Health:-
ਚਿਹਰੇ ਅਤੇ ਚਮੜੀ ਉੱਤੇ ਬਹੁਤ ਸਾਰੇ ਤਿਲ ਅਤੇ ਮੌਹਕੇ ਹੋ ਜਾਂਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ। ਤਿਲ ਅਤੇ ਮੌਕਿਆਂ ਕਾਰਨ ਚਿਹਰੇ ਦੀ ਖੂਬਸੂਰਤੀ ਘੱਟ ਜਾਂਦੀ ਹੈ। ਪਰ ਇਨ੍ਹਾਂ ਦੇ ਕਾਰਨ ਦਰਦ ਨਹੀਂ ਹੁੰਦਾ। ਪਰ ਇਹ ਦੇਖਣ ਨੂੰ ਕਾਫ਼ੀ ਭੱਦੇ ਲਗਦੇ ਹਨ। ਚਮੜੀ ਉੱਤੇ ਤਿਲ ਅਤੇ ਮੌਕਿਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਤਿਲ ਅਤੇ ਮੌਕਿਆਂ ਹੋਣ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਜ਼ਿਆਦਾਤਰ ਇਹ ਦਵਾਈਆਂ ਦੇ ਸਾਈ ਡ ਇਫੈ ਕਟ ਹੋਣ ਦੇ ਕਾਰਨ ਹੁੰਦੇ ਹਨ ਜਾਂ ਇਸ ਇਲਾਵਾ ਇਹ ਚਮੜੀ ਨੂੰ ਜ਼ਿਆਦਾ ਤੇਜ਼ ਧੁੱਪ ਲੱਗਣ ਕਾਰਨ ਵੀ ਹੋ ਜਾਂਦੇ ਹਨ। ਤਿਲ ਅਤੇ ਮੌਕਿਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਾ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਕੈਸਟਰੋਲ ਤੇਲ, ਅਰੰਡੀ ਦਾ ਤੇਲ ਅਤੇ ਬੇਕਿੰਗ ਸੋਡਾ ਚਾਹੀਦਾ ਹੈ।
ਸਭ ਤੋਂ ਪਹਿਲਾਂ ਇਕ ਚੱਮਚ ਕੈਸਟਰੋਲ ਤੇਲ ਲੈ ਲਵੋ। ਹੁਣ ਇਸ ਵਿਚ ਇਕ ਚਮਚ ਅਰੰਡੀ ਦਾ ਤੇਲ ਮਿਲਾ ਲਵੋ। ਹੁਣ ਇਸ ਵਿਚ ਇਕ ਚਮਚ ਬੇਕਿੰਗ ਸੋਡਾ ਪਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਨੂੰ ਚਮੜੀ ਤੇ ਲਗਾ ਲਵੋ। ਇਸ ਨੂੰ ਤਕਰੀਬਨ ਇਕ ਘੰਟੇ ਤੱਕ ਲੱਗਾ ਰਹਿਣ ਦਿਓ।
ਹੁਣ ਇੱਕ ਘੰਟੇ ਤੋਂ ਬਾਅਦ ਚਮੜੀ ਨੂੰ ਧੋ ਲਵੋ। ਇਸ ਘਰੇਲੂ ਨੁਸਖ਼ੇ ਨੂੰ ਘੱਟੋ ਘੱਟ ਦਸ ਦਿਨ ਤੱਕ ਵਰਤਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਚਿਹਰਾ ਅਤੇ ਚਮੜੀ ਬਿਲਕੁਲ ਸਾਫ਼ ਹੋ ਜਾਵੇਗੀ।ਇਸ ਤੋਂ ਇਲਾਵਾ ਇਕ ਹੋਰ ਘਰੇਲੂ ਨੁਸਖਾ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਸੇਬ ਦਾ ਸਿਰਕਾ ਚਾਹੀਦਾ ਹੈ।
12ਦਿਨਾਂ ਵਿੱਚ 12 ਹਜ਼ਾਰ ਰੋਗ ਕਰੇਂਗਾ ਜੜ੍ਹ ਤੋਂ ਖਤਮ
ਸਭ ਤੋਂ ਪਹਿਲਾਂ ਇਕ ਕਟੋਰੀ ਵਿਚ ਇਕ ਵੱਡਾ ਚਮਚਾ ਸੇਬ ਦਾ ਸਿਰਕਾ ਪਾ ਲਵੋ। ਹੁਣ ਇਸ ਨੂੰ ਹਲਕਾ-ਹਲਕਾ ਕਰਕੇ ਚਮੜੀ ਉੱਤੇ ਲਗਾ ਲਵੋ। ਇਸ ਦੀ ਵਰਤੋਂ ਕਰਨ ਨਾਲ ਵੀ ਚਿਹਰੇ ਅਤੇ ਚਮੜੀ ਬਿਲਕੁਲ ਸਾਫ਼ ਹੋਣਗੇ।
ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਸੇਬ ਦਾ ਸਿਰਕਾ ਚਮੜੀ ਉੱਤੇ ਲਗਾਉਣ ਹੋਵੇ ਤਾਂ ਪਹਿਲਾਂ ਚਮੜੀ ਉੱਤੇ ਕੋਈ ਕਰੀਮ ਲਗਾ ਲੈਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।