Depression of mind:-
ਮਾਨਸਿਕ ਤਣਾਓ ਦੀ ਸਮੱਸਿਆ ਤੋਂ ਅੱਜਕੱਲ੍ਹ ਹਰ ਕੋਈ ਗ੍ਰਸਤ ਹੈ ਕਿਸੇ ਨਾ ਕਿਸੇ ਕਾਰਨ ਅਸੀਂ ਇਸ ਸਮੱਸਿਆ ਤੋਂ ਗ੍ਰਸਤ ਹਾਂ।ਪਰ ਇਸ ਸਮੱਸਿਆ ਤੋਂ ਦੇਸੀ ਨੁਸਖਿਆਂ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।ਤੇ ਕਾਰਨਾਂ ਦੀ ਗੱਲ ਕਰੀਏ ਤਾਂ ਕਈ ਵਾਰੀ ਜਦੋਂ ਖਾਧਾ ਪੀਤਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਪੇਟ ਭਰਿਆ ਰਹਿੰਦਾ ਹੈ। ਤੇ ਹੋਰ ਕਈ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਾਂ।
ਦੇਸੀ ਨੁਸਖਿਆਂ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸੇ ਲਈ ਕੁਝ ਵਸਤਾਂ ਜਿਨ੍ਹਾਂ ਵਿਚ ਪਿੱਪਲ ,ਸਤਾਵਰ , ਹਰੜ ਤੇ ਸੁੰਢ ਚਾਹੀਦੇ ਹਨ। ਇਹ ਚੀਜ਼ਾਂ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦੀਆਂ ਹਨ। ਪਿੱਪਲ, ਹਰੜ ਤੇ ਸੁੰਢ ਨੂੰ 20-20 ਗ੍ਰਾਮ ਲੈਣਾ ਹੈ। ਸਤਾਵਰ ਨੂੰ 40 ਗ੍ਰਾਮ ਲੈਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕੂੰਡੇ ਵਿਚ ਪਾ ਕੇ ਮੋਟਾ -ਮੋਟਾ ਕੱਟ ਲੈਣਾ ਹੈ।
ਇਨ੍ਹਾਂ ਨੂੰ ਕੁੱਟ ਕੇ ਸਾਫ਼ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਇਕ ਗਲਾਸ ਪਾਣੀ ਨੂੰ ਉਬਾਲ ਕੇ ਜਦੋਂ ਤੱਕ ਉਹ ਅੱਧਾ ਨਾ ਰਹਿ ਜਾਵੇ, ਉਸ ਤੋਂ ਬਾਅਦ ਅੱਧਾ ਚਮਚ ਇਨ੍ਹਾਂ ਵਸਤਾਂ ਦਾ ਪਾ ਦੇਣਾ ਹੈ। ਉਸ ਤੋਂ ਬਾਅਦ ਚਾਹ ਪੱਤੀ ਤੇ 5 ਲੈਚੀਆਂ ਪਾਉਣੀਆਂ ਹਨ। ਤੇ ਫਿਰ ਦੁੱਧ ਪਾ ਕੇ ਚਾਹ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ। ਤੇ ਅਖੀਰ ਦੇ ਵਿਚ ਗੁੜ ,ਸ਼ੱਕਰ ਜਾਂ ਚੀਨੀ ਪਾ ਲਵੋ। ਯਾਦ ਰਹੇ ਕਿ ਸ਼ੂਗਰ ਦੇ ਮਰੀਜ਼ ਮਿੱਠਾ ਨਾ ਪਾਉਣ।
ਇਸ ਨੂੰ ਚਾਹ ਦੀ ਤਰ੍ਹਾਂ ਪੀਤਾ ਜਾ ਸਕਦਾ ਹੈ ,ਸਵੇਰੇ ਪੀਣਾ ਬਹੁਤ ਲਾਹੇਵੰਦ ਹੈ। ਇਸ ਨਾਲ ਦਿਮਾਗੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ।ਦਿਨ ਵਿੱਚ ਤਿੰਨ ਵਾਰ ਪੀਣ ਨਾਲ ਇਸ ਦੇ ਨਤੀਜੇ ਬਹੁਤ ਕਾਰਗਰ ਸਾਬਤ ਹੁੰਦੇ ਹਨ।ਹਰ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਇਸ ਨਾਲ ਦੂਰ ਹੋਵੇਗੀ।
ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।ਕਿਉਕਿ ਜਦ ਤੁਸੀਂ ਸਾਡੀ ਦਿਤੀ ਹੋਈ ਜਾਣਕਰੀ ਨੂੰ ਸ਼ੇਅਰ ਕਰਦੇ ਹੋ ਤਾਂ ਸਾਡੀ ਹੌਸਲਾ ਹਫਜਾਈ ਹੁੰਦੀ ਹੈ ਤੇ ਅਸੀਂ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ।
:- Swagy jatt