
ਅੱਖਾਂ ਸਰੀਰ ਦਾ ਸਭ ਤੋਂ ਅਨਮੋਲ ਅੰਗ ਹੁੰਦਾ ਹੈ। ਜਿਸ ਦੇ ਕਾਰਨ ਅਸੀਂ ਸਾਰਾ ਸੰਸਾਰ ਦੇਖਦੇ ਹਾਂ। ਪਰ ਨਵੀਆਂ ਤਕਨੀਕਾਂ ਜਾਂ ਟੈਕਨੋਲੋਜੀ ਦੀ ਵਰਤੋਂ ਕਰਨ ਨਾਲ ਅੱਖਾਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਜਿਸ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਜਾਂ ਐਨਕ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਿਉਂਕਿ ਘਰੇਲੂ ਨੁਸਖ਼ਿਆਂ ਦੇ ਨਾਲ ਕਿਸੇ ਵੀ ਨੁਕਸਾਨ ਨਹੀਂ ਹੁੰਦਾ। ਅਤੇ ਇਨ੍ਹਾਂ ਨੂੰ ਬਣਾਉਣ ਦੀ ਵਿਧੀ ਵੀ ਬਹੁਤ ਆਸਾਨ ਹੁੰਦੀ ਹੈ। ਘਰ ਦੇ ਵਿਚ ਉਹੀ ਕੁਝ ਸਮਾਂ ਨੂੰ ਲੈ ਕੇ ਇਕ ਘਰੇਲੂ ਨੁਸਖਾ ਤਿਆਰ ਕੀਤਾ ਜਾ ਸਕਦਾ ਹੈ ਜਿਸ ਦੀ ਲਗਾਤਾਰ ਵਰਤੋਂ ਕਰਨ ਨਾਲ ਅੱਖਾਂ ਸਬੰਧੀ ਸਾਰੀਆਂ ਦਿੱਕਤਾਂ ਅਸਾਨੀ ਨਾਲ ਦੂਰ ਹੋ ਜਾਣਗੀਆਂ।ਪੁਰਾਣੇ ਸਮਿਆਂ ਦੇ ਵਿੱਚ ਲੋਕ ਉਮਰਾਂ ਬੀਤ ਜਾਣ ਤੋਂ ਬਾਅਦ ਵੀ ਐਨਕਾਂ ਦੀ ਵਰਤੋਂ ਬਹੁਤ ਘੱਟ ਕਰਦੇ ਸਨ।
ਕਿਉਂਕਿ ਉਹਨਾਂ ਦੀਆਂ ਖੁਰਾਕਾਂ ਦੇ ਵਿੱਚ ਕੁਝ ਅਜਿਹੇ ਤੱਤ ਹੁੰਦੇ ਸਨ ਜੋ ਸਾਡੀਆਂ ਅੱਖਾਂ ਦੀ ਰੌਸ਼ਨੀ ਦੀ ਸੁਰੱਖਿਆ ਕਰਦੇ ਸੀ। ਪਰ ਅੱਜ ਦੇ ਸਮੇਂ ਵਿੱਚ ਛੋਟੇ ਬੱਚਿਆਂ ਦੇ ਵੀ ਐਨਕਾਂ ਲੱਗੀਆਂ ਹੋਈਆਂ ਹਨ। ਇਹਨਾਂ ਅਨੇਕਾਂ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੁਕਤੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਦੇਸੀ ਘੀ ਜਾਂ ਗਾਂ ਦੇ ਦੁੱਧ ਦੇ ਘੀ ਵਰਤੋਂ ਕਰਨੀ ਚਾਹੀਦੀ ਹੈ।
ਕਿਉਂਕਿ ਦੇਸੀ ਘਿਉ ਖਾਣਾ ਦਾ ਸੁਆਦ ਵਧਾਉਣ ਲਈ ਹੀ ਨਹੀਂ ਵਰਤਿਆ ਜਾਂਦਾ ਸਗੋ ਇਹ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਰਤਿਆ ਜਾਂਦਾ ਹੈ।ਇਕ ਕਟੋਰੀ ਦੇ ਵਿੱਚ ਦੇਸੀ ਘੀ ਲਵੋ। ਫਿਰ ਬਾਦਾਮ ਦਾ ਤੇਲ ਲਵੋ। ਬਦਾਮ ਦਾ ਤੇਲ ਵੀ ਅੱਖਾਂ ਦੀ ਰੋਸ਼ਨੀ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਇਕ ਕਟੋਰੀ ਦੇ ਵਿਚ ਦੋ ਚਮਚ ਬਾਦਾਮ ਦਾ ਤੇਲ ਪਾਓ। ਇਸ ਤੋਂ ਇਲਾਵਾ ਕੈਸਟਰੋਲ ਲਵੋ। ਇਕ ਚਮਚ ਕੈਸਟਰੋਲ ਲਵੋ।
ਬਦਾਮ ਦੇ ਤੇਲ ਅਤੇ ਕੈਸਟਰੋਲ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਨਾਲ ਮਾਲਿਸ਼ ਕਰਨੀ ਹੈ।ਸਭ ਤੋਂ ਪਹਿਲਾ ਦੇਸੀ ਘੀ ਨਾਲ ਪੈਰਾਂ ਦੇ ਤਲੀਆਂ ਉੱਤੇ ਚੰਗੀ ਤਰ੍ਹਾਂ ਮਾਲਸ਼ ਕਰੋ। ਇਹ ਮਾਲਸ਼ ਘੱਟੋ-ਘੱਟ 10 ਤੋਂ 15 ਮਿੰਟ ਤੱਕ ਕਰੋ। ਇਸ ਤੋਂ ਬਾਅਦ ਕੰਨਾਂ ਦੇ ਪਿਛਲੇ ਹਿੱਸੇ ਉੱਤੇ ਦੇਸੀ ਘੀ ਨਾਲ ਮਾਲਿਸ਼ ਕਰੋ।
ਇਹ ਮਾਲਿਸ਼ ਘੱਟੋ-ਘੱਟ ਪੰਜ ਮਿੰਟ ਤੱਕ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਲਗਾਤਾਰ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਅਤੇ ਅੱਖਾਂ ਦੀ ਰੋਸ਼ਨੀ ਵਿੱਚ ਵੀ ਵਾਧਾ ਹੋਵੇਗਾ। ਅੱਖਾਂ ਸੰਬੰਧੀ ਹੋਰ ਬਹੁਤ ਸਾਰੀਆਂ ਦਿੱਕਤਾਂ ਬਿਲਕੁਲ ਖ਼ਤਮ ਹੋ ਜਾਣਗੀਆਂ।