ਅੱਜ ਦੇ ਸਮੇਂ ਵਿੱਚ ਹਰ ਇਨਸਾਨ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਵਿਚ ਅਜਿਹਾ ਉਲਝਿਆ ਹੋਇਆ ਹੈ ਕਿ ਉਸ ਕੋਲ ਪਰਮਾਤਮਾ ਦਾ ਨਾਮ ਜਪਣ ਲਈ ਨਹੀਂ ਹੈ ਜਿਸ ਕਾਰਨ ਉਸ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਪੁਰਾਣੇ ਸਮੇਂ ਦੇ ਵਿਚ ਲੋਕ ਜ਼ਿਆਦਾਤਰ ਪਰਮਾਤਮਾ ਦੇ ਨਾਮ ਜਪਣ ਨੂੰ ਤਰਜੀਹ ਦਿੰਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਜ਼ਿਆਦਾਤਰ ਮੁਸ਼ਕਿਲਾਂ ਨਹੀਂ ਆਉਂਦੀਆਂ ਸਨ। ਇਸੇ ਤਰ੍ਹਾਂ ਕਈ ਵਾਰੀ ਬੱਚੇ ਜਾਂ ਬਜ਼ੁਰਗ ਰਾਤ ਨੂੰ ਸੁੱਤੇ ਪਏ ਅਚਾਨਕ ਜਾਂ ਅਚਨਚੇਤ ਉੱਠਦੇ ਹਨ ਉਸ ਦਾ ਕਾਰਨ ਭਿਆਨਕ ਜਾਂ ਡਰਾਵਣਾ ਸੁਪਨਾ ਵੇਖਣਾ ਹੁੰਦਾ ਹੈ।
ਪਰ ਜੇਕਰ ਅਜਿਹੇ ਖ਼ਿਆਲ ਰੋਜ਼ਾਨਾ ਆਉਣ ਤਾਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਕੁਝ ਗੱਲਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ।ਜੇਕਰ ਇਨਸਾਨ ਨੀਂਦ ਪੂਰੀ ਤਰ੍ਹਾਂ ਨਹੀਂ ਦੇਵੇਗਾ ਤਾਂ ਉਸ ਨੂੰ ਪੂਰੇ ਦਿਨ ਵਿਚ ਥਕਾਵਟ ਰਹੇਗੀ ਅਤੇ ਕੰਮ ਕਰਨ ਸਮੇਂ ਦਿੱਕਤਾਂ ਆਉਂਣਗੀਆ। ਇਸ ਲਈ ਨੀਂਦ ਪੂਰੀ ਕਰਨ ਲਈ ਜਾਂ ਪੂਰੇ ਦਿਨ ਵਿੱਚ ਵਧੀਆ ਕੰਮ ਕਰਨ ਲਈ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਨਿੱਤਨੇਮ ਜ਼ਰੂਰ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਦਿਨ ਦੀ ਸ਼ੁਰੂਆਤ ਵਧੀਆ ਹੁੰਦੀ ਹੈ ਅਤੇ ਪੂਰਾ ਦਿਨ ਇਨਸਾਨ ਨੂੰ ਪਰਮਾਤਮਾ ਦਾ ਸਾਥ ਮਿਲਦਾ ਹੈ
ਤੇ ਉਸ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਤੋਂ ਇਲਾਵਾ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਨਿਤਨੇਮ ਜ਼ਰੂਰ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਰਾਤ ਨੂੰ ਸੁਪਨਿਆਂ ਦੇ ਵਿੱਚ ਡਰਾਵਣੀ ਜਾਂ ਖੌਫਨਾਕ ਭੈਅ ਨਹੀਂ ਆਉਂਦੇ। ਕਿਉਂਕਿ ਜਦੋਂ ਰਾਤ ਨੂੰ ਸੌਣ ਸਮੇਂ ਪਾਠ ਕਰਕੇ ਸੋਂਦੇ ਹੋ ਤਾਂ ਰਾਤ ਵਿੱਚ ਪ੍ਰਮਾਤਮਾ ਦਾ ਸਾਥ ਰਹਿੰਦਾ ਹੈ ਅਤੇ ਪ੍ਰਮਾਤਮਾ ਦੀ ਕ੍ਰਿਪਾ ਰਹਿੰਦੀ ਹੈ ਅਤੇ
ਕਿਸੇ ਵੀ ਤਰ੍ਹਾਂ ਦੇ ਡਰਾਵਣੇ ਖ਼ਿਆਲ ਨਹੀਂ ਆਉਂਦੇ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਵਧੀਆ ਨੀਂਦ ਆਵੇਗੀ ਜਿਸ ਨਾਲ ਪੂਰਾ ਦਿਲ ਵੀ ਵਧੀਆ ਰਹੇਗਾ ਅਤੇ ਦੀ ਸਰੀਰ ਵਿੱਚ ਤਾਜ਼ਗੀ ਬਣੀ ਰਹੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਪੜ੍ਹਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।