ਅੱਜ ਦੇ ਸਮੇਂ ਵਿੱਚ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਬਹੁਤ ਆਮ ਹੋ ਗਿਆ। ਜਿਵੇਂ ਮੋਢਿਆਂ ਵਿੱਚ ਦਰਦ, ਲੱਤਾਂ ਵਿੱਚ ਦਰਦ, ਕਮਰ ਦਰਦ ਅਤੇ ਗੋਡਿਆਂ ਵਿੱਚ ਦਰਦ। ਬਹੁਤ ਛੋਟੀ ਉਮਰ ਦੇ ਬੱਚਿਆਂ ਦੇ ਵੀ ਪੈਰਾਂ ਦੀਆਂ ਪਿੰਨੀਆਂ ਜਾਂ ਲੱਤਾਂ ਦੀਆਂ ਪਿੰਨੀਆਂ ਦੇ ਵਿੱਚ ਆਮ ਦਰਦ ਹੁੰਦਾ ਹੈ। ਇਹ ਦਰਦ ਜ਼ਿਆਦਾਤਰ ਥਕਾਵਟ ਦੇ ਕਾਰਨ ਜਾਂ ਲੰਮੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਹੁੰਦਾ ਹੈ। ਇਸ ਦਰਦ ਦੇ ਕਾਰਨ ਤੁਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ।
ਘਰੇਲੂ ਨੁਸਖਿਆਂ ਦੀ ਵਰਤੋਂ ਇਨ੍ਹਾਂ ਦਰਦਾਂ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ ਲੱਤਾਂ ਦੀਆਂ ਪਿੰਨੀਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਬਦਾਮ ਰੋਗਨ, ਮਸਟੜ ਦਾ ਤੇਲ ਅਤੇ ਨਾਰੀਅਲ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਧਿਆਨ ਰੱਖਣਾ ਹੈ ਕਿ ਬਦਾਮਾਂ ਦਾ ਤੇਲ ਜਾਂ ਵਾਲਾਂ ਵਾਲੇ ਤੇਲ ਦੀ ਵਰਤੋਂ ਨਹੀਂ ਕਰਨੀ ਹੈ।
ਸਿਰਫ਼ ਬਾਦਾਮ ਰੋਗਨ ਦੀ ਵਰਤੋਂ ਹੀ ਕਰਨੀ ਹੈ ਕਿਉਂਕਿ ਇਹ ਦਰਦ ਤੋਂ ਰਾਹਤ ਪਾਉਣ ਲਈ ਬਹੁਤ ਲਾਭਕਾਰੀ ਹੈ। ਨਾਰੀਅਲ ਦਾ ਤੇਲ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ। ਇਸੇ ਤਰ੍ਹਾਂ ਮਸਟੜ ਦਾ ਤੇਲ ਵੀ ਬਹੁਤ ਹੀ ਲਾਭਕਾਰੀ ਹੁੰਦਾ ਹੈ। ਤੇਲ ਦੀ ਮਾਲਿਸ਼ ਕਰਨ ਨਾਲ ਨਸਾਂ ਨੂੰ ਬਹੁਤ ਲਾਭ ਮਿਲਦਾ ਹੈ।ਹੁਣ ਇਕ ਕਟੋਰੀ ਵਿਚ ਬਦਾਮ ਰੋਗਨ ਪਾ ਲਵੋ ਅਤੇ
ਇਸ ਵਿੱਚ ਨਾਰੀਅਲ ਦਾ ਤੇਲ ਮਿਲਾ ਲਵੋ। ਹੁਣ ਇਸ ਵਿਚ ਮਸਟੜ ਦਾ ਤੇਲ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਨ੍ਹਾਂ ਤਿੰਨੋਂ ਤੇਲਾਂ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ। ਇਨ੍ਹਾਂ ਨੂੰ ਹਲਕਾ ਜਿਹਾ ਗਰਮ ਕਰ ਕੇ ਪੈਰਾਂ ਦੀਆਂ ਪਿੰਨੀਆਂ ਜਾ ਲੱਤਾਂ ਦੀਆਂ ਪਿੰਨੀਆਂ ਉੱਤੇ ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ। ਪਰ ਕਦੇ ਵੀ ਮਾਲਿਸ਼ ਸਖ਼ਤ ਹੱਥਾਂ ਨਾਲ ਨਹੀਂ ਕਰਨੀ ਚਾਹੀਦੀ ਹਮੇਸ਼ਾ ਅਰਾਮ ਨਾਲ ਕਰਨੀ ਚਾਹੀਦੀ ਹੈ।
ਮਾਲਿਸ਼ ਕਰਨ ਤੋਂ ਬਾਅਦ ਕੱਪੜਾ ਲਪੇਟ ਕੇ ਪੈ ਜਾਵੋ। ਧਿਆਨ ਰਹੇ ਕਿ ਇਹ ਮਾਲਿਸ਼ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਅਜਿਹਾ ਰੋਜ਼ਾਨਾ ਕਰਨ ਦੇ ਨਾਲ ਬਹੁਤ ਲਾਭ ਮਿਲੇਗਾ। ਲਗਾਤਾਰ ਵਰਤੋਂ ਕਰਨ ਨਾਲ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ ਮਿਲ ਜਾਵੇਗੀ। ਹੋਰ ਜਾਣਕਾਰੀ ਲਈ ਵੀਡੀਓ ਨੂੰ ਦੇਖੋ।