ਦੋਸਤੋ ਅਸੀ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋੜਾਂ ਵਿੱਚ ਦਰਦ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਸਰੀਰ ਵਿੱਚ ਹੋਏ ਪੋਸ਼ਕ ਤੱਤਾਂ ਦੀ ਕਮੀ ਕਾਰਨ ਜੋੜ ਦਰਦ ਮਹਿਸੂਸ ਕਰਦੇ ਹਨ।ਕੋਈ ਸੱਟ ਲੱਗਣ ਕਾਰਨ ਵੀ ਇਹ ਸਮੱਸਿਆ ਪੈਦਾ ਹੋ ਸਕਦੀ ਹੈ।ਸੋ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ
ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਵੀਹ ਗ੍ਰਾਮ ਸਰ੍ਹੋਂ ਦੀ ਖਲ਼, ਵੀਹ ਗ੍ਰਾਮ ਸ਼ੁੱਧ ਹਲਦੀ ਅਤੇ ਵੀਹ ਗ੍ਰਾਮ ਸ਼ੁੱਧ ਸਰ੍ਹੋਂ ਦਾ ਤੇਲ ਚਾਹੀਦਾ ਹੈ।ਨੁਸਖੇ ਨੂੰ ਤਿਆਰ ਕਰਨ ਲਈ ਕਢਾਈ ਦੇ ਵਿੱਚ ਤੇਲ ਨੂੰ ਪਾ ਕੇ ਚੰਗੀ ਤਰ੍ਹਾਂ
ਗਰਮ ਕਰ ਲਓ।ਉਸ ਤੋਂ ਬਾਅਦ ਇਸ ਵਿਚ ਹਲਦੀ ਨੂੰ ਮਿਲਾਓ ਅਤੇ ਨਾਲ ਹੀ ਸਰ੍ਹੋਂ ਦੀ ਖੱਲ ਪਾ ਦਿਓ।ਪਰ ਇਸ ਖਾਲ ਨੂੰ ਤੁਸੀਂ ਰਾਤ ਭ ਰ ਭਿਗੋ ਕੇ ਰੱਖਣਾ ਹੈ ਉਸ ਤੋਂ ਬਾਅਦ ਹੀ ਇਸਤੇਮਾਲ ਕਰਨਾ ਹੈ।ਇਨ੍ਹਾਂ ਨੂੰ ਪਕਾ ਕੇ ਇੱਕ ਗਾੜ੍ਹਾ ਪੇਸਟ ਤਿਆਰ ਕਰ ਲਓ।ਇਸ ਪੇਸਟ ਨੂੰ ਤੁਸੀਂ ਇੱਕ ਕੱਪੜੇ ਵਿੱਚ ਲਪੇਟ ਕੇ ਆਪਣੇ ਦਰਦ ਕਰ ਰਹੇ ਜੋੜ ਉੱਤੇ ਲਗਾਓ।ਇਸ ਤੋਂ ਇਲਾਵਾ ਸਿੱਧੇ ਤੌਰ ਤੇ ਵੀ ਤੁਸੀਂ ਇਸ ਪੇਸਟ ਨੂੰ ਆਪਣੇ ਜੋੜ ਤੇ ਲਗਾ ਸਕਦੇ ਹੋ ਅਤੇ ਗਰਮ ਪੱਟੀ ਬਣ ਸਕਦੇ ਹੋ।