Skin diseases: ਅੱਜ ਦੇ ਸਮੇਂ ਵਿੱਚ ਚਮੜੀ ਰੋਗ ਬਹੁਤ ਜ਼ਿਆਦਾ ਵੱਧ ਗਏ ਹਨ। ਜਿਵੇਂ ਖਾਜ, ਦੱਦ ਅਤੇ ਡੱਬ ਖੜੱਬੇ ਧੱਬੇ ਆਦਿ। ਬਹੁਤ ਸਾਰੇ ਲੋਕ ਚਮੜੀ ਦੇ ਰੋਗਾਂ ਨਾਲ ਪ੍ਰਭਾਵਿਤ ਹਨ। ਜਿਸ ਤੋਂ ਰਾਹਤ ਪਾਉਣ ਲਈ ਮਹਿੰਗੀਆਂ ਦਵਾਈਆਂ ਜਿਵੇਂ ਕੈਪਸੂਲ ਅਤੇ ਟਿਊਬਾਂ ਜਾਂ ਮਲਮਾਂ ਦੀ ਵਰਤੋ ਕਰਦੇ ਹਨ। ਪਰ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਵੀ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਇਕ ਘਰੇਲੂ ਕਾੜਾ, ਤੇਲ ਅਤੇ ਹੋਰ ਨੁਸਖ਼ਾ ਬਣਾਉਣਾ ਬਹੁਤ ਅਸਾਨ ਹੈ। ਸਮਗੱਰੀ ਦੇ ਰੂਪ ਵਿੱਚ ਕਪੂਰ, ਕਲੋ ਦੀਆਂ ਟਹਿਣੀਆਂ, ਕਾਲੀਆਂ ਮਿਰਚਾਂ, ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ, ਨਿੰਮ ਦੇ ਪੱਤੇ ਅਤੇ ਐਲੋਵੇਰਾ ਚਾਹੀਦੇ ਹਨ। ਸਭ ਤੋਂ ਪਹਿਲਾਂ ਨਿੰਮ ਦੇ ਪੱਤਿਆਂ ਨੂੰ ਤੋੜ ਕੇ ਬਰਤਨ ਵਿੱਚ ਪਾ ਲਵੋ। ਕਲੋ ਦੀਆਂ ਟਹਿਣੀਆਂ ਅਤੇ ਕਪੂਰ ਨੂੰ ਕੁੱਟ ਲਓ।
ਐਲੋਵੇਰਾ ਨੂੰ ਛਿੱਲ ਕੇ ਜੈੱਲ ਕੱਢ ਲਵੋ। ਹੁਣ ਇਕ ਬਰਤਨ ਵਿੱਚ ਤੇਲ ਗਰਮ ਕਰ ਲਵੋ। ਤੇਲ ਵਿੱਚ ਐਲੋਵੇਰਾ ਪਾਓ। ਫਿਰ ਇਸ ਵਿੱਚ ਗਲੋ ਦੇ ਪੱਤਿਆਂ ਅਤੇ ਨਿੰਮ ਦੇ ਪੱਤਿਆਂ ਨੂੰ ਪਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਤੇਲ ਨੂੰ ਪੁਣ ਕੇ ਕੱਢ ਲਵੋ। ਹੁਣ ਇਸ ਨੂੰ ਵਰਤ ਸਕਦੇ ਹੋ। ਦੂਜੇ ਬਰਤਣ ਦੇ ਵਿੱਚ ਪਾਣੀ ਨੂੰ ਗਰਮ ਕਰੋ।
ਪਾਣੀ ਵਿੱਚ ਗਲੋ ਦੇ ਪੱਤਿਆਂ ਅਤੇ ਨਿੰਮ ਦੇ ਪੱਤਿਆਂ ਨੂੰ ਪਾ ਲਵੋ। ਇਸ ਨੂੰ ਤੁਸੀਂ ਵਰਤ ਸਕਦੇ ਹੋ। ਹੁਣ ਚੰਗੀ ਤਰ੍ਹਾਂ ਉਬਾਲ ਆਉਣ ਤੋਂ ਬਾਅਦ ਇਸ ਨੂੰ ਇਕ ਬਰਤਨ ਵਿਚ ਕੱਢ ਲਵੋ। ਪਾਣੀ ਨੂੰ ਚੰਗੀ ਤਰ੍ਹਾਂ ਪੁਣ ਲਓ। ਇਕ ਬਰਤਨ ਵਿਚ ਕੱਢ ਲਵੋ।
ਇਸ ਤੋਂ ਬਾਅਦ ਮਕਸੀ ਵਿੱਚ ਗਲੋ ਦੇ ਪੱਤਿਆਂ ਅਤੇ ਨਿੰਮ ਦੇ ਪੱਤਿਆਂ ਨੂੰ ਕੁੱਟ ਲਵੋ। ਹੁਣ ਇਸ ਵਿਚ ਕੁੱਟਿਆ ਹੋਇਆ ਕਪੂਰ ਪਾਉ। ਇਕ ਬਰਤਨ ਵਿਚ ਕੱਢ ਲਵੋ। ਚ ਮ ੜੀ ਦੇ ਰੋਗ ਤੋਂ ਰਾਹਤ ਪਾਉਣ ਲਈ ਇਸ ਨੂੰ ਵਰਤ ਸਕਦੇ ਹੋ। ਹੋਰ ਜਾਣਕਾਰੀ ਲਈ ਇਹ ਵੀਡੀਉ ਨੂੰ ਦੇਖੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।ਕਿਉਕਿ ਜਦ ਤੁਸੀਂ ਸਾਡੀ ਦਿਤੀ ਹੋਈ ਜਾਣਕਰੀ ਨੂੰ ਸ਼ੇਅਰ ਕਰਦੇ ਹੋ ਤਾਂ ਸਾਡੀ ਹੌਸਲਾ ਹਫਜਾਈ ਹੁੰਦੀ ਹੈ ਤੇ ਅਸੀਂ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ।