Breaking News

ਇਸ ਅਸਥਾਨ ਤੋ ਪੁੱਤਾਂ ਨਾਲ ਭਰਦੀਆਂ ਨੇ ਕੁੱਖਾਂ ਤੇ ਦੁੱਧ ਨਾਲ ਬਾਲਟੀਆਂ

ਹਰ ਧਾਰਮਿਕ ਵਿਅਕਤੀ ਦੀ ਆਪਣੇ ਧਰਮ ਵਿੱਚ ਅਟੁੱਟ ਆਸਥਾ ਹੁੰਦੀ ਹੈ ਇਸ ਤੋਂ ਇਲਾਵਾ ਉਹ ਆਪਣੇ ਧਰਮ ਨਾਲ ਜੁੜੇ ਹੋਏ ਹਰ ਇੱਕ ਇਤਿਹਾਸਿਕ ਅਸਥਾਨ ਲਈ ਉਨ੍ਹਾਂ ਦੇ ਮਨ ਵਿੱਚ ਸ਼ਰਧਾ ਭਾਵਨਾ ਹੁੰਦੀ ਹੈ। ਇਹ ਪਵਿੱਤਰ ਅਸਥਾਨ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਗੁਰਦੁਆਰਾ ਟਾਹਲੀਆਣਾ ਸਾਹਿਬ ਹੈ। ਇਤਿਹਾਸ ਦੇ ਮੁਤਾਬਿਕ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1705 ਈਸਵੀ ਵਿਚ ਮਾਛੀਵਾੜਾ ਤੋਂ ਆਲਮਗੀਰ ਹੁੰਦੇ ਹੋਏ ਇਸ ਅਸਥਾਨ ਤੇ ਪਹੁੰਚੇ ਸਨ। ਉਸ ਸਮੇਂ ਇਸ ਜਗ੍ਹਾ ਤੇ ਰਾਏ ਕਲੇ ਦਾ ਪਾਲੀ ਨੂਰਾ ਮਾਹੀ ਮੱਝਾਂ ਚਾਰਦਾ ਸੀ।

ਗੁਰੂ ਪਾਤਸ਼ਾਹ ਨੇ ਉਸ ਨੂੰ ਦੁੱਧ (ਸਮੁੰਦਰ) ਦਾ ਹੁਕਮ ਦਿੱਤਾ ਤਾਂ ਨੂਰੇ ਨੇ ਬੇਨਤੀ ਕੀਤੀ ਕਿ ਮੈਂ ਤਾਂ ਹੁਣੇ ਹੀ ਮੱਝਾਂ ਚੋਅ ਕੇ ਆਇਆ ਹਾਂ। ਇਸ ਤੋਂ ਬਾਅਦ ਗੁਰੂ ਜੀ ਨੇ ਇਕ ਔਸਰ ਝੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਚੋਟੀ ਥੱਲੋਂ ਹੀ ਦੁੱਧ ਚੋਅ ਕੇ ਦੇ ਦੇ ਤਾਂ ਅੱਗੋਂ ਨੂਰੇ ਨੇ ਕਿਹਾ ਕਿ ਮੇਰੇ ਕੋਲ ਕੋਈ ਬਰਤਨ ਵੀ ਨਹੀਂ ਹੈ ਤਾਂ ਗੁਰੂ ਜੀ ਨੇ ਉਸੇ ਟਾਈਮ ਗੰਗਾ ਸਾਗਰ ਦਿੱਤਾ ਜਿਸ ਵਿੱਚ ਚਾਰ ਚੁਫੇਰੇ ਦੋ ਸੌ ਅਠਾਸੀ ਛੇਕ ਸਨ। ਨੂਰੇ ਨੇ ਚੋਟੀ ਨੂੰ ਇਕ ਕਰਵਾਉਂਦੇ ਦੇ ਬੂਟੇ ਨਾਲ ਬੰਨ੍ਹਿਆ ਅਤੇ ਉਸ ਨੂੰ ਚੋਣ ਲੱਗ ਗਿਆ ਇਹ ਸਭ ਦੇਖਦੇ ਹੋਏ ਨੂਰੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਔਸਰ ਝੋਟੀ ਨੇ ਦੁੱਧ ਦਿੱਤਾ ਅਤੇ ਗੰਗਾ ਵਿਚ ਦੋ ਸੌ ਅਠਾਸੀ ਛੇਕ ਹੋਣ ਦੇ ਬਾਵਜੂਦ ਦੁੱਧ ਡੁੱਲ੍ਹਿਆ ਨਹੀਂ।

ਨੂਰਾਂ ਗੁਰੂ ਜੀ ਦੀ ਇਹ ਕਿਰਪਾ ਤੇ ਚਮਤਕਾਰ ਦੇਖ ਕੇ ਬਹੁਤ ਖ਼ੁਸ਼ ਹੋਇਆ ਅਤੇ ਸਾਰੀ ਵਾਰਤਾ ਰਾਹੀਂ ਕੱਲੇ ਨੂੰ ਜਾ ਦੱਸੀ। ਰਾਇ ਕੱਲੇ ਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਈਆਂ। ਇਸ ਅਸਥਾਨ ਤੇ ਗੁਰੂ ਸਾਹਿਬ ਨੇ ਰਾਇ ਕੱਲੇ ਨੂੰ ਕਿਹਾ ਵੀ ਸਾਨੂੰ ਕੋਈ ਘੋੜ ਸਵਾਰ ਦਿਓ ਤਾਂ ਜੋ ਸਰਹਿੰਦ ਜਾ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਮੰਗਵਾਈ ਜਾ ਸਕੇ। ਉਸ ਸਮੇਂ ਰਾਏ ਕੱਲੇ ਨੇ ਇਹ ਸੇਵਾ ਪ੍ਰਵਾਨ ਕੀਤੀ ਅਤੇ ਆਪਣੇ ਵਾਹੇ ਨੂਰੇ ਮਾਹੀ ਨੂੰ ਸਰਹਿੰਦ ਭੇਜ ਦਿੱਤਾ। ਉਸ ਦੀ ਸਰਹਿੰਦ ਭੈਣ ਵਿਆਹੀ ਹੋਈ ਸੀ ਜਦੋਂ ਉਹ ਸਰਹਿੰਦ ਪਹੁੰਚਿਆ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵਾਰਤਾ ਸੁਣ ਕੇ ਰਾਏਕੋਟ ਵਾਪਸ ਆ ਗਿਆ ਤੇ ਸਾਰੀ ਖ਼ਬਰ ਗੁਰੂ ਸਾਹਿਬ ਨੂੰ ਸੁਣਾਈ।

ਗੁਰੂ ਸਾਹਿਬ ਨੇ ਇਹ ਸਾਰੀ ਗੱਲ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ੍ਹ ਪੁੱਟੀ ਅਤੇ ਬਚਨ ਕੀਤਾ ਕਿ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ। ਉਸੇ ਸਮੇਂ ਰਾਏ ਕੱਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਵੀ ਤੁਰਕ ਹਾਂ ਗੁਰੂ ਸਾਹਿਬ ਉਸ ਦੀ ਸੇਵਾ ਤੋਂ ਖੁਸ਼ ਹੋਏ ਸਨ ਗੁਰੂ ਸਾਹਿਬ ਨੇ ਇੱਕ ਤਲਵਾਰ ਅਤੇ ਗੰਗਾ ਸਾਗਰ ਤੇ ਇਕ ਰੇਹਲ ਬਖ਼ਸ਼ਿਸ਼ ਕਰਦਿਆਂ ਕਿਹਾ ਜਿਨ੍ਹਾਂ ਸਮਾਂ ਇਨ੍ਹਾਂ ਦੀ ਸੇਵਾ ਸੰਭਾਲ ਕਰਦੇ ਰਹੋਗੇ ਉਨ੍ਹਾਂ ਸਮਾਂ ਤੁਹਾਡੇ ਰਾਜ ਨੂੰ ਆਂਚ ਨਹੀਂ ਆਵੇਗੀ। ਜਿਨ੍ਹਾਂ ਨੂੰ ਅੱਜ ਵੀ ਸਾਂਭ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਅੱਜ ਵੀ ਸੰਗਤਾਂ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਦੀਆਂ ਹਨ

Check Also

ਰਸ਼ੀਫਲ 09 ਮਾਰਚ 2026

ਆਓ ਜਾਣਦੇ ਹਾਂ ਐਸਟ੍ਰੋ ਗੁਰੂ ਬੇਜਨ ਦਾਰੂਵਾਲਾ ਦੇ ਬੇਟੇ ਚਿਰਾਗ ਦਾਰੂਵਾਲਾ ਤੋਂ, ਤੁਹਾਡੇ ਲਈ ਮੰਗਲਵਾਰ …

Leave a Reply

Your email address will not be published. Required fields are marked *