Diabetes:-
ਬਦਲ ਰਿਹਾ ਮਨੁੱਖ ਦੇ ਜੀਵਨ ਦਾ ਲਾਈਫ ਸਟਾਈਲ ਤੇ ਬਦਲ ਰਹੀਆਂ ਉਸ ਦੇ ਖਾਣ ਪੀਣ ਦੀਆਂ ਆਦਤਾਂ, ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਰੋਗੀ ਕਰ ਰਹੀਆਂ ਹਨ । ਅੱਜ ਕੱਲ੍ਹ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦੇ ਨਾਲ ਮਨੁੱਖ ਬਿਮਾਰ ਹੋ ਰਹੇ ਹਨ ,ਜਿਵੇਂ ਸ਼ੂਗਰ ,ਥਾਇਰਾਇਡ ,ਬਲੱਡ ਪ੍ਰੈਸ਼ਰ , ਦਿਲ ਦੇ ਰੋਗ
ਗੁਰਦਿਆਂ ਦੇ ਰੋਗ, ਕੈਂਸਰ ਆਦਿ ।
ਜਦੋਂ ਇਨ੍ਹਾਂ ਰੋਗਾ ਦੇ ਵਿੱਚੋਂ ਮਨੁੱਖ ਕਿਸੇ ਵੀ ਰੋਗ ਦੇ ਨਾਲ ਪੀਡ਼ਤ ਹੁੰਦਾ ਹੈ ਤਾਂ, ਉਸ ਰੋਗ ਦਾ ਇਲਾਜ ਕਰਵਾਉਣ ਦੇ ਲਈ ਮਨੁੱਖ ਦੇ ਲੱਖਾਂ ਰੁਪਿਆ ਦੀਆਂ ਅੰਗਰੇਜ਼ੀ ਦਵਾਈਆਂ ਖਾਂਦਾ ਹੈ । ਅੰਗਰੇਜ਼ੀ ਦਵਾਈਆਂ ਦੀ ਵਰਤੋਂ ਸਰੀਰ ਤੇ ਕਿੰਨੇ ਸਾਰੇ ਮਾੜੇ ਪ੍ਰਭਾਵ ਪਾਉਂਦੀਆਂ ਹਨ ਇਸ ਤੋਂ ਤਾਂ ਸਾਰੇ ਹੀ ਜਾਣੂ ਹਨ । ਗੱਲ ਕੀਤੀ ਜਾਵੇ ਜੇਕਰ ਸ਼ੂਗਰ ਦੀ ਬਿਮਾਰੀ ਦੀ ਤਾਂ , ਅੱਜ ਕੱਲ੍ਹ ਬਹੁਤ ਸਾਰੇ ਲੋਕ ਸ਼ੂਗਰ ਦੀ ਬੀਮਾਰੀ ਨਾਲ ਪੀਡ਼ਤ ਹਨ । ਇਹ ਬਿਮਾਰੀ ਅੱਜਕੱਲ੍ਹ ਆਮ ਹੋ ਚੁੱਕੀ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਵਿੱਚ ਪਾਈ ਜਾਂਦੀ ਹੈ । Diabetes ਸ਼ੂਗਰ ਦੀ ਬਿਮਾਰੀ ਇਕ ਅਜਿਹੀ ਬੀਮਾਰੀ ਹੈ ਜੋ ਆਪਣੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਰੋਗ ਮਨੁੱਖੀ ਸਰੀਰ ‘ਚ ਪੈਦਾ ਕਰ ਦਿੰਦੀ ਹੈ ।
ਦੁਨੀਆਂ ਭਰ ਵਿੱਚ ਜ਼ਿਆਦਾਤਰ ਲੋਕ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ , ਜਿਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਉਨ੍ਹਾਂ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਜੋ ਸਰੀਰ ਲਈ ਕਾਫੀ ਨੁਕਸਾਨਦਾਇਕ ਮੰਨੀ ਜਾਂਦੀ ਹੈ । ਇਸ ਦੇ ਚੱਲਦੇ ਅੱਜ ਅਸੀ ਤੁਹਾਨੂੰ ਆਯੁਰਵੈਦਿਕ ਢੰਗ ਨਾਲ ਇਸ ਸ਼ੂਗਰ ਦੀ ਬੀਮਾਰੀ ਨੂੰ ਜਡ਼੍ਹ ਤੋਂ ਸਥਾਪਤ ਕਰਨ ਵਾਲਾ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾਂ । ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਜਿਨ੍ਹਾਂ ਜੜ੍ਹੀ ਬੂਟੀਆਂ ਦੀ ਜ਼ਰੂਰਤ ਹੈ ਉਹ ਹੈ ਸੁੱਕਾ ਕਰੇਲਾ ਸੌ ਗ੍ਰਾਮ, ਸੁੱਕੀ ਮੇਥੀ ਸੌ ਗ੍ਰਾਮ , ਜਾਮਣ ਦੀ ਗਿਟਕ ਸੌ ਗ੍ਰਾਮ, ਗੁੜ ਮਾਰ ਬੂਟੀ ਸੌ ਗ੍ਰਾਮ, ਮੀਟ ਦੀ ਗਿਰੀ ਸੌ ਗ੍ਰਾਮ ।
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਪੀਸ ਲੈਣਾ ਹੈ ਤੇ ਡੱਬੇ ਵਿੱਚ ਪਾ ਕੇ ਰੱਖ ਲੈਣਾ ਹੈ । ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਫਿੱਕੇ ਦੁੱਧ ਦੇ ਨਾਲ ਤੁਸੀਂ ਇਸ ਪਾਊਡਰ ਦਾ ਇੱਕ ਚੱਮਚ ਲੈਣਾ ਹੈ ਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰਨੀ ਹੈ । ਇਸ ਤੋਂ ਇਲਾਵਾ ਹਰ ਰੋਜ ਫਿੱਕੇ ਦੁੱਧ ਨਾਲ ਤੁਸੀਂ ਬਸੰਤ ਖ਼ੁਸਮਾ ਦੀ ਗੋਲੀ ਵੀ ਖਾਣੀ ਹੈ ਤੇ ਲਗਾਤਾਰ ਦੋ ਮਹੀਨੇ ਇਸ ਦਾ ਉਪਯੋਗ ਕਰਨ ਦੇ ਨਾਲ ਤੁਹਾਡੀ ਸ਼ੁਕਰ ਦਾ ਲੈਵਲ ਨਾਰਮਲ ਹੋ ਜਾਵੇਗਾ। ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਇਕ ਕਰੋ ਫੇਸਬੁੱਕ ਪੇਜ ਵੀ ।