Breaking News

Word from anxiety: ਬੇਚੈਨੀ ਤੋਂ ਬਚਨ ਦਾ ਪੱਕਾ ਨੁਸਖਾ

health

health:-
ਕਈ ਵਾਰੀ ਜ਼ਿਆਦਾ ਕੰਮ ਹੋਣ ਦੇ ਕਾਰਨ ਅਤੇ ਕੰਮ ਦੀ ਚਿੰਤਾ ਹੋਣ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਬੇਚੈਨੀ ਹੋਣ ਲੱਗ ਜਾਂਦੀ ਹੈ। ਬੇਚੈਨੀ ਦੇ ਕਾਰਨ ਕਈ ਵਾਰੀ ਸਾਹ ਵਿੱਚ ਵੀ ਦਿੱਕਤ ਆਉਂਦੀ ਹੈ। ਇਸ ਤੋਂ ਇਲਾਵਾ ਇਸ ਦੇ ਕਾਰਨ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਕੰਮ ਦੇ ਵਿਚ ਗੜਬੜ ਹੋ ਜਾਂਦੀ ਹੈ ਜਾਂ ਫਿਰ ਕੰਮ ਅਧੂਰਾ ਰਹਿ ਜਾਂਦਾ ਹੈ। ਇਸ ਲਈ ਬੇਚੈਨੀ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਕਿਉਂਕਿ ਬੇਚੈਨੀ ਦੇ ਕਾਰਨ ਕਈ ਵਾਰੀ ਗੰਭੀਰ ਰੋਗ ਵੀ ਲੱਗ ਜਾਂਦੇ ਹਨ।ਬੇਚੈਨੀ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਦਿਮਾਗ ਵਿਚੋਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਚੱਲਣ ਦੇਣੀਆਂ ਚਾਹੀਦੀਆਂ ਭਾਵ ਇਕ ਸਮੇਂ ਜ਼ਿਆਦਾ ਚੀਜ਼ਾਂ ਬਾਰੇ ਸੋਚਣਾ ਨਹੀਂ ਚਾਹੀਦਾ।

ਇਸ ਤੋ ਇਲਾਵਾ ਜੇਕਰ ਬੇਚੈਨੀ ਜ਼ਿਆਦਾ ਹੋ ਰਹੀ ਹੋਵੇ ਤਾਂ ਤੁਰੰਤ ਹਲਕਾ ਫੂਲਕਾ ਯੋਗਾ ਜਾਂ ਛੋਟੀ ਜਿਹੀ ਕਸਰਤ ਕਰਨੀ ਚਾਹੀਦੀ ਹੈ। ਕਿਉਂਕਿ ਕਸਰਤ ਕਰਨ ਨਾਲ ਦਿਮਾਗ ਵਿਚੋਂ ਚਿੰ ਤਾ ਦੂਰ ਹੋ ਜਾਂਦੀ ਹੈ ਜਿਸ ਦੀ ਮਦਦ ਨਾਲ ਬੇਚੈਨੀ ਨਹੀਂ ਹੁੰਦੀ।

ਇਸ ਤੋਂ ਇਲਾਵਾ ਜੇਕਰ ਕੁਝ ਸਮੇਂ ਲਈ ਟਹਿਲਣਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਬੇਚੈਨੀ ਦੂਰ ਹੋ ਜਾਂਦੀ ਹੈ ਅਤੇ ਮਨ ਦੀ ਚਿੰ ਤਾ ਵੀ ਦੂਰ ਹੋ ਜਾਂਦੀ ਹੈ। ਇਸ ਨਾਲ ਮਨ ਅਤੇ ਦਿਮਾਗ ਵਿੱਚ ਤਾਜ਼ਾਪਣ ਆ ਜਾਂਦਾ ਹੈ।

ਇਸ ਤੋਂ ਇਲਾਵਾ ਬੇਚੈਨੀ ਨੂੰ ਦੂਰ ਕਰਨ ਲਈ ਆਪਣੇ ਦੋਸਤ ਜਾਂ ਨਜ਼ਦੀਕੀ ਰਿਸ਼ਤੇਦਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਤੇ ਉਹਨਾਂ ਨਾਲ ਕੰਮ ਬਾਰੇ ਅਤੇ ਚਿੰ ਤਾ ਦੀ ਸਾਂਝ ਕਰਨੀਂ ਚਾਹੀਦੀ ਹੈ। ਅਜਿਹਾ ਕਰਨ ਨਾਲ ਵੀ ਦਿਮਾਗ ਵਿਚੋਂ ਚਿੰ ਤਾ ਦੂਰ ਹੋ ਜਾਂਦੀ ਹੈ ਅਤੇ ਜਿਸ ਨਾਲ ਬੇਚੈਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਜੇਕਰ ਚਾਹ ਬਣਾ ਕੇ ਪੀਤੀ ਜਾਵੇ ਤਾਂ ਉਸ ਨਾਲ ਵੀ ਕਾਫੀ ਲਾਭ ਮਿਲਦਾ ਹੈ।ਜਾਂ ਫਿਰ ਕੋਈ ਅਖ਼ਬਾਰ ਜਾਂ ਕੋਈ ਕਿਤਾਬ ਪੜ੍ਹਨੀ ਚਾਹੀਦੀ ਹੈ ਜਿਸ ਵਿੱਚ ਤੁਹਾਡੀ ਦਿਲਚਸਪੀ ਹੋਵੇ। ਅਜਿਹਾ ਕਰਨ ਨਾਲ ਵੀ ਬੇਚੈਨੀ ਦੂਰ ਹੋ ਜਾਂਦੀ ਹੈ ਅਤੇ ਕੰਮ ਵੀ ਆਸਾਨੀ ਨਾਲ ਪੂਰੇ ਹੋ ਜਾਂਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।

Check Also

ਰਾਸ਼ੀਫਲ: ਇਨ੍ਹਾਂ ਰਾਸ਼ੀਆਂ ਦੀ ਕਿਸਮਤ 28 ਫਰਵਰੀ 2025 ਨੂੰ ਸੂਰਜ ਦੀ ਤਰ੍ਹਾਂ ਚਮਕੇਗੀ, ਮੇਖ ਤੋਂ ਮੀਨ ਤੱਕ ਦੀ ਸਥਿਤੀ ਪੜ੍ਹੋ।

ਮੇਖ– ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਅੱਜ ਦਾ ਦਿਨ ਵਧੀਆ ਹੈ। ਕੁਝ ਕਾਰੋਬਾਰੀ ਸਾਂਝੇਦਾਰੀ …

Leave a Reply

Your email address will not be published. Required fields are marked *