Breaking News

ਸ਼ਨੀਦੇਵ ਦੀ ਪੂਜਾ ਕਰਦੇ ਸਮੇਂ ਜ਼ਰੂਰ ਕਰੋ ਇਹ ਕੰਮ, ਹੋਵੇਗੀ ਹਰ ਇੱਛਾ ਪੂਰੀ

ਸ਼ਨੀਦੇਵ ਨੂੰ ਕਰਮਫਲਦਾਤਾ ਦਾ ਦਰਜਾ ਦਿੱਤਾ ਗਿਆ ਹੈ। ਅਜਿਹੀ ਮਾਨਤਾ ਹੈ ਕਿ ਜੇਕਰ ਸ਼ਨੀਦੇਵ ਨਾਰਾਜ਼ ਹੋ ਜਾਣ ਤਾਂ ਰਾਜੇ ਨੂੰ ਰੰਕ ਅਤੇ ਜੇ ਖੁਸ਼ ਹੋ ਜਾਣ ਤਾਂ ਰੰਕ ਨੂੰ ਰਾਜਾ ਬਣਾ ਦਿੰਦੇ ਹਨ। ਉਨ੍ਹਾਂ ਨੂੰ ਖੁਸ਼ ਕਰਨ ਲਈ ਲੋਕ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਨ੍ਹਾਂ ਦਾ ਦਿਨ ਸ਼ਨੀਵਾਰ ਹੈ ਇਸ ਲਈ ਇਸ ਦਿਨ ਕੀਤਾ ਗਿਆ ਕੰਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸ਼ਨੀਦੇਵ ਜਿੰਨੇ ਜ਼ਿਆਦਾ ਖੁਸ਼ ਹੋਣਗੇ, ਉਨ੍ਹੇ ਹੀ ਫਲਦਾਇਕ ਨਤੀਜੇ ਮਿਲਣਗੇ। ਤਾਂ ਆਓ ਜਾਣਦੇ ਹਾਂ ਸ਼ਨੀਦੇਵ ਨੂੰ ਖੁਸ਼ ਕਰਨ ਦੇ ਕੁਝ ਵਿਸ਼ੇਸ਼ ਉਪਾਅ

1. ਜੇਕਰ ਤੁਸੀ ਸ਼ਨੀਦੇਵ ਦੀ ਪੂਜਾ ਕਰਦੇ ਹੋ ਤਾਂ ਉਸ ਸਮੇਂ ਕਾਲੇ ਕੱਪੜੇ ਪਾਉਣਾ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। 2. ਇਸ ਦਿਨ ਕਾਲੇ ਕੁੱਤਿਆਂ ਅਤੇ ਕਾਵਾਂ ਨੂੰ ਤੇਲ ਦੀ ਚੋਪੜੀ ਰੋਟੀ ਅਤੇ ਗੁਲਾਬ ਜਾਮੁਨ ਖਵਾਉਣਾ ਲਾਭਕਾਰੀ ਹੁੰਦਾ ਹੈ। 3. ਸਰ੍ਹੋਂ ਦੇ ਤੇਲ ‘ਚ ਲੋਹੇ ਦੇ ਕਿੱਲ ਪਾ ਕੇ ਪਿੱਪਲ ਦੀ ਜੜ੍ਹ ‘ਚ ਤੇਲ ਚੜ੍ਹਾਉਣ ਨਾਲ ਸ਼ਨੀਦੇਵ ਜਲਦੀ ਹੀ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਜਦੋਂ ਵੀ ਸ਼ਨੀਵਾਰ ਦੇ ਦਿਨ ਤੇਲ ਦਾਨ ਕਰੋ ਤਾਂ ਉਸ ‘ਚ ਆਪਣੀ ਪਰਛਾਈ ਜ਼ਰੂਰ ਦੇਖੋ। ਇਸ ਤੋਂ ਬਾਅਦ ਹੀ ਉਸ ਨੂੰ ਦਾਨ ਕਰੋ।

4. ਇਸ ਤੋਂ ਬਾਅਦ ਹੱਥ ‘ਚ ਚੋਲ ਅਤੇ ਫੁੱਲ ਲੈ ਕੇ ਭਗਵਾਨ ਸ਼ਨੀਦੇਵ ਦੀ ਵਰਤ ਕਥਾ ਸੁਣੋ ਅਤੇ ਪੂਜਾ ਪੂਰੀ ਹੋਣ ਤੋਂ ਬਾਅਦ ਪ੍ਰਸਾਦ ਸਾਰਿਆਂ ਨੂੰ ਵੰਡੋ। ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਉੜਦ ਦੇ ਚੌਲ, ਦੂਜੇ ਸ਼ਨੀਵਾਰ ਨੂੰ ਖੀਰ, ਤੀਜੇ ਸ਼ਨੀਵਾਰ ਨੂੰ ਖੀਰ ਅਤੇ ਲਾਸਟ ਵਾਲੇ ਸ਼ਨੀਵਾਰ ਨੂੰ ਘਿਓ ਅਤੇ ਪੂਰੀ ਨਾਲ ਸ਼ਨੀਦੇਵ ਨੂੰ ਭੋਗ ਲਵਾਓ। ਜੋਤਿਸ਼ ਅਤੇ ਵਾਸਤੂ ਵਿਦਵਾਨ ਕਹਿੰਦੇ ਹੈ ਸ਼ਨੀਦੇਵ ਦੀ ਪ੍ਰਤੀਮਾ ਘਰ ‘ਚ ਨਹੀਂ ਰੱਖਣੀ ਚਾਹੀਦੀ।

5. ਸ਼ਨੀਵਾਰ ਦੇ ਦਿਨ ਸ਼ਨੀਦੇਵ ਦਾ ਵਰਤ ਮਹਿਲਾ ਅਤੇ ਪੁਰਖ ਕੋਈ ਵੀ ਕਰ ਸਕਦਾ ਹੈ। ਇਸ਼ਨਾਨ ਕਰਨ ਤੋਂ ਬਾਦ ਪਿੱਪਲ ਦਰਖਤ ਜਾਂ ਸ਼ਮੀ ਦੇ ਦਰੱਖਤ ਦੇ ਹੇਠਾਂ ਗੋਬਰ ਨਾਲ ਲਿੱਪ ਲਓ ਅਤੇ ਉਹ ਬੇਦੀ ਬਣਾ ਕੇ ਕਲਸ਼ ਅਤੇ ਸ਼ਨੀਦੇਵ ਦੀ ਮੂਰਤੀ ਸਥਾਪਿਤ ਕਰੋ। ਸ਼ਨੀਦੇਵ ਦੀ ਪ੍ਰਤੀਮਾ ਨੂੰ ਕਾਲੇ ਫੁੱਲ, ਧੁੱਪ, ਦੀਵੇ, ਤੇਲ ਤੋਂ ਬਣੇ ਪਦਾਰਥਾਂ ਦਾ ਪ੍ਰਸਾਦ ਚੜ੍ਹਾਓ। ਪਿੱਪਲ ਦੇ ਦਰੱਖਤ ਨੂੰ ਸੂਤ ਦਾ ਧਾਗਾ ਲਪੇਟਦੇ ਹੋਏ ਸੱਤ ਵਾਰ ਪਰਿਕਰਮਾ ਕਰੋ ਅਤੇ ਨਾਲ ਹੀ ਦਰੱਖਤ ਦੀ ਵੀ ਪੂਜਾ ਕਰੋ।

ਸ਼ਨੀ ਦੇਵ ਦੀ ਮਨਪਸੰਦ ਵਸਤੂ ਕਾਲੀ ਉੜਦ,

ਸ਼ਨੀਵਾਰ ਦੇ ਦਿਨ ਕਾਲੀ ਉੜਦ ਦਾ ਦਾਨ ਕਰਨ ਨਾਲ ਸ਼ਨੀਦੇਵ ਖੁਸ਼ ਹੁੰਦੇ ਹਨ। ਪਿੱਪਲ ਦੇ ਪੱਤੇ ‘ਤੇ 27 ਕਾਲੀ ਉੜਦ ਦੇ ਦਾਣੇ ਰੱਖ ਕੇ ਸ਼ਨੀ ਮੰਦਰ ‘ਚ ਭੇਟ ਕਰੋ। ਅਜਿਹਾ ਕਰਨ ਨਾਲ ਸਿਹਤ ਸੰਬੰਧੀ ਸਮੱਸਿਆ ਖਤਮ ਹੋਵੇਗੀ। ਇਕ ਵੱਡੇ ਪਾਨ ਦੇ ਪੱਤੇ ‘ਤੇ ਆਪਣੀ ਉਮਰ ਦੇ ਬਰਾਬਰ ਕਾਲੀ ਉੜਦ ਦੇ ਦਾਣਿਆਂ ਨੂੰ ਵਗਦੇ ਪਾਣੀ ‘ਚ ਪ੍ਰਵਾਹ ਦਿਓ। ਅਜਿਹਾ ਕਰਨ ਨਾਲ ਤੁਹਾਡੀ ਨਕਾਰਾਤਮਕਤਾ ਦੂਰ ਹੋਵੇਗੀ।

ਖ਼ਾਸ ਉਪਾਅ :-
ਸ਼ਨੀ ਦੋਸ਼ ਤੋਂ ਮੁਕਤੀ ਲਈ : ਸਰ੍ਹੋਂ ਦੇ ਤੇਲ ‘ਚ ਆਪਣਾ ਪਰਛਾਵਾਂ ਦੇਖ ਕੇ ਕਾਲੇ ਸ਼ਿਵਲਿੰਗ ‘ਤੇ ਚੜ੍ਹਾਓ। ਬਦਕਿਸਮਤੀ ਖਤਮ ਕਰਨ ਲਈ : 13 ਪਿੱਪਲ ਦੇ ਪੱਤੇ ਕਾਲੇ ਧਾਗੇ ‘ਚ ਪਰੋ ਕੇ ਕਾਲੇ ਸ਼ਿਵਲਿੰਗ ‘ਤੇ ਚੜ੍ਹਾਓ। ਔਲਾਦ ਸੁਖ ਦੀ ਪ੍ਰਾਪਤੀ ਲਈ : ਨਾਰੀਅਲ ਧੁੰਨੀ ਤੋਂ 13 ਵਾਰੀ ਵਾਰ ਕੇ ਕਾਲੇ ਸ਼ਿਵਲਿੰਗ ‘ਤੇ ਚੜ੍ਹਾਓ।

Check Also

ਬ੍ਰਿਸ਼ਭ ਵਿੱਚ ਸ਼ੁੱਕਰ ਅਤੇ ਸੂਰਜ ਦਾ ਸੰਯੋਗ, ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਧਨ ਵਿੱਚ ਭਾਰੀ ਵਾਧਾ

ਮੇਖ- ਮੇਖ ਰਾਸ਼ੀ ਵਾਲਿਆਂ ਨੂੰ ਅੱਜ ਆਰਥਿਕ ਲਾਭ ਦੇ ਕਈ ਮੌਕੇ ਮਿਲਣਗੇ। ਦਫ਼ਤਰ ਵਿੱਚ ਕੰਮ …

Leave a Reply

Your email address will not be published. Required fields are marked *