Eyebrow dark black:-
ਖੂਬਸੂਰਤ ਅਤੇ ਸਹੀ ਢੰਗ ਨਾਲ ਬਣਾਏ ਭਰਵੱਟੇ ਚਿਹਰੇ ਦੀ ਖੂਬਸੂਰਤੀ ਦੇ ਵਿੱਚ ਚਾਰ ਚੰਦ ਲਗਾ ਦਿੰਦੇ ਹਨ। ਪਰ ਬਹੁਤ ਸਾਰੇ ਲੋਕਾਂ ਦੇ ਭਰਵੱਟੇ ਕਾਲੇ ਨਹੀ ਹੁੰਦੇ ਜਾਂ ਫਿਰ ਛੋਟੀ ਉਮਰ ਦੇ ਵਿੱਚ ਹੀ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਹਨ।
ਜਿਸ ਦੇ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ ਅਤੇ ਚਿਹਰੇ ਦੀ ਖੂਬਸੂਰਤੀ ਵੀ ਘੱਟ ਜਾਂਦੀ ਹੈ। ਇਸ ਲਈ ਭਰਵਟਿਆਂ ਨੂੰ ਕਾਲੇ ਬਣਾਈ ਰੱਖਣ ਲਈ ਕਾਲੀ ਪੈਨਸਿਲ ਜਾਂ ਮੇਕ-ਅੱਪ ਕੀਤਾ ਜਾਂਦਾ ਹੈ।
ਪਰ ਕੰਮਾਂ ਵਿਚ ਰੁਝੇਵੇਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਕੋਲ ਆਪਣੇ ਸਰੀਰ ਦੀ ਦੇਖਭਾਲ ਕਰਨ ਲਈ ਸਮਾਂ ਨਹੀਂ ਹੁੰਦਾ। ਇਸ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਵੀ ਭਰਵਟਿਆਂ ਨੂੰ ਕਾਲਾ ਬਣਾਇਆ ਜਾ ਸਕਦਾ ਹੈ।
ਘਰੇਲੂ ਨੁਸਖ਼ੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾ ਅਦਰਕ ਲੈ ਲਵੋ। ਇਸ ਨੂੰ ਛਿੱਲ ਕੇ ਚੰਗੀ ਤਰ੍ਹਾਂ ਕੱਦੂਕਸ ਕਰ ਲਵੋ। ਹੁਣ ਇਸ ਨੂੰ ਹੱਥ ਨਾਲ ਨਚੋੜ ਇਸ ਦਾ ਰਸ ਕੱਢ ਲਵੋ। ਹੁਣ ਰੂ ਦਾ ਫੰਭਾ ਲੈ ਲਵੋ।
ਇਸ ਦੀ ਵਰਤੋਂ ਨਾਲ ਅਦਰਕ ਦਾ ਰਸ ਲਗਾਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਲਗਾਤਾਰ ਇਸ ਦੀ ਵਰਤੋ ਕਰਨ ਨਾਲ ਲਾਭ ਮਿਲੇਗਾ। ਦੂਜੇ ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਇੱਕ ਕਟੋਰੀ ਵਿਚ ਇਕ ਚਮਚ ਨਾਰੀਅਲ ਦਾ ਤੇਲ ਲੈ ਲਵੋ।
ਹੁਣ ਇਸ ਵਿਚ ਵਿਟਾਮਿਨ ਈ ਦੇ ਕੈਪਸੂਲ ਪਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਵੀ ਕਾਫੀ ਲਾਭ ਹੁੰਦਾ ਹੈ ਅਤੇ ਭਰਵੱਟੇ ਕਾਲ਼ੇ ਹੋਣੇ ਸ਼ੁਰੂ ਹੋ ਜਾਂਦੇ ਹਨ।ਇਸ ਤੋਂ ਇਲਾਵਾ ਇਕ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਲਈ ਇਕ ਕਟੋਰੀ ਵਿਚ ਇਕ ਚਮਚ ਅਰੰਡੀ ਦਾ ਤੇਲ ਲੈ ਲਵੋ।
ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤੇਲ ਨੂੰ ਭਰਵੱਟਿਆਂ ਉਤੇ ਲਗਾ ਲਵੋ। ਅਜਿਹਾ ਕਰਨ ਦੇ ਨਾਲ ਵੀ ਬਹੁਤ ਫ਼ਾਇਦਾ ਹੁੰਦਾ ਹੈ। ਭਰਵੱਟਿਆਂ ਨੂੰ ਕਾਲਾ ਬਣਾਈ ਰੱਖਣ ਦੇ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਮਦਦ ਦੇ ਨਾਲ ਸਫ਼ੈਦ ਭਰਵੱਟੇ ਵੀ ਕਾਲੇ ਹੋ ਜਾਂਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।