫ਼ਤਿਹ ਚੰਦ ਦੇ ਘਰ ਔਲਾਦ ਨਹੀਂ ਸੀ। ਇਕ ਦਿਨ ਅਚਾਨਕ ਜਦ ਰਾਣੀ ਆਪਣੇ ਪੁਤ ਦੀ ਕਾਮਨਾ ਕਰਦੇ ਕਰਦੇ ਧਿਆਨ ਵਿਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਇ ਉਨ੍ਹਾ ਦੀ ਗੋਦੀ ਵਿਚ ਬੈਠ ਗਏ, ‘ ਮਾਂ ਮੈਂ ਆ ਗਿਆ ਹਾਂ “। ਉਸਤੋ ਬਾਦ ਰਾਣੀ ਦੇ ਦਿਲ ਵਿਚ ਪੁਤ ਦੀ ਚਾਹ ਹੀ ਖਤਮ ਹੋ ਗਈ, ਗੋਬਿੰਦ ਰਾਇ ਨੂੰ ਹੀ ਆਪਣਾ ਪੁਤਰ ਸਮਝਣ ਲਗ ਪਏ। ਫਤਹਿ ਚੰਦ ਤੇ ਰਾਣੀ ਬਾਲ ਗੁਰੂ ਨੂੰ ਇਤਨਾ ਪਿਆਰ ਕਰਦੇ ਸੀ ਕਿ ਉਨਾਂ ਦਾ ਘਰ ਹੀ ਗੁਰੂਦਵਾਰਾ ਬਣ ਗਿਆ ਜਿਥੇ ਨਿਤ ਪੂੜੀਆਂ ਛੋਲਿਆਂ ਦਾ ਲੰਗਰ ਬਾਲ ਗੁਰੂ ਤੇ ਉਨ੍ਹਾ ਦੇ ਦੋਸਤਾਂ ਵਾਸਤੇ ਬਣਦਾ, ਤੇ ਓਹ ਬਹੁਤ ਪਿਆਰ ਨਾਲ ਖਾਂਦੇ।

Check Also

ਬ੍ਰਿਸ਼ਭ ਵਿੱਚ ਸ਼ੁੱਕਰ ਅਤੇ ਸੂਰਜ ਦਾ ਸੰਯੋਗ, ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਧਨ ਵਿੱਚ ਭਾਰੀ ਵਾਧਾ

ਮੇਖ- ਮੇਖ ਰਾਸ਼ੀ ਵਾਲਿਆਂ ਨੂੰ ਅੱਜ ਆਰਥਿਕ ਲਾਭ ਦੇ ਕਈ ਮੌਕੇ ਮਿਲਣਗੇ। ਦਫ਼ਤਰ ਵਿੱਚ ਕੰਮ …

Leave a Reply

Your email address will not be published. Required fields are marked *