ਕਈ ਵਾਰ ਲਗਾਤਾਰ ਕਬਜ਼ ਰਹਿਣ ਦੇ ਕਾਰਨ ਜਾਂ ਤਲੇ ਹੋਏ ਭੋਜਨ ਦੀ ਵਰਤੋਂ ਕਰਨ ਜਾਂ ਹੋਰ ਕਾਰਨਾਂ ਦੇ ਕਰਕੇ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ। ਮੋਟਾਪੇ ਦੇ ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਘਰੇਲੂ ਨੁਸਖੇ ਵਰਤਣੇ ਚਾਹੀਦੇ ਹਨ। ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ।
ਇਸੇ ਤਰ੍ਹਾਂ ਮੋਟਾਪੇ ਨੂੰ ਘਟਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਸੌਂਫ ਅਤੇ ਪਾਣੀ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਪਾਣੀ ਲੈ ਲਵੋ ਹੁਣ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਹੁਣ ਇਸ ਵਿੱਚ ਦੋ ਚੱਮਚ ਸੌਂਫ ਪਾ ਲਵੋ। ਇਸ ਤੋਂ ਬਾਅਦ ਹੁਣ ਇਸ ਪਾਣੀ ਨੂੰ ਪੂਰੀ ਰਾਤ ਲਈ ਢੱਕ ਕੇ ਰੱਖ ਦਿਓ। ਇਸ ਤੋਂ ਬਾਅਦ ਹੁਣ ਦੂਜੀ ਸਵੇਰ ਇਸ ਪਾਣੀ ਨੂੰ ਪੁਣ ਲਵੋ ਅਤੇ
ਇਸ ਦੀ ਵਰਤੋਂ ਕਰੋ। ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਘਰੇਲੂ ਨੁਸਖੇ ਦੀ ਵਰਤੋਂ ਖਾਲੀ ਪੇਟ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਜ਼ਿਆਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਇਸ ਪਾਣੀ ਨੂੰ ਦਿਨ ਵਿੱਚ ਚਾਰ ਵਾਰੀ ਪੀਣਾ ਚਾਹੀਦਾ ਹੈ ਜਿਵੇਂ ਤੁਸੀਂ ਸ਼ਰਬਤ ਨੂੰ ਪੀਂਦੇ ਹੋ ਉਸੇ ਤਰ੍ਹਾਂ ਇਸ ਪਾਣੀ ਨੂੰ ਪੀਣਾ ਹੈ। ਇਸ ਤੋਂ ਬਾਅਦ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ
ਜੋ ਪਾਣੀ ਛਾਣਦੇ ਸਮੇਂ ਸੌਂਫ ਬਚ ਗਈ ਹੋਵੇ ਉਸ ਨੂੰ ਚਬਾ ਕੇ ਖਾਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ ਖਾਣਾ ਖਾਣ ਤੋਂ ਬਾਅਦ ਕਰਨੀ ਚਾਹੀਦੀ ਹੈ। ਇਸ ਦੀ ਵਰਤੋਂ ਕਰਨ ਨਾਲ ਪੇਟ ਸੰਬੰਧੀ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ
SwagyJatt Is An Indian Online News Portal Website