Joint pain: ਅੱਜ ਦੇ ਸਮੇਂ ਵਿੱਚ ਗ਼ਲਤ ਖਾਣ-ਪੀਣ ਕਾਰਨ ਹੱਡੀਆਂ ਨਾਲ ਜੁੜੀਆਂ ਕਈ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਇਸ ਸਮੇਂ ਦੌਰਾਨ ਜੋੜਾਂ ਦੇ ਦਰਦ ਨਾਲ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਵਾਰੀ ਜੋੜਾਂ ਦੇ ਦਰਦ ਕਾਰਨ ਮਰੀਜ਼ ਦਾ ਚੱਲਣਾ-ਫਿਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਘਰੇਲੂ ਨੁਸਖਿਆਂ ਨਾਲ ਇਹਨਾਂ ਜੋੜਾਂ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।
ਇਹਨਾਂ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਸਭ ਤੋਂ ਪਾਚਣ ਸ਼ਕਤੀ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਪਾਚਨ ਸ਼ਕਤੀ ਸਹੀ ਹੋਵੇ ਤਾਂ ਜੋੜਾਂ ਦਾ ਦਰਦ ਜਾਂ ਹੋਰ ਕਈ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਐਪਲ ਸਾਈਡ ਵੀਨੀਗਰ। ਖਾਣੇ ਤੋਂ 30 ਮਿੰਟ ਪਹਿਲਾਂ ਦੋ ਚਮਚੇ ਐਪਲ ਸਾਈਡ ਵੀਨੀਗਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦਰਦ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਦੂਜਾ ਨੁਸਖ਼ਾ ਇਹ ਹੈ ਕਿ ਰੋਜ਼ਾਨਾ ਕੈਲਸ਼ੀਅਮ ਅਤੇ ਆਇਰਨ ਨੂੰ ਵਧਾਉਣ ਵਾਲਾ ਡਰਿੰਕ ਪੀਣਾ ਚਾਹੀਦਾ ਹੈ। ਇਸ ਨੂੰ ਬਣਾਉਣ ਦੀ ਵਿਧੀ ਬਹੁਤ ਅਸਾਨ ਹੈ। ਇਸ ਲਈ ਸਭ ਤੋਂ ਪਹਿਲਾਂ ਇਕ ਬਰਤਨ ਵਿੱਚ ਦੁੱਧ ਲਵੋ। ਹੁਣ ਥੌੜੇ ਜਿਹੇ ਛੁਆਰੇ ਲਵੋ। ਇਨ੍ਹਾਂ ਨੂੰ ਚੰਗੀ ਤਰਾਂ ਕੁੱਟ ਲਵੋ। ਇਸ ਨੂੰ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਥੋੜੀ ਜਿਹੀ ਖਸਖਸ ਲਵੋ। ਇਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਓ। ਹੁਣ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਵੋ।
ਚੰਗੀ ਤਰ੍ਹਾਂ ਉਬਾਲ ਆਉਣ ਤੋਂ ਬਾਅਦ ਇਸ ਨੂੰ ਥੋੜਾ ਜਿਹਾ ਠੰਡਾ ਹੋਣ ਲਈ ਰੱਖ ਲਵੋ। ਕੋਸਾ ਜਿਹੇ ਦੁੱਧ ਦੀਤੁਸੀਂ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ।ਮੋਢੇ ਵਿਚ ਦਰਦ, ਕਮਰ ਵਿੱਚ ਦਰਦ ਜਾਂ ਫਿਰ ਸਰੀਰ ਦੇ ਕਿਸੇ ਵੀ ਜੋੜ ਵਿੱਚ ਦਰਦ ਹੋਵੇ ਤਾਂ ਇਸ ਕੈਲਸ਼ੀਅਮ ਦੀ ਮਾਤਾ ਨੂੰ ਵਧਾਉਣ ਵਾਲੇ ਬਣਾਏ ਹੋਏ ਦੁੱਧ ਦੀ ਡਰਿੰਕ ਨੂੰ ਜ਼ਰੂਰ ਪੀਓ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਤਾਕਤ ਮਿਲੇਗੀ। ਅਤੇ ਦਰਦ ਵੀ ਖ਼ਤਮ ਹੋ ਜਾਵੇਗਾ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਦੇ ਲਿੰਕ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਜੋੜਾਂ ਦੇ ਦਰਦ ਜਾਂ ਹੋਰ ਕਈ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵਧੇਰੇ ਜਾਣਕਾਰੀ ਮਿਲੇਗੀ।