ਕਈ ਵਾਰੀ ਖਾਣਾ ਖਾਣ ਤੋਂ ਬਾਅਦ ਗੈਸ ਤੇਜ਼ਾਬ ਵਰਗੀਆਂ ਦਿੱਕਤਾਂ ਜਾਂ ਜਲਨ ਹੁੰਦੀ ਰਹਿੰਦੀ ਹੈ ਜਿਸ ਕਾਰਨ ਕਈ ਵਾਰੀ ਸਿਰ ਭਾਰਾ ਰਹਿਣਾ ਹੈ ਜਾਂ ਸਿਰ ਦਰਦ ਰਹਿੰਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਬਦਹਜ਼ਮੀ ਜਾਂ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਬਹੁਤ ਸਾਰੇ ਲੋਕ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਗੈਸ ਵੀ ਦਵਾਈ ਲੈ ਲੈਂਦੇ ਹਨ ਪਰ ਉਨ੍ਹਾਂ ਦੀ ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ ਜਿਸ ਕਾਰਨ ਦਿੱਕਤਾਂ ਵੱਧ ਜਾਂਦੀਆਂ ਹਨ। ਇਸ ਲਈ ਗੈਸ ਤੇਜ਼ਾਬ ਦਿੱਕਤਾਂ ਤੋਂ ਰਾਹਤ ਪਾਉਣ ਲਈ ਕੁੱਝ ਪਰਹੇਜ਼ ਜਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਈ ਵਾਰੀ ਕੁਝ ਲੋਕ ਸਮੇਂ ਦੀ ਘਾਟ ਹੋਣ ਕਾਰਨ ਨਾਸ਼ਤਾ ਨਹੀਂ ਕਰਦੇ ਅਤੇ ਖਾਲੀ ਪੇਟ ਘੁੰਮਦੇ ਰਹਿੰਦੇ ਹਨ ਅਜਿਹਾ ਕਰਨਾ ਬਹੁਤ ਗਲਤ ਹੁੰਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਸਰੀਰ ਵਿਚ ਬਦਹਜ਼ਮੀ, ਗੈਸ ਤੇਜ਼ਾਬ ਜਾਂ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਕਦੇ ਵੀ ਜਿਆਦਾ ਦੇਰ ਖਾਲੀ ਪੇਟ ਨਹੀਂ ਰਹਿਣਾ ਚਾਹੀਦਾ।
ਇਸ ਤੋਂ ਇਲਾਵਾ ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਤਲੀਆਂ ਹੋਈਆਂ ਵਸਤੂਆਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਕਿਉਂਕਿ ਤਲੇ ਹੋਏ ਭੋਜਨ ਨੂੰ ਹਜ਼ਮ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ ਜਿਸ ਕਾਰਨ ਪੇਟ ਸਬੰਧੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ:-ਦਹੀ ਚੋਂ ਇਹ 4 ਚੀਜ਼ਾਂ ਮਿਲਾਕੇ ਖਾਣ ਤੋਂ ਮੋਟਾਪਾ ਪੇਟ ਗੈਸ ਅਤੇ ਤੇਜ਼ਾਬ ਇਹ 45 ਰੋਗ ਜੜ ਤੋਂ ਖਤਮ ਹੋ ਜਾਵੇਗਾ
ਇਸ ਤੋਂ ਇਲਾਵਾ ਕਦੇ ਵੀ ਖਾਲੀ ਪੇਟ ਸਵੇਰੇ ਜਾਂ ਸਵੇਰੇ ਉਠਦੇ ਸਮੇਂ ਚਾਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਚਾਹ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਗੈਸ ਤੇਜ਼ਾਬ ਜ਼ਿਆਦਾ ਮਾਤਰਾ ਵਿੱਚ ਬਣਦਾ ਹੈ ਜਿਸ ਕਾਰਨ ਇਹ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਹੁਣ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਅੱਧਾ ਗਲਾਸ ਪਾਣੀ ਲੈ ਲਵੋ ਅਤੇ ਉਸ ਨੂੰ ਜ਼ਿਆਦਾ ਗਲਾਸ ਦੁੱਧ ਪਾ ਲਵੋ ਹੁਣ ਇਸ ਵਿਚ ਛੋਟੀਆਂ ਲੈਚੀਆਂ ਪਾ ਲਵੋ। ਹੁਣ ਇਨ੍ਹਾਂ ਨੂੰ ਥੋੜ੍ਹਾ ਜਿਹਾ ਗਰਮ ਕਰ ਲਵੋ। ਹੁਣ ਇਸ ਵਿਚ ਲੋੜ ਅਨੁਸਾਰ ਸ਼ੂਗਰ ਜਾਂ ਚੀਨੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:-ਪੁਰਾਣੀ ਗੈਸ, ਮੇਹਦੇ ਦੇ ਜਖ਼ਮ ਤੇ ਕੱਟ, ਮੇਹਦੇ ਦੀ ਜਲਣ, ਮੇਹਦੇ ਦੀ ਸੋਜ ਤੇ ਗਰਮੀ, ਐਚ ਪੈਲੋਰੀ ਦਾ ਇਲਾਜ
ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਮਿਹਦੇ ਦੀ ਜਲਣ ਤੋਂ ਰਾਹਤ ਪਾਉਣ ਲਈ ਐਸਡੀ ਦੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।